ਅੰਦੋਲਨ ਦੇ 10 ਵੇਂ ਮਹੀਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਜੱਥਾ ਦਿੱਲ੍ਹੀ ਹੋਇਆ ਰਵਾਨਾ ।
September 5th, 2021 | Post by :- | 50 Views
ਅੰਦੋਲਣ ਦੇ 10ਵੇ ਮਹੀਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹਜ਼ਾਰਾਂ ਕਿਸਾਨਾਂ ਮਜਦੂਰਾਂ ਦਾ ਜੱਥਾ ਅੰਮਿ੍ਤਸਰ ਬਿਆਸ ਪੁੱਲ ਤੋਂ ਦਿੱਲੀ ਮੋਰਚੇ ਲਈ ਜਥਾਂ ਰਵਾਨਾ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਹਜ਼ਾਰਾਂ ਕਿਸਾਨਾਂ,ਮਜਦੂਰਾਂ,ਨੌਜਵਾਨਾਂ ਤੇ ਬੀਬੀਆਂ ਦਾ ਜਥਾਂ ਟਰੈਕਟਰ ਟਰਾਲੀਆਂ ਤੇ ਦਿੱਲੀ ਸਿੰਘੁ ਬਾਰਡਰ ਨੂੰ ਰਵਾਨਾ ਹੋਇਆ।ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ, ਗੁਰਬਚਨ ਸਿੰਘ ਚੱਬਾ ਜਰਮਨਜੀਤ ਸਿੰਘ ਬੰਡਾਲਾ,ਰਣਜੀਤ ਸਿੰਘ ਕਲੇਰਬਾਲਾਂ ਨੇ ਦੱਸਿਆ ਕਿ ਖੇਤੀ ਦੇ ਤਿੰਨ ਕਾਲੇ ਕਨੂੰਨ ਰੱਦ ਕਰਾਉਣ ਲਈ ਦਿੱਲੀ ਵਿੱਚ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਚੱਲਦੇ ਮੋਰਚੇ ਨੂੰ 10 ਮਹੀਨੇ ਹੋ ਰਹੇ ਹਨ,ਪਿੰਡਾਂ ਵਿੱਚ ਜੰਗੀ ਪੱਧਰ ਤੇ ਹੋ ਰਹੀਆਂ ਜਥੇਬੰਧਕ਼ ਲਾਮਬੰਦੀਆ ਤੇ ਦਿੱਲੀ ਨੂੰ ਜਾਂਦੇ ਵੱਡੇ-ਵੱਡੇ ਕਾਫ਼ਲਿਆਂ ਤੋਂ ਬੁਖਲਾਹਟ ਵਿੱਚ ਆਈ ਸਰਕਾਰ ਕਰਨਾਲ ਅਤੇ ਮੋਂਗਾ ਵਾਂਗ ਕਿਸਾਨ,ਮਜ਼ਦੂਰਾਂ ਤੇ ਲਾਠੀਚਾਰਜ ਕਰਕੇ ਕੇਂਦਰ ਸਰਕਾਰ ਸਟੇਟ ਸਰਕਾਰਾਂ  ਦਬਾਅ ਬਣ ਕੇ ਦਿੱਲੀ ਅੰਨਦੋਲਣ ਫੇਲ ਕਰਨ ਦਾ ਯਤਨ ਕਰ ਰਹੀ ਹੈ।ਇਸ ਤਰ੍ਹਾਂ ਲੋਕਾਂ ਵਿੱਚ ਸਿਆਸੀ ਪਾਰਟੀਆਂ ਪ੍ਰਤੀ ਹੋਰ ਵੀ ਗੁਸਾ ਵੱਧਦਾ ਜਾ ਰਿਹਾਂ ਹੈ।