ਆਪ” ਹਲਕਾ ਬਾਬਾ ਬਕਾਲਾ ਸਾਹਿਬ ਦੇ ਸੈਕੜੇ ਆਗੂਆਂ ਨੇ ਮੋਦੀ ਅਤੇ ਯੋਗੀ ਦਾ ਪੁਤਲਾ ਫੂਕਿਆ, ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ – ਦਲਬੀਰ ਸਿੰਘ ਟੌਂਗ
October 5th, 2021 | Post by :- | 46 Views

ਬਾਬਾ ਬਕਾਲਾ 5 ਅਕਤੂਬਰ (ਮਨਬੀਰ ਸਿਂਘ ਧੂਲਕਾ)ਲਖੀਮਪੁਰ ਖਿਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਅੱਜ ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ ਦੀ ਪ੍ਰਧਾਨਗੀ ਹੇਠ ਕਸਬਾ ਰਈਆ ਨਹਿਰ ਤੇ ਨਰਿੰਦਰ ਮੋਦੀ ਅਤੇ ਅਦਿੱਤਿਆ ਨਾਥ ਯੋਗੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੈਕੜੇ ਆਪ ਆਗੂਆਂ ਨੂੰ ਸੰਬੋਧਨ ਕਰਦਿਆ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਮੋਦੀ ਦੀ ਕੇਂਦਰ ਸਰਕਾਰ ‘ਤੇ ਸਾਧੂ ਦੇ ਭੇਸ ਵਿੱਚ ਗੁੰਡਾਗਰਦੀ ਕਰਨ ਵਾਲੇ ਯੋਗੀ ਦੀ ਸਰਕਾਰ ਦੀ ਸ਼ਹਿ ਤੇ ਕੇਂਦਰ ਦੇ ਮੰਤਰੀ ਅਜੇ ਮਿਸ਼ਰਾ ਦੇ ਲੜਕੇ ਨੇ ਜੋ ਸੱਤਾ ਦੇ ਹੰਕਾਰ ਵਿੱਚ ਵਹਿਸੀਪੁਣਾ ਦਿਖਾਉਦੇ ਹੋਏ ਕਿਸਾਨਾਂ ਤੇ ਆਪਣੀ ਗੱਡੀ ਚੜਾਈ ਜਿਸ ਕਾਰਨ ਕਿਸਾਨ ਸ਼ਹੀਦ ਹੋਏ । ਪੰਜਾਬ ਦੇ ਕਿਸਾਨ ਅਤੇ ਪੰਜਾਬ ਦੇ ਲੋਕ ਅਜਿਹੀਆਂ ਸਰਕਾਰਾਂ ਨੂੰ ਕਦੇ ਵੀ ਮੁਆਫ ਨਹੀ ਕਰਨਗੇ, ਜਿਨ੍ਹਾਂ ਨੇ ਸਾਡੇ ਅਨੰਦਾਤਾ ਨੂੰ ਸੜਕਾਂ ਤੇ ਰੋਲਿਆ ਅਤੇ ਅਜਿਹੇ ਗੁੰਡਾਂ ਅੰਸਰਾਂ ਨੂੰ ਸ਼ਹਿ ਦੇ ਕੇ ਜਾਨੀ ਮਾਲੀ ਨੁਕਸਾਨ ਕਰਵਾਇਆ । ਸਮੂਹ ਆਗੂਆਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦਿਆ ਹੋਇਆ ਹੱਤਿਆ ਦਾ ਮਾਮਲਾ ਦਰਜ ਕੀਤੀ ਜਾਵੇ ਅਤੇ ਮੋਦੀ ਸਰਕਾਰ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਜਿੰਨੀ ਦੇਰ ਤੱਕ ਇਹ ਹੱਤਿਆ ਦੇ ਮੁਕੱਦਮੇ ਦਾ ਠੋਸ ਹੱਲ ਨਹੀ ਹੋ ਜਾਂਦਾ ਉਸ ਸਮੇ ਤੱਕ ਕੇਦਰੀ ਮੰਤਰੀ ਅਜੇ ਕੁਮਾਰ ਨੂੰ ਮੰਤਰੀ ਮੰਡਲ ਵਿੱਚੋ ਬਰਖਾਸਤ ਕੀਤਾ ਜਾਵੇ ਤਾਂ ਕਿ ਉਹ ਜਾਂਚ ਏਜੰਸੀਆਂ ਨੂੰ ਪ੍ਰਭਾਵਿਤ ਨਾ ਕਰ ਸਕੇ । ਜੇਕਰ ਸਾਨੂੰ ਇਨਸਾਫ ਨਹੀ ਮਿਲਿਆ ਤਾਂ ਅਸੀ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਪਿੰਡ ਪਿੰਡ ਲੋਕਾਂ ਨੂੰ ਲਾਮਬੰਦ ਕਰਗਾ ਅਤੇ ਇਨਸਾਫ ਨਾ ਮਿਲਣ ਤੱਕ ਅਜਿਹੇ ਗੰੁਡਿਆਂ ਦੀਆਂ ਸਰਕਾਰਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵਾਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਦਿਹਾਤੀ ਹਰਵੰਤ ਸਿੰਘ ਉਮਰਾ ਨੰਗਲ, ਸੁਖਵਿੰਦਰ ਕੌਰ ਡਿੰਪਲ, ਬੀਬੀ ਮਨਜੀਤ ਕੌਰ, ਬੀਬੀ ਗੁਰਪ੍ਰੀਤ ਕੌਰ , ਬੀਬੀ ਗੁਰਨਾਮ ਕੌਰ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਸੁਰਜੀਤ ਸਿੰਘ ਕੰਗ ਰਈਆ ਪ੍ਰਧਾਨ, ਐਡਵੋਕੇਟ ਮਨਿੰਦਰ ਸਿੰਘ ਬਾਜਵਾ, ਇੰਜੀ. ਪਵਨਪ੍ਰੀਤ ਸਿੰਘ ਮਾਨ, ਸੁਖਦੇਵ ਸਿੰਘ ਪੱਡਾ, ਰਾਜਕਰਨ ਸਿੰਘ ਤਿੰਮੋਵਾਲ, ਮੰਗਲ ਸਿੰਘ ਫਾਜਲਪੁਰ, ਸਰਵਣ ਸਿੰਘ ਬੱਲਸਰਾਂ (ਸਾਰੇ ਬਲਾਕ ਪ੍ਰਧਾਨ), ਮਲਕੀਤ ਸਿੰਘ ਬਿਆਸ, ਸਰਬਜੀਤ ਸਿੰਘ ਰਈਆ, ਕੰਵਲਜੀਤ ਸਿਘ ਬੂਲੇ ਨੰਗਲ,=ਅਲਤਬਸ ਜਗੀਰ ਸਿੰਘ ਬਿਆਸ, ਨਿਰਵੈਰ ਸਿੰਘ ਹਸਨਪੁਰ, ਬਲਜੀਤ ਸਿੰਘ ਘੱਗੇ, ਕੰਵਲਜੀਤ ਸਿੰਘ ਜਲਾਲਾਬਾਦ, ਅੰਮ੍ਰਿਤਪਾਲ ਸਿੰਘ ਵੈਰੋਵਾਲ, ਬਲਦੇਵ ਸਿੰਘ ਮੁਗਲਾਣੀ, ਸਵਿੰਦਰ ਸਿੰਘ ਮਥਰੇਵਾਲ, ਮਨਜੀਤ ਸਿੰਘ ਏਕਲਗੱਡਾ, ਪ੍ਰਭਦੀਪ ਸਿੰਘ ਕੋਟਲੀ, ਬਲਜੀਤ ਸਿੰਘ ਬੋਦੇਵਾਲ, ਕੈਪਟਨ ਬਲਜੀਤ ਸਿੰਘ ਉੱਪਲ, ਕਸ਼ਮੀਰ ਸਿੰਘ ਤਿੰਮੋਵਾਲ, ਗੁਰਜੀਤ ਸਿੰਘ ਫੱਤੂਵਾਲ, ਸਰਬਜੀਤ ਸਿੰਘ ਖਿਲਚੀਆਂ, ਕੁਲਬੀਰ ਸਿੰਘ ਕਾਲੇਕੇ , ਅਜੀਤ ਸਿੰਘ ਵਡਾਲਾ , ਸੁਖਰਾਜ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਰਤਨਗੜ੍ਹ ਸਾਬਕਾ ਸਰਪੰਚ, ਸਕੱਤਰ ਸਿੰਘ ਟੌਂਗ, ਸਰਵਿੰਦਰ ਸਿੰਘ ਸੁਧਾਰ (ਮੀਡੀਆਂ ਇੰਚਾਰਜ), ਜਗਤਾਰ ਸਿੰਘ ਬਿੱਲਾ ਯੂਥ ਆਗੂ, ਪੂਰਨ ਸਿੰਘ ਕਰਤਾਰਪੁਰ, ਬਲਦੇਵ ਸਿੰਘ ਭੈਣੀ, ਰੁਪਿੰਦਰ ਸਿੰਘ ਪੱਡਾ, ਰੋਸ਼ਨ, ਕਾਲਾ, ਟੋਨੀ, ਅਜੀਤ ਸਿੰਘ ਮਾਹਲਾ, ਜੱਜ, ਦਵਿੰਦਰ ਸਿੰਘ ਧਿਆਨਪੁਰ, ਕਰਨਜੀਤ ਸਿੰਘ, ਮਾਨ ਸਿੰਘ ਵਜੀਰ ਭੁੱਲਰ, ਬਿੱਟ, ਭਗਵੰਤ ਸਿੰਘ ਵਜੀਰ, ਸੋਨੂੰ ਏਕਲ ਗੱਡਾ, ਬਲਕਾਰ ਸਿੰਘ, ਸਵਿੰਦਰ ਸਿੰਘ ਸੁਧਾਰ, ਪ੍ਰਗਟ ਸਿੰਘ, ਬਲਦੇਵ ਸਿੰਘ ਕਾਲੇਕੇ, ਜੱਸਾ ਜੱਲੂਪੁਰ, ਕੁਲਵੰਤ ਸਿੰਘ, ਕੁਲਦੀਪ ਸਿੰਘ ਮੱਦ ਆਦਿ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review