ਪੰਜਾਬੀ ਸਾਹਿਤ ਸਭਾ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਵੀ ਦਰਬਾਰ
October 3rd, 2021 | Post by :- | 70 Views

ਮਰਹੂਮ ਸ਼ਾਇਰ ਬਿਕਰਮਜੀਤ ਨਾਹਰ ਦੀ ਪੁਸਤਕ “ਰੂਹ ਦੀਆਂ ਗੱਲਾਂ” ਲੋਕ ਅਰ

ਬਾਬਾ ਬਕਾਲਾ ਸਾਹਿਬ 3 ਅਕਤੂਬਰ (ਮਨਬੀਰ ਸਿੰਘ) ਪਿਛਲੇ 36 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜੀ ਮਾਝੇ ਦੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਅੱਜ ਗੋਲਡਨ ਪੈਲੇਸ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸ: ਸੁਖਦੇਵ ਸਿੰਘ ਭੁੱਲਰ ਸੀਨੀਅਰ ਮੈਨੇਜਰ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ, ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਸਰਪ੍ਰਸਤ ਦਵਿੰਦਰ ਸਿੰਘ ਭੋਲਾ, ਸਟੇਟ ਐਵਾਰਡੀ ਮੈਡਮ ਗੁਰਨਾਮ ਕੌਰ ਚੀਮਾਂ, ਮੈਡਮ ਸੁਖਵੰਤ ਕੌਰ ਵੱਸੀ ਪ੍ਰਧਾਨ ਮਹਿਲਾ ਵਿੰਗ, ਬਾਬਾ ਬਕਾਲਾ ਸਾਹਿਤ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਸਭਾ ਦੇ ਮੈਂਬਰ ਮਰਹੂਮ ਸ: ਬਿਕਰਮਜੀਤ ਸਿੰਘ ਨਾਹਰ ਦੀ ਕਵਿਤਾਵਾਂ ਦੀ ਪਲੇਠੀ ਪੁਸਤਕ “ਰੂਹ ਦੀਆਂ ਗੱਲਾਂ”, ਜੋ ਕਿ ਉਨ੍ਹਾਂ ਦੇ ਭਰਾ ਕੁਲਦੀਪ ਸਿੰਘ ਨਾਹਰ ਨੇ ਸੰਪਾਦਿਤ ਕੀਤੀ ਹੈ, ਨੂੰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਇਸਦੇ ਨਾਲ ਹੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਹਫਤਾਵਾਰੀ ਮੈਗਜ਼ੀਨ “ਕਾਵਿ ਸਾਂਝਾਂ” ਦਾ 67ਵਾਂ ਅੰਕ ਵੀ ਲੋਕ ਅਰਪਿਤ ਕੀਤਾ ਗਿਆ । ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ । ਇਸ ਮੌਕੇ ਗਾਇਕ ਮੱਖਣ ਭੈਣੀਵਾਲਾ, ਅਰਜਿੰਦਰ ਬੁਤਾਲਵੀ, ਅਜੀਤ ਸਿੰਘ ਸਠਿਆਲਵੀ, ਅੰਗਰੇਜ ਸਿੰਘ ਨੰਗਲੀ, ਸਤਰਾਜ ਜਲਾਲਾਂਬਾਦੀ, ਬਲਦੇਵ ਸਿੰਘ ਸਠਿਆਲਾ ਆੇਦਿ ਨੇ ਗਾਇਕੀ ਦੇ ਜੌਹਰ ਦਿਖਾਏ । ਉਪਰੰਤ ਹੋਏ ਕਵੀ ਦਰਬਾਰ ਵਿੱਚ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਕੌਰ ਖਿਲਚੀਆਂ, ਗੁਰਮੀਤ ਕੌਰ ਬੱਲ, ਨਵਦੀਪ ਸਿੰਘ ਬਦੇਸ਼ਾ, ਜਗਦੀਸ਼ ਸਿੰਘ ਸਹੋਤਾ, ਰਣਜੀਤ ਸਿੰਘ ਕੋਟ ਮਹਿਤਾਬ, ਬਲਬੀਰ ਸਿੰਘ ਬੋਲੇਵਾਲ, ਲਖਵਿੰਦਰ ਸਿੰਘ ਹਵੇਲੀਆਣਾ, ਸੁਲੱਖਣ ਸਿੰਘ ਦੇਹਲਾਂਵਾਲ, ਕਰਨੈਲ ਸਿੰਘ ਰੰਧਾਵਾ, ਮਾ: ਮਨਜੀਤ ਸਿੰਘ ਵੱਸੀ, ਅਜੈਬ ਸਿੰਘ ਬੋਦੇਵਾਲ, ਜਸਪਾਲ ਸਿੰਘ ਧੂਲਕਾ, ਬਾਵਾ ਰਣਜੀਤ ਸਿੰਘ, ਤਰੁਨਪਰੀਤ ਸਿੰਘ, ਪਰਮਜੀਤ ਸਿੰਘ ਭੱਟੀ, ਬਲਵਿੰਦਰ ਸਿੰਘ ਅਠੌਲਾ, ਨਿਸ਼ਾਨ ਸਿੰਘ ਬੋਲੇਵਾਲ, ਕੈਪਟਨ ਸਿੰਘ ਮੱਖਣ ਸਿੰਘ ਧਾਲੀਵਾਲ, ਸਕੱਤਰ ਸਿੰਘ ਪੁਰੇਵਾਲ,ਨਿਰਮਲ ਸਿੰਘ ਚੀਮਾਂ, ਪਰਮਜੀਤ ਸਿੰਘ ਭੱਟੀ, ਗੁਰਦੀਪ ਸਿੰਘ ਛਾਪਿਆਂਵਾਲੀ, ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

 

ਬਾਬਾ ਬਕਾਲਾ ਸਾਹਿਬ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਮਰਹੂਮ ਬਿਕਰਮਜੀਤ ਨਾਹਰ ਦੀ ਪੁਸਤਕ “ਰੂਹ ਦੀਆਂ ਗੱਲਾਂ” ਲੋਕ ਅਰਪਿਤ ਕਰਦੇ ਹੋਏ ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਿੰ: ਰਘਬੀਰ ਸਿੰਘ ਸੋਹਲ, ਸੁਖਦੇਵ ਸਿੰਘ ਭੁੱਲਰ, ਦਵਿੰਦਰ ਸਿੰਘ ਭੋਲਾ, ਸੰਤੋਖ ਸਿੰਘ ਗੁਰਾਇਆ, ਗੁਰਨਾਮ ਕੌਰ ਚੀਮਾਂ, ਸੁਖਵੰਤ ਕੌਰ ਵੱਸੀ ਅਤੇ ਹੋਰ ।

ਫੋਟੋ : ਮਨਬੀਰ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review