ਸਬਜ਼ੀ ਉਤਪਾਦਕ ਕਿਸਾਨ ਜੱਥੇਬੰਦੀ ਨੇ ਖੱਟੜ ਦਾ ਫੂਕਿਆ ਪੁਤਲਾ ।
September 3rd, 2021 | Post by :- | 75 Views
ਸਬਜ਼ੀ ਉਤਪਾਦਕ ਕਿਸਾਨ ਜੱਥੇਬੰਦੀ ਨੇ  ਖੱਟੜ ਦਾ ਫੂਕਿਆ ਪੁਤਲਾ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
; ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਅੰਮ੍ਰਿਤਸਰ ਵੱਲੋਂ ਅੱਜ  ਨਵਾਂ ਪਿੰਡ ਵਿਖੇ ਇਲਾਕੇ ਦੇ ਕਿਸਾਨਾਂ ਦੀ ਮੀਟਿੰਗ ਕਰਕੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਫੂਕਿਆ! ਇਸ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਮੀਤ ਪ੍ਧਾਨ ਲੱਖਬੀਰ ਸਿੰਘ ਨਿਜਾਮਪੁਰ ਨੇ ਕਰਨਾਲ ਵਿਖੇ  ਪੁਰ ਅਮਨ ਬੈਠੇ ਹੋਏ ਕਿਸਾਨਾਂ ਤੇ ਕੀਤੇ ਗਏ ਵਹਿਸੀ਼ਆਨਾ ਲਾਠੀਚਾਰਜ ਨਾਲ ਇੱਕ ਕਿਸਾਨ ਦੇ ਸ਼ਹੀਦ ਹੋਣ ਅਤੇ ਦਰਜਨ ਤੋਂ ਵੱਧ ਕਿਸਾਨਾਂ ਨੂੰ ਗੰਭੀਰ ਫੱਟੜ ਕਰਨ ਵਾਲੇ ਦੋਸੀ ਐਸ,ਡੀ,ਐਮ, ਕਰਨਾਲ ਅਤੇ ਦੋਸੀਪੋਲੀਸ ਅਧਿਕਾਰੀਆਂ ਖਿਲਾਫ ਕਤਲ ਦਾ ਪਰਚਾ ਦਰਜ ਕਰਕੇ ਗਿਰਫਤਾਰ ਕਰਨ ,ਸ਼ਹੀਦ ਕਿਸਾਨ ਦੇ ਵਾਰਸਾਂ ਨੂੰ 25 ਲੱਖ ਰੁਪੈ ਮੁਆਵਜ਼ਾ ਅਤੇ ਪਰਵਾਰ ਦੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਅਤੇ ਜਖਮੀ ਕਿਸਾਨਾਂ ਨੂੰ ਪੰਜ ਲੱਖ ਰੁਪੈ  ਮੁਆਵਜ਼ਾ ਦਿੱਤਾ ਜਾਵੇ! ਇੱਕ ਮਤੇ ਰਾਹੀਂ ਜਥੇਬੰਦੀ ਨੇ ਡੀ,ਏ,ਪੀ, ਖਾਦ ਦੀ ਘਾਟ ਦਾ ਨਜਾਇਜ ਫਾਇਦਾ ਉਠਾ ਕਿ ਬਜਾਰ ਵਿੱਚ ਕਾਲਾ ਬਜਾਰੀ ਕਰਕੇ ਕਿਸਾਨਾਂ ਦੀ ਲੁੱਟ ਕੀਤੀ ਜਾਰਹੀ ਹੈ ! ਜਥੇਬੰਦੀ ਪੰਜਾਬ ਸਰਕਾਰ ਕੋਲੋਂ ਮੰਗ ਕਰਦੀ ਹੈ ਕਿ ਸਬਜੀ ਉੱਤਪਾਦਿਕ ਕਿਸਾਨਾਂ ਲਈ ਖਾਦ ਦਾ ਸਪੈਸਲ ਕੋਟਾ ਜਾਰੀ ਕੀਤਾ ਜਾਵੇ!  ਇਕੱਠ ਨੂੰ ਜਥੇਬੰਦੀ ਦੇ ਪ੍ਧਾਨ ਭੁਪਿੰਦਰ ਸਿੰਘ ਤੀਰਥਪੁਰਾ, ਰਿ,ਖੇਤੀ ਅਫਸਰ ਡਾ, ਕੁਲਦੀਪ ਸਿੰਘ ਜੋਸਨ,ਰਾਜਬੀਰ ਸਿੰਘ ਫਤਿਹਪੁਰ ਰਾਜਪੂਤਾਂ, ਤਰਸੇਮ ਸਿੰਘ ਨੰਗਲ,ਕਰਨੈਲ ਸਿੰਘ,ਪਰਤਾਪ ਸਿੰਘ ਛੀਨਾ, ਮਹਿੰਦਰ ਸਿੰਘ ਮੱਖਣਵਿੰਡੀ ਨੇ ਸੰਬੋਧਨ ਕੀਤਾ! ਇਸ ਸਮੇਂ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ,ਬਲਵਿੰਦਰ ਸਿੰਘ ਸੇਠ, ਅਜੈਬ ਸਿੰਘ ਜਰਨੈਲ ਸਿੰਘ ,ਨਵਾਂ ਪਿੰਡ ਅਵਤਾਰ ਸਿੰਘ ਵਡਾਲਾ ਜੌਹਲ,,ਮਹਿਲ ਸਿੰਘ,ਪਰਤਾਪ ਸਿੰਘ ਛਾਪਾ,ਹਰਜੀਤ ਸਿੰਘ, ਬਲਦੇਵ ਸਿੰਘ, ਹਰਜਿੰਦਰ ਸਿੰਘ, ਲੱਖਵਿੰਦਰ ਸਿੰਘ,ਨਿਜਾਮਪੁਰ, ਧਰਮਿੰਦਰ ਸਿੰਘ ਕਿਲਾ,ਗੁਰਮੇਜ ਸਿੰਘ, ਮਹਿੰਦਰ ਸਿੰਘ,ਮਲਕੀਅਤ ਸਿੰਘ,ਜਗਦੀਸ਼ ਸਿੰਘ ਮੱਖਣਵਿੰਡੀ, ਬਲਵੰਤ ਸਿੰਘ ਤੀਰਥਪੁਰਾ ਆਦਿ ਨੇ ਸੰਬੋਧਨ ਕੀਤਾ!
ਵੱਲੋੋਂ; ਲੱਖਬੀਰ ਸਿੰਘ ਨਿਜਾਮਪੁਰ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review