ਸਕੂਲ ਮੁੱਖੀ ਆਪਣੇ ਸਕੂਲਾਂ ਦਾ ਸਰਵਪੱਖੀ ਵਿਕਾਸ ਕਰਨ :ਸਿੱਖਿਆ ਸਕੱਤਰ ।
September 26th, 2019 | Post by :- | 173 Views

ਐੱਸ.ਏ.ਐੱਸ.ਨਗਰ 26 ਸਤੰਬਰ (ਕੁਲਜੀਤ ਸਿੰਘ )    :    ਨਵੀਆਂ ਤਕਨੀਕਾਂ ਅਧਾਰਿਤ ਸਿੱਖਣ-ਸਿਖਾਉਣ ਪ੍ਰਕ੍ਰਿਆ ਨੂੰ ਅਪਣਾ ਕੇ ਪੰਜਾਬ ਦੀ ਸਿੱਖਿਆ ਦੀ ਗੁਣਾਤਮਿਕਤਾ ਵਿੱਚ ਅਥਾਹ ਵਾਧਾ ਹੋਇਆ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਖੇਤਰੀ ਸਹਿਕਾਰੀ ਪ੍ਰਬੰਧ ਸੰਸਥਾਨ ਸੈਕਟਰ -32 ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਵਿੱਚ ਨਵ-ਨਿਯੁਕਤ ਸਕੂਲ ਮੁਖੀਆਂ ਦੇ ਚੌਥੇ ਗੇੜ ਦੀ ਸਿਖਲਾਈ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਸਮੂਹ ਟ੍ਰੇਨਿੰਗ ਪ੍ਰਾਪਤ ਕਰ ਰਹੇ ਸਕੂਲ ਮੁਖੀਆਂ ਦੀ ਸਿੱਖਿਆ ਵਿਭਾਗ ਵਿੱਚ ਆਮਦ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਿੱਖਿਆ ਦੀ ਗੁਣਵੱਤਾ ਵਧਾਉਣ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਸਮੂਹ ਸਕੂਲ ਮੁਖੀਆਂ ਨੂੰ ਉੱਚ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਕਰਨ , ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਣਾਉਣ , ਈ-ਕੰਟੈਂਟ ਦੀ ਵਰਤੋਂ ਨੂੰ ਯਕੀਨੀ ਬਣਾਉਣ , ਸਕੂਲ ਦੀ ਨੁਹਾਰ ਬਦਲਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਕੂਲ ਮੁਖੀ ਦੀ ਸਖ਼ਸ਼ੀਅਤ ਇੱਕ ਅਜਿਹਾ ਸ਼ੀਸ਼ਾ ਹੁੰਦੀ ਹੈ ਜਿਸ ‘ਚੋਂ ਪੂਰੇ ਸਕੂਲ ਦਾ ਮੁਹਾਂਦਰਾ ਸਹਿਜੇ ਹੀ ਦੇਖਿਆ ਜਾ ਸਕਦਾ ਹੈ ਅਤੇ ਸਿੱਖਿਆ ਵਿਭਾਗ ਨੂੰ ਪੂਰਨ ਭਰੋਸਾ ਹੈ ਕਿ ਉਹ ਮਿਹਨਤ , ਲਗਨ , ਦ੍ਰਿੜਤਾ ,ਆਤਮਵਿਸ਼ਵਾਸ ਅਤੇ ਪੂਰੀ ਤਨਦੇਹੀ ਨਾਲ਼ ਆਪਣੀ ਡਿਊਟੀ ਨਿਭਾਉਣਗੇ ਜਿਸ ਸਦਕਾ ਆਉਣ ਵਾਲ਼ੇ ਸਮੇਂ ਵਿੱਚ ਵੀ ਸਰਕਾਰੀ ਸਕੂਲਾਂ ਦੀ ਸਿੱਖਿਆ ਦੀ ਗੁਣਾਤਮਿਕ ਅਤੇ ਗਿਣਾਤਮਕ ਪੱਖੋਂ ਚੜ੍ਹਤ ਬਰਕਰਾਰ ਰਹੇਗੀ।

ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਐੱਸ.ਸੀ.ਈ.ਆਰ.ਟੀ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਗਾਈ ਜਾ ਰਹੀ ਇਸ ਸਿਖਲਾਈ ਵਰਕਸ਼ਾਪ ਵਿੱਚ ਹੁਣ ਤੱਕ ਲਗਪਗ 700 ਨਵ- ਨਿਯੁਕਤ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਸਕੂਲ ਪ੍ਰਬੰਧ, ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੀਆਂ ਪ੍ਰਭਾਵਸ਼ਾਲੀ ਸਿੱਖਣ -ਸਿਖਾਉਣ ਤਕਨੀਕਾਂ ਅਤੇ ਮੁਲਾਂਕਣ ,ਖੇਡ ਨੀਤੀ, ਸੁੰਦਰ ਲਿਖਤ , ਸ਼ੋਸ਼ਲ ਮੀਡੀਆ ਦੀ ਸਿੱਖਿਆ ਦੇ ਖੇਤਰ ‘ਚ ਯੋਗ ਵਰਤੋਂ , ਸਮਾਰਟ ਸਕੂਲ ਮੁਹਿੰਮ ਆਦਿ ਮਹੱਤਵਪੂਰਨ ਏਜੰਡਿਆਂ ਬਾਰੇ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।