ਲੋਕ ਪਿੰਡਾਂ ਵਿੱਚ ਸਿਆਸੀ ਹਾਕਮਾਂ ਕੋਲੋਂ ਆਪਦੇ ਹੱਕਾਂ ਲਈ ਜਵਾਬ ਮੰਗ ਰਹੇਂ ਹਨ ਤੇ ਪੰਜਾਬ ਦੀ ਕੈਪਟਨ ਸਰਕਾਰ ਹੱਕ ਮੰਗਦੇ ਲੋਕਾ ਤੇ ਬੇਰੋਜ਼ਗਾਰਾਂ ਤੇ ਕਿਰਤੀਆਂ ਤੇ ਡੰਡੇ ਦਾ ਪ੍ਰਯੋਗ ਕਰ ਰਹੀ ਹੈ,ਬਿਜਲੀ ਸਮਝੋਤਿਆ ਤੋਂ ਕੈਪਟਨ ਸਰਕਾਰ ਮੁਨਕਰ ਹੋ ਗਈ ਹੈ,ਤੇ ਝੋਨੇ ਦੇ ਖਰੀਦ ਲਈ ਫਰਦਾ ਦੀ ਮੰਗ ਕਰਨਾਂ ਸਿਧੇ ਤੌਰ ਤੇ ਖੇਤੀ ਕਨੂੰਨਾਂ ਦੇ ਹੱਕ ਵਿੱਚ ਭੁਗਤਣ ਲਈ ਤਿਆਰ ਹੈ,ਜਿਸ ਨਾਲ ਕਿਸਾਨ, ਮਜ਼ਦੂਰ ਤੇ ਹੋਰ ਵਰਗੇ ਸਰਕਾਰ ਪ੍ਰਤੀ ਗ਼ੁੱਸੇ ਵਿੱਚ ਹਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 28 ਸਤੰਬਰ ਤੋਂ ਡੀਸੀ ਦਫਤਰਾ ਅੱਗੇ ਪੱਕੇ ਮੋਰਚੇ ਸ਼ੁਰੂ ਕੀਤੇ ਜਾਣਗੇ,ਜੋ ਪੰਜਾਬ ਪੱਧਰੀ ਮੰਗਾਂ ਹੱਲ ਕਰਾਉਣ ਤੱਕ ਜ਼ਾਰੀ ਰਹਿਣਗੇ,ਇਸ ਦੌਰਾਨ ਦਿੱਲੀ ਮੋਰਚੇ ਲਈ ਵੀ ਵੱਡੀ ਪੱਧਰ ਤੇ ਕਾਫ਼ਲੇ ਰਵਾਨਾਂ ਹੋਣ ਗੇ ਜਦੋਂ ਤੱਕ ਖੇਤੀ ਕਨੂੰਨ ਰੱਦ ਨਹੀਂ ਕੀਤੇ ਜਾਂਦੇ।ਇਸ ਸਮੇਂ ਸਕੱਤਰ ਸਿੰਘ ਕੋਟਲਾ, ਬਾਜ਼ ਸਿੰਘ ਸਾੜੰਗੜਾ,ਗੁਰਲਾਲ ਸਿੰਘ ਮਾਨ, ਡਾਕਵਰਦਲੀਪ ਸਿੰਘ, ਅਮਰਦੀਪ ਸਿੰਘ ਬਾਗੀ,ਕਿਰਪਾਲ ਸਿੰਘ ਕਲੇਰ,ਲਖਵਿੰਦਰ ਸਿੰਘ ਡਾਲਾਂ, ਅਜੀਤ ਸਿੰਘ ਠੱਠੀਆਂ ,ਚਰਨ ਸਿੰਘ ਕਲੇਰਘੁਮਾਣ,ਅਨਮੋਲਕ ਸਿੰਘ ਨਰੈਣਗੜ,ਬਲਦੇਵ ਸਿੰਘ ਬੱਗਾ, ਸੁਖਦੇਵ ਸਿੰਘ ਚਾਟੀਵਿੰਡ,ਸਵਿੰਦਰ ਸਿੰਘ ਰੂਪੋਵਾਲੀ,ਗੁਰਭੇਜ ਸਿੰਘ ਝੰਡੇ, ਸਾਬ ਸਿੰਘ ਕੱਕੜ,ਗੁਰਦੇਵ ਸਿੰਘ ਗੱਗੋਮਾਹਲ,ਚਰਨਜੀਤ ਸਿੰਘ ਸਫ਼ੀ ਪੁਰ,ਮੁਖਬੈਨ ਸਿੰਘ,ਕਵਲਜੀਤ ਸਿੰਘ ਆਦਿ ਹਾਜ਼ਰ ਸਨ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review