ਜਿਲ੍ਹੇ ਅੰਦਰ 28 ਸਿਤੰਬਰ ਨੂੰ ਵਿਸ਼ਵ ਰੈਬੀਜ ਦਿਵਸ ਮਨਾਇਆ ਜਾਵੇਗਾ :ਸਿਵਲ।ਸਰਜਨ ।
September 26th, 2019 | Post by :- | 107 Views
ਜਿਲੇ ਅੰਦਰ 28 ਸਤੰਬਰ ਨੂੰ ਵਿਸ਼ਵ ਰੈਬਿਜ ਦਿਵਸ ਮਨਾਇਆ ਜਾਵੇਗਾ-ਸਿਵਲ ਸਰਜਨ
ਮੋਗਾ 26 ਸਤੰਬਰ:ਕੁਲਜੀਤ ਸਿੰਘ
 ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਵਿਸ਼ਵ ਰੈਬਿਜ ਦਿਵਸ 28 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਸਿਹਤ ਵਿਭਾਗ ਬਰਾਂਚ ਆਈ ਡੀ ਐਸ ਪੀ ਵੱਲੋਂ ਡਾ ਮਨੀਸ਼ ਅਰੋੜਾ ਜਿਲਾ ਐਪਡੀਮੋਲੋਜਿਸਟ ਦੀ ਅਗਵਾਈ ਹੇਠ ਪ੍ਰੋਗਰਾਮ ਨੂੰ ਯੋਜਨਾਬੰਧ ਤਰੀਕੇ ਨਾਲ ਉਲੀਕਿਆ ਗਿਆ ਹੈ, ਜਿਸ ਵਿੱਚ ਬਲਾਕ ਪੱੱਧਰ ਤੋਂ ਲੈ ਕੇ ਜਿਲਾ ਪੱਧਰ ਤੱਕ ਹਰ ਜਗ•ਾ ਤੇ ਰੈਬਿਜ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
 ਇਸ ਸਬੰਧੀ ਜਾਗਰੂਕਤਾ ਬੈਨਰ ਅਤੇ ਪੈਫਲਿਟ ਰੀਲੀਜ ਕਰਦੇ ਹੋਏ ਸਿਵਲ ਸਰਜਨ ਮੋਗਾ ਡਾ ਹਰਿੰਦਰ ਪਾਲ ਸਿੰਘ ਨੇ ਕਿਹਾ ਨੈਸ਼ਨਲ ਰੈਬਿਜ ਕੰਟਰੋਲ ਪ੍ਰੋਗਰਾਮ ਤਹਿਤ ਜਿਲੇ ਅੰਦਰ ਵਿਸ਼ਵ ਰੈਬਿਜ ਦਿਵਸ ਮਨਾਇਆ ਜਾ ਰਿਹਾ ਹੈ। ਉਨ•ਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਤੇ ਦੇ ਕੱਟੇ ਕਿਸੇ ਵੀ ਵਿਅਕਤੀ ਨੂੰ ਅਣਦੇਖਾ ਨਾ ਕਰੋ ਇਹ ਜਾਨਲੇਵਾ ਵੀ ਹੋ ਸਕਦਾ ਹੈ ਅਤੇ ਇਸ ਦਾ ਤਰੁੰਤ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਰੈਬਿਜ ਘਾਤਕ ਰੋਗ ਹੈ ਪਰ ਇਸ ਤੋਂ ਆਸਾਨੀ ਨਾਲ ਬਚਾਅ ਕੀਤਾ ਜਾ ਸਕਦਾ ਹੈ।
 ਇਸ ਮੌਕੇ ਪ੍ਰੋਗਰਾਮ ਇੰਚਾਰਜ ਡਾ ਮਨੀਸ਼ ਅਰੋੜਾ ਨੇ ਰੈਬਿਜ ਤੋਂ ਬਚਾਅ ਦੇ ਲਈ ਕੁਝ ਨੁਕਤੇ ਸਾਝੇ ਕਰਦੇ ਹੋਏ ਕਿਹਾ ਕਿ ਜਾਨਵਰ ਦੇ ਕੱਟੇ ਜਾਣ ਤੇ ਜਖਮ ਨੂੰ ਜਲਦੀ ਪਾਣੀ ਅਤੇ ਸਾਬਣ ਨਾਲ ਧੋਵੋ, ਜਾਨਵਰ ਦੇ ਵੱਡੇ ਜਾ ਖਰੋਚਾ ਨੂੰ ਅਣਦੇਖਾ ਨਾ ਕਰੋ। ਉਨ•ਾਂ ਕਿਹਾ ਕਿ ਬਿਨਾ ਕਿਸੇ ਦੇਰੀ ਤੋਂ ਡਾਕਟਰ ਕੋਲੋ ਇਲਾਜ ਕਰਵਾਉ। ਉਨ•ਾਂ ਕਿਹਾ ਕਿ ਇਸ ਦੇ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲਾ ਵਿੱਚ ਸੰਪਰਕ ਕਰੋ। ਡਾ ਮਨੀਸ਼ ਨੇ ਦੱਸਿਆ ਕਿ ਕੁੱਤੇ ਦੁਆਰਾ ਕੱਟੇ ਜਾਣ ਤੇ ਇਲਾਜ ਲਈ ਟੀਕੇ ਸਰਕਾਰੀ ਜਿਲਾ ਹਸਪਤਾਲਾ, ਸਬ ਡਵੀਜਨਾ ਹਪਸਤਾਲਾ ਅਤੇ ਕੰਮਿਊਟੀ ਹੈਲਥ ਸੈਟਰਾਂ ਵਿੱਚ ