ਵਿਆਹ ਪੁਰਬ ਮੌਕੇ ਸੰਗਤਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਦਾ ਨੰਬਰ 01871-240036 ਜਾਰੀ
September 9th, 2021 | Post by :- | 52 Views
ਵਿਆਹ ਪੁਰਬ ਮੌਕੇ ਸੰਗਤਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਦਾ ਨੰਬਰ 01871-240036 ਜਾਰੀ

 

ਬਟਾਲਾ, 9 ਸਤੰਬਰ ( ਮਨਬੀਰ ਸਿੰਘ ਧੂਲਕਾ) -ਸ਼ਹਿਰ ਵਿੱਚ ਸੀਵਰੇਜ ਦੇ ਢੱਕਣ ਨਾ ਹੋਣ, ਸਫ਼ਾਈ ਵਿਵਸਥਾ, ਬਿਜਲੀ, ਟੈਲੀਫੋਨ, ਕੇਬਲ ਦੀਆਂ ਨੀਵੀਆਂ ਤਾਰਾਂ, ਸੜਕਾਂ ਦੇ ਟੋਇਆਂ ਆਦਿ ਸਬੰਧੀ ਸ਼ਿਕਾਇਤਾਂ ਕੰਟਰੋਲ ਰੂਮ ’ਤੇ ਦਰਜ ਕਰਵਾਈਆਂ ਜਾਣ  ਵਿਆਹ ਪੁਰਬ ਦੇ ਮੱਦੇਨਜ਼ਰ ਸੰਗਤਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਐੱਸ.ਡੀ.ਐੱਮ. ਦਫ਼ਤਰ ਬਟਾਲਾ ਵਿਖੇ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਕੰਟਰੋਲ ਰੂਮ ਦਾ ਨੰਬਰ 01871-240036 ਹੈ ਅਤੇ ਕੰਟਰੋਲ ਰੂਮ ਅੱਜ ਮਿਤੀ 9 ਸਤੰਬਰ ਤੋਂ ਹੀ 14 ਸਤੰਬਰ 2021 ਸ਼ਾਮ ਤੱਕ ਦਿਨ-ਰਾਤ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਬਟਾਲਾ ਨਿਵਾਸੀ ਕੰਟਰੋਲ ਰੂਮ ਦੇ ਨੰਬਰ ’ਤੇ ਸ਼ਹਿਰ ਵਿੱਚ ਸੀਵਰੇਜ ਦੇ ਢੱਕਣ ਨਾ ਹੋਣ, ਸਫ਼ਾਈ ਵਿਵਸਥਾ, ਬਿਜਲੀ, ਟੈਲੀਫੋਨ, ਕੇਬਲ ਦੀਆਂ ਨੀਵੀਆਂ ਤਾਰਾਂ, ਸੜਕਾਂ ਦੇ ਟੋਇਆਂ ਆਦਿ ਸਬੰਧੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ, ਜਿਸ ਉੱਪਰ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਿਆਹ ਪੁਰਬ ਦੀਆਂ ਤਿਆਰੀਆਂ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਜੇਕਰ ਬਟਾਲਾ ਵਾਸੀਆਂ ਦੇ ਧਿਆਨ ਵਿੱਚ ਕੋਈ ਕਮੀਂ ਜਾਂ ਊਣਤਾਈ ਨਜ਼ਰ ਆਉਂਦੀ ਹੈ ਤਾਂ ਉਹ ਤੁਰੰਤ ਕੰਟਰੋਲ ਰੂਮ ਦੇ ਨੰਬਰ ’ਤੇ ਕਾਲ ਕਰਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review