ਮੱਖਣ ਭੈਣੀਵਾਲਾ ਦਾ ਗੀਤ “ਬੰਦਾ ਨਹੀਂ ਹੰੁਦਾ ਮਾੜਾ” ਲੋਕ ਅਰਪਿਤ ਸਮਾਗਮ
September 9th, 2021 | Post by :- | 61 Views

 

ਬਾਬਾ ਬਕਾਲਾ ਸਾਹਿਬ 9 ਸਤੰਬਰ (ਮਨਬੀਰ ਸਿੰਘ ਧੂਲਕਾ) ਪਿਛਲੇ 36 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ ਰਚਣ ਵਾਲੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਕ ਸਾਹਿਤਕ ਸਮਾਗਮ ਸੰਤ ਮਾਝਾ ਸਿੰਘ ਕਰਮਜੋਤ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਾਕਰੀ ਮੈਂਬਰ ਅਤੇ ਬਾਬਾ ਬਕਾਾਲ ਸਾਹਿਤ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਮੱਖਣ ਸਿੰਘ ਭੈਣੀਵਾਲਾ ਸਾਬਕਾ ਬੀ.ਈ.ਈ.ਓ, ਪ੍ਰਿੰਸੀਪਲ ਗੁਰਜੀਤ ਸਿੰਘ ਵਡਾਲਾ ਅਤੇ ਸੁਖਵੰਤ ਕੌਰ ਵੱਸੀ ਪ੍ਰਧਾਨ ਮਹਿਲਾ ਵਿੰਗ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਸਭਾ ਦੇ ਸੀ: ਮੀਤ ਪ੍ਰਧਾਨ, ਗੀਤਕਾਰ ਅਤੇ ਗਾਇਕ ਮੱਖਣ ਭੈਣੀਵਾਲਾ ਦਾ ਨਵਾਂ ਗੀਤ “ਬੰਦਾ ਨਹੀਂ ਹੰੁਦਾ ਮਾੜਾ” ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਨਿਭਾਏ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਮੈਡਮ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਕੌਰ ਖਿਲਚੀਆਂ, ਮਾ: ਮਨਜੀਤ ਸਿੰਘ ਵੱਸੀ, ਸਰਬਜੀਤ ਸਿੰਘ ਪੱਡਾ, ਜਗਦੀਸ਼ ਸਿੰਘ ਸਹੋਤਾ, ਮਾ: ਮਨਜੀਤ ਸਿੰਘ ਕੰਬੋ, ਮਾ: ਅਮਰਜੀਤ ਸਿੰਘ ਘੁੱਕ, ਕਰਨੈਲ ਸਿੰਘ ਰੰਧਾਵਾ, ਅਜੀਤ ਸਿੰਘ ਸਠਿਆਲਾ, ਬਲਵਿੰਦਰ ਸਿੰਘ ਅਠੌਲਾ, ਹਰਜਿੰਦਰ ਸਿੰਘ ਜੇ.ਈ,, ਮਾ: ਸੱਜਣ ਸਿੰਘ, ਸੁਖਦੇਵ ਸਿੰਘ, ਸਕੱਤਰ ਸਿੰਘ ਪੁਰੇਵਾਲ, ਮਾ: ਬਲਬੀਰ ਸਿੰਘ ਬੀਰ, ਅਮਰੀਕ ਸਿੰਘ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

।ਫੋਟੋ :-ਮਨਬੀਰ

ਮੱਖਣ ਭੈਣੀਵਾਲਾ ਦਾ ਨਵਾਂ ਗੀਤ “ਬੰਦਾ ਨਹੀਂ ਹੰੁਦਾ ਮਾੜਾ” ਲੋਕ ਅਰਪਿਤ ਕਰਦੇ ਹੋਏ ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਿੰ: ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਪ੍ਰਿੰਸੀਪਲ ਗੁਰਜੀਤ ਸਿੰਘ ਵਡਾਲਾ, ਸੁਖਵੰਤ ਕੌਰ ਵੱਸੀ ਅਤੇ ਹੋਰ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review