ਠੇਕਾ ਕਾਮਿਆਂ ਦੇ ਪੱਕੇ ਮੋਰਚੇ ਨੂੰ ਕਰਾਂਗੇ ਹਿਮਾਇਤ :ਗਗਨਦੀਪ ਸਿੰਘ ।
September 1st, 2021 | Post by :- | 175 Views
ਠੇਕਾ ਕਾਮਿਆਂ ਦੇ ਪੱਕੇ ਮੋਰਚੇ ਨੂੰ ਕਰਾਂਗੇ ਡੱਟਵੀ ਹਿਮਾਇਤ:- ਗਗਨਦੀਪ ਸਿੰਘ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੰਜਾਬ ਸਰਕਾਰ ਵਲੋਂ ਠੇਕਾ ਕਾਮਿਆਂ ਨਾਲ ਧੋਖਾ ਕਰ ਕੇ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠੀ ਬਿਆਨ ਬਾਜੀ ਕੀਤੀ ਜਾ ਰਹੀ ਆ ਕਿ 66000 ਮੁਲਾਜ਼ਮ ਪੱਕਾ ਕਰਨਾ ਪਰ ਅਸਲ ਵਿਚ ਜੋ ਪੰਜਾਬ ਸਰਕਾਰ ਵਲੋਂ ਜੋ ਸਰਤਾ ਲਗਾਈਆਂ ਗਈਆਂ ਨੇ ਉਸ ਮੁਤਾਬਿਕ5-7ਹਜਾਰ ਹੀ ਠੇਕਾ ਕਾਮੇ ਪੱਕੇ ਕਰਨ ਲੱਗੀ ਆ ਸਰਕਾਰ ਪਰ ਅਸਲ ਲਗਾਤਾਰ ਸੰਘਰਸ਼ ਕਰਦੇ ਆ ਰਹੇ ਠੇਕਾ ਕਾਮਿਆਂ ਦੀਆਂ ਅਧੀਆ ਉਮਰਾ ਬੀਤ ਚੁਕੀਆਂ ਨੇ ਪਰ ਸਰਕਾਰ ਉਹਨਾਂ ਦੀਆ ਮੰਗਾਂ ਮੰਨਣ ਤੇ ਬਜਾਇ ਓਹਨਾ ਤੇ ਲਾਠੀਚਾਰਜ ਕਰ ਕੇ ਅੰਨ੍ਹਾ ਤਸ਼ੱਦਦ ਕਰ ਰਹੀ ਜਿਸ ਵਿਚ ਨਾ ਤਾਂ ਬੱਚੇ ਬਕਸ਼ੇ ਜਾਂਦੇ ਅਤੇ ਨਾ ਹੀ ਔਰਤਾਂ।ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪਟਿਆਲਾ ਵਿਖੇ ਲੱਗਣ ਵਾਲੇ ਪੱਕੇ ਮੋਰਚੇ ਚ *ਸਪੋਟ ਬਿਲਿੰਗ ਯੂਨੀਅਨ ਪੰਜਾਬ* ਵਲੋਂ ਡੱਟਵੀ ਹਿਮਾਇਤ ਕੀਤੀ ਜਾਵੇਗੀ ਅਤੇ ਸਾਥੀਆਂ ਸਮੇਤ ਪਟਿਆਲਾ ਵਿਖੇ ਪੱਕੇ ਮੋਰਚੇ ਚ ਹਾਜ਼ਰੀ ਲਗਵਾਈ ਜਾਵੇਗੀ।ਇਸ ਸਮੇਂ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਸੂਬਾ ਪ੍ਰਧਾਨ ਗਗਨਦੀਪ ਸਿੰਘ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਸਰਕਾਰ ਸੱਤਾ ਚ ਆਉਣ ਲਈ ਜੋ ਵਾਅਦੇ ਕੀਤੇ ਓਹਨਾ ਨੂੰ ਪੂਰੇ ਕਰਵਾਉਣ ਲਈ ਠੇਕੇ ਅਧੀਨ ਵਰਕਰਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਕਿਉਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਚ ਸਮੂਹ ਠੇਕਾ ਕਾਮਿਆਂ ਨੂੰ ਪੱਕੇ ਕਰੇਗੀ ਪਰ 5ਸਾਲ ਪੂਰੇ ਹੋਣ ਵਾਲੇ ਨੇ ਸਰਕਾਰ ਵਲੋਂ ਕੋਈ ਵੀ ਠੇਕਾ ਕਾਮਿਆਂ ਨੂੰ ਪੱਕੇ ਨੀ ਕੀਤਾ ਜਾ ਰਿਹਾ।ਸਰਕਾਰ ਮੌਂਟਕ ਸਿੰਘ ਆਹਲੂਵਾਲੀਆ ਦੀਆਂ ਸਪਰਸ਼ਾ ਨੂੰ ਲਾਗੂ ਕਰਕੇ ਪੰਜਾਬ ਦੇ ਸਮੂਹ ਠੇਕਾ ਕਾਮਿਆਂ ਤੇ ਕੰਮ ਦੇ ਬੋਝ ਵਧਾ ਰਹੀ ਅਤੇ ਤਨਖ਼ਾਹ ਅਤੇ ਮਿਲਣ ਵਾਲੇ ਭੱਤਿਆ ਤੇ ਕੱਟ ਲਗਾ ਰਹੀ ਹੈ।ਜੇਕਰ ਪੰਜਾਬ ਦੇ ਸਮੂਹ ਠੇਕਾ ਕਾਮਿਆਂ ਨੂੰ ਆਉਣ ਵਾਲੇ ਇਜਲਾਸ ਵਿਚ ਬਿਨਾ ਸਰਤ ਤੋਂ ਪੱਕੇ ਨਾ ਕੀਤਾ ਗਿਆ ਤਾਂ ਪੰਜਾਬ ਚ ਕੋਈ ਵੀ ਵਿਧਾਇਕ ਆਉਂਦਾ ਹੈ ਤਾਂ ਉਹਨੂੰ ਕਾਲੀਆ ਝੰਡੀਆਂ ਵਿਖਾ ਕੇ ਸਵਾਲ ਜੁਆਬ ਕੀਤੇ ਜਾਣਗੇ ਅਤੇ ਪਿੰਡਾਂ ਚ ਵੜਨ ਨਹੀਂ ਦਿੱਤਾ ਜਾਵੇਗਾ ਅਤੇ ਇਸ ਲਈ ਪਿੰਡਾਂ ਚ ਕਿਸਾਨ ਮਜ਼ਦੂਰ ਵਿਦਿਆਰਥੀਆਂ ਨਾਲ ਮਿਲ ਕੇ ਲਾਮਬੰਦੀ ਕੀਤੀ ਜਾਵੇਗੀ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review