ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੰਚ ਤੋਂ “ਜੰਗ ਜਿੱਤਾਂਗੇ ਜ਼ਰੂਰ” ਲੋਕ ਅਰਪਿਤ
September 14th, 2021 | Post by :- | 43 Views

ਬਾਬਾ ਬਕਾਲਾ ਸਾਹਿਬ 13 ਸਤੰਬਰ (ਮਨਬੀਰ ਧੂਲਕਾ) ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਚਿਰਾਂ ਤੋਂ ਜੁੜੀ ਅਤੇ ਪਿਛਲੇ 36 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੜੀ ਮਾਝੇ ਦੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੇ ਬੀਤੇ ਸਮੇਂ ਦੌਰਾਨ ਪਹਿਲਕਦਮੀ ਕਰਦਿਆਂ, ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਸੰਪਾਦਨਾ ਹੇਠ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਕ ਕਾਵਿ ਸੰਗ੍ਰਹਿ “ਜੰਗ ਜਿੱਤਾਂਗੇ ਜ਼ਰੂਰ” ਪ੍ਰਕਾਸ਼ਿਤ ਕਰਨ ਦਾ ਉਪਰਾਲਾ ਕੀਤਾ । ਜਿਸਨੂੰ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੰਚ ਤੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ: ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ: ਜੋਗਾ ਸਿੰਘ ਅਤੇ ਡਾ: ਦਵਿੰਦਰ ਸ਼ਰਮਾ ਨੇ “ਜੰਗ ਜਿੱਤਾਂਗੇ ਜ਼ਰੂਰ” ਨੂੰ ਲੋਕ ਅਰਪਿਤ ਕੀਤਾ । ਇਸ ਮੌਕੇ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਬੇਦੀ, ਸਕੱਤਰ ਦੀਪ ਦਵਿੰਦਰ ਸਿੰਘ, ਸਕੱਤਰ ਵਰਗਿਸ ਸਲਾਮਤ, ਦਫਤਰ ਸਕੱਤਰ ਕਰਮ ਸਿੰਘ ਵਕੀਲ, ਸਾਬਕਾ ਪ੍ਰਧਾਨ ਸਰਬਜੀਤ ਸਿੰਘ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸਾਬਕਾ ਜਨਰਲ ਸਕੱਤਰ ਡਾ: ਕਰਮਜੀਤ ਸਿੰਘ, ਡਾ: ਅਨੂਪ ਸਿੰਘ ਸਾ: ਸੀ: ਮੀਤ ਪ੍ਰਧਾਨ ਸਾਹਿਤ ਅਕਾਦਮੀ, ਮੱਖਣ ਕੁਹਾੜ, ਡਾ: ਸਰਬਜੀਤ ਕੌਰ ਸੋਹਲ, ਅਰਵਿੰਦਰ ਕਾਕੜਾ, ਹਰਪਾਲ ਸਿੰਘ ਨਾਗਰਾ, ਮਲਵਿੰਦਰ, ਸਰਬਜੀਤ ਸਿੰਘ ਸੰਧੂ, ਮਨਮੋਹਣ ਸਿੰਘ ਢਿੱਲੋਂ, ਹਰਜੀਤ ਸਿੰਘ ਸੰਧੂ, ਜਗਤਾਰ ਗਿੱਲ, ਮੱਖਣ ਭੈਣੀਵਾਲਾ, ਸਕੱਤਰ ਸਿੰਘ ਪੁਰੇਵਾਲ, ਅਮਨਪ੍ਰੀਤ ਸਿੰਘ ਅਠੌਲਾ, ਸੁਰਿੰਦਰ ਨਿਮਾਣਾ, ਰਮੇਸ਼ ਜਾਨੂੰ ਸਮੇਤ ਕਈ ਸਾਹਿਤਕਾਰ ਹਾਜ਼ਰ ਸਨ ।

ਤਸਵੀਰ :- ਮਨਬੀਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੰਚ ਤੋਂ ਕਿਸਾਨੀ ਅੰਦੋਲਨ ਨੂੰ ਸਮਰਪਿਤ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ ਪੁਸਤਕ “ਜੰਗ ਜਿੱਤਾਂਗੇ ਜ਼ਰੂਰ” ਲੋਕ ਅਰਪਿਤ ਕਰਦੇ ਹੋਏ

ਪ੍ਰਧਾਨ ਡਾ: ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ: ਜੋਗਾ ਸਿੰਘ, ਡਾ: ਦਵਿੰਦਰ ਸ਼ਰਮਾ ਅਤੇ ਹੋਰ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review