ਸ਼ਹੀਦ ਕਿਸਾਨ ਕੁਲਵੰਤ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ।
September 17th, 2021 | Post by :- | 206 Views
ਦਿੱਲੀ ਮੋਰਚੇ ਤੋ ਪਰਤ ਰਹੇ ਜਥੇਬੰਦੀ ਦੇ ਦੋ ਕਿਸਾਨ ਸ਼ਹੀਦ।ਸ਼ਹੀਦ ਕੁਲਵੰਤ ਸਿੰਘ ਜੀ ਨੂੰ ਪਿੰਡ ਮਹਿਸਮਪੁਰ ਵਿਖੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ।                                   ਜੰਡਿਆਲਾ ਗੁਰੂ ਕੁਲਜੀਤ ਸਿੰਘ

   ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਦਿੱਲੀ ਦੇ ਸਿੰਘੁ ਕੁੰਡਲੀ ਬਾਰਡਰ ਵਿਖੇ ਲੱਗੇ ਪੱਕੇ ਮੋਰਚੇ ਤੋ ਪਰਤ ਰਹੇ ਜਥੇਬੰਦੀ ਦੇ ਦੋ ਕਿਸਾਨ ਕੱਲ ਕਰਨਾਲ ਘਰੋਂਡਾਂ ਟੋਲ ਪਲਾਜੇ ਨਜ਼ਦੀਕ ਸ਼ਹੀਦ ਹੋ ਗਏ।ਜੋਨ ਮਹਿਤਾ ਦੇ ਪਿੰਡ ਮਹਿਸਮਪੁਰ ਕਲਾਂ ਦੇ ਕਿਸਾਨ ਕੁਲਵੰਤ ਸਿੰਘ ਦਿੱਲੀ ਮੋਰਚੇ ਤੋ ਆਪਣੇ ਸਾਥੀਆਂ ਸਮੇਤ ਟਰਾਲੀ ਤੇ ਵਾਪਸ ਪਰਤ ਰਹੇ ਸਨ।ਕੱਲ ਕਰਨਾਲ ਘਰੋਂਡਾ ਨਜ਼ਦੀਕ ਐਕਸੀਡੈਂਟ ਵਿਚ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ,ਦੂਸਰੇ ਕਿਸਾਨ ਸੁਦਾਗਰ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਕਲੇਰ ਘੁਮਾਣ ਦੀ ਘਰੋਂਡਾਂ ਕਰਨਾਲ ਟੋਲ ਪਲਾਜੇ ਨਜ਼ਦੀਕ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦੀ ਹੋ ਗਈ।ਜਿਸ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਪਸਰ ਗਈ।ਜਥੇਬੰਦੀ ਵੱਲੋਂ ਦੋਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ।ਅੱਜ ਸ਼ਹੀਦ ਕੁਲਵੰਤ ਸਿੰਘ ਦੇ ਜੱਦੀ ਪਿੰਡ ਮਹਿਸਮਪੁਰ ਕਲਾਂ ਵਿਖੇ ਸੈਕੜੇ ਕਿਸਾਨਾਂ,ਮਜਦੂਰਾਂ,ਬੀਬੀਆਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਰਣਜੀਤ ਸਿੰਘ ਕਲੇਰਬਾਲਾ, ਜਿਲ੍ਹਾ ਆਗੂ ਰਣਧੀਰ ਸਿੰਘ ਬੁੱਟਰ, ਹਰਬਿੰਦਰ ਸਿੰਘ ਭਲਾਈਪੁਰ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਸਰਕਾਰ ਤੋ ਮੰਗ ਕੀਤੀ ਕਿ ਦੋਵਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮਾਲੀ ਸਹਾਇਤਾ,ਉਨ੍ਹਾ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਬੱਚਿਆ ਦੀ ਪੜਾਈ ਦਾ ਪ੍ਰਬੰਧ ਕੀਤਾ ਜਾਵੇ।ਇਸ ਮੌਕੇ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਰਿਪੋਰਟ ਭੇਜ ਕੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਖੱਬੇ ਰਾਜਪੂਤਾਂ,ਮੁਖਤਾਰ ਸਿੰਘ ਅਰਜਨਮਾਂਗਾ,ਨਿਰਮਲ ਸਿੰਘ ਚੂੰਗ, ਪ੍ਰੇਮ ਕੁਮਾਰ ਮਹਿਤਾ,ਬਲਵਿੰਦਰ ਸਿੰਘ ਕਲੇਰ ਬਾਲਾ,ਜੋਬਨਜੀਤ ਸਿੰਘ ਜਲਾਲ,ਕੁਲਦੀਪ ਸਿੰਘ ਰਜਧਾਨ, ਬਲਕਾਰ ਸਿੰਘ,ਗੁਰਮੁਖ ਸਿੰਘ ਮਹਿਸਮਪੁਰ,ਸਰਵਣ ਸਿੰਘ ਉਦੋਨੰਗਲ,ਗੁਰਭੇਜ ਸਿੰਘ ਸੂਰੋਪੱਡਾ ਆਦਿ ਆਗੂ ਵੀ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review