ਪਿੰਗਲਵਾੜਾ ਮਾਨਾਂਵਾਲਾ ਵਿੱਖੇ ਵਹੀਲ ਚੇਅਰ ਵੰਡ ਸਮਾਗਮ ਦੀ ਕੀਤਾ ਗਿਆ ਆਯੋਜਨ।
September 8th, 2021 | Post by :- | 98 Views
ਪਿੰਗਲਵਾੜਾ ਮਾਨਾਂਵਾਲਾ ਵਿੱਖੇ ਵਹੀਲ ਚੇਅਰ ਵੰਡ ਸਮਾਗਮ ਕੀਤਾ ਗਿਆ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਰਜਿ: ਅੰਮ੍ਰਿਤਸਰ ਦੀ ਮਾਨਾਂਵਾਲਾ ਬਰਾਂਚ ਵਿਖੇ ਰੀੜ ਦੀ ਹੱਡੀਆਂ ਦੇ ਸੱਟ ਦੇ ਪੁਨਰਵਾਸ ਕੇਂਦਰ ਦੇ ਮਰੀਜਾਂ ਨੂੰ ਮੈਂਬਰ ਪਾਰਲੀਮੈਂਟ ਸ੍ਰ: ਗੁਰਜੀਤ ਸਿੰਘ ਔਜਲਾ ਦੇ ਸਹਿਯੋਗ ਨਾਲ ਸੈਮੀ ਐਕਟਿਵ ਵਹੀਲ ਚੇਅਰ ਵੰਡੀਆਂ ਗਈਆਂ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਸੰਸਥਾ ਦੇ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਰੀੜ ਦੀ ਹੱਡੀਆਂ ਦੇ ਸੱਟ ਦੇ ਪੁਨਰਵਾਸ ਕੇਂਦਰ ਦੇ ਮਰੀਜ਼ਾਂ ਦਾ ਪੁਨਰਵਾਸ ਕਰਨ ਹਿੱਤ ਪਿੰਗਲਵਾੜਾ ਸੰਸਥਾ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਸੰਸਥਾ ਨੇ ਮਹਿਸੂਸ ਕੀਤਾ ਕਿ ਅਜਿਹੀ ਸੱਟ ਤੋਂ ਪੀੜਤ ਮਰੀਜਾਂ ਨੂੰ ਆਪਣੇ-ਆਪ ਤੇ ਨਿਰਭਰ ਬਣਾਉਣ ਲਈ ਵਿਸ਼ੇਸ਼ ਸਿਖਾਲਈ ਦੀ ਜ਼ਰੂਰਤ ਹੈ, ਜੋ ਕਿ ਵੱਡੇ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਮਹਿੰਗੀ ਹੈ ਜੋ ਕਿ ਰੀੜ ਦੀ ਹੱਡੀਆਂ ਦੇ ਸੱਟ ਦੇ ਪੁਨਰਵਾਸ ਕੇਂਦਰ ਦੇ ਮਰੀਜ਼ ਖਰਚ ਕਰਨ ਤੋਂ ਅਸਮਰੱਥ  ਹੁੰਦਾ ਹੈ। ਇਸ ਲਈ ਪਿੰਗਲਵਾੜਾ ਸੰਸਥਾ ਅਜਿਹੇ ਮਰੀਜਾਂ ਦੇ ਪੁਨਰਵਾਸ ਦਾ ਉਪਰਾਲਾ ਬਿਲਕੁਲ ਫਰੀ ਸ਼ੁਰੂ ਕਰ ਚੁੱਕੀ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਸ੍ਰ: ਗੁਰਜੀਤ ਸਿੰਘ ਔਜਲਾ ਦੇ ਬੇਟੇ ਬਾਬਰ ਔਜਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ, ਉਨ੍ਹਾਂ ਨੇ ਆਸ ਪ੍ਰਗਟਾਈ ਕਿ ਮਰੀਜ਼ਾਂ ਲਈ ਬਣਾਈਆਂ ਵਹੀਲ ਚੇਅਰ ਉਹਨਾਂ ਦੀ ਜ਼ਿੰਦਗੀ ਦੇ ਰੋਜ਼ਾਨਾ ਦੇ ਕੰਮਾਂ ਨੂੰ ਸੌਖਿਆ ਤੇ ਬਿਹਤਰ ਬਣਾਵੇਗੀ। ਇਹ ਵਹੀਲ ਚੇਅਰ ਜ਼ਿਲ੍ਹਾ ਗੁਰਦਾਸਪੁਰ, ਤਰਨਤਾਰਨ ਆਦਿ ਤੋਂ ਆਉਣ ਵਾਲੇ ਮਰੀਜਾਂ ਨੂੰ ਵੰਡੀਆ ਗਈਆਂ, ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਸੀਸ ਇੰਦਰ ਸਿੰਘ ਨੇ ਸਰਕਾਰ ਵੱਲੋਂ ਅੰਗਹੀਣਾਂ, ਬਜ਼ੁਰਗਾਂ ਆਦਿ ਲਈ ਚਲਾਈਆਂ ਜਾਂਦੀਆਂ ਸਕੀਮਾਂ ਦੀ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰ: ਦਵਿੰਦਰ ਸਿੰਘ ਵਾਈਸ ਪ੍ਰਧਾਨ ਸਪਾਈਨਲ ਕੋਰਡ ਇੰਜਰੀ ਐਸੋਸੀਏਸ਼ਨ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਅਜਿਹੇ ਦਿਵਿਆਂਗ ਮਰੀਜਾਂ ਨੂੰ ਚੰਗੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਖੇਡਾਂ ਦੀ ਬਿਲਕੁਲ ਫਰੀ ਸਿਖਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਵਾਰ ਪੈਰਾ ਉਲੰਪਿਕ ਖੇਡਾਂ ਵਾਂਗ ਉਹ ਵੀ ਭਵਿੱਖ ਵਿੱਚ ਮੱਲਾਂ ਮਾਰ ਸਕਣ।ਇਸ ਮੌਕੇ ਕਰਨਲ ਦਰਸ਼ਨ ਸਿੰਘ ਬਾਵਾ, ਪ੍ਰੰਬਧਕ ਸ੍ਰ. ਜੈ ਸਿੰਘ , ਪਰਮਿੰਦਰ ਭੱਟੀ, ਹਰਤੇਜਪਾਲ ਕੌਰ, ਬਖਸ਼ੀਸ਼ ਸਿੰਘ, ਹਰਮਿੰਦਰ ਕੌਰ, ਮਿਸਜ਼ ਭੱਟੀ, ਗੁਲਸ਼ਨ ਰੰਜਨ ਆਦਿ ਹਾਜ਼ਿਰ ਸਨ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review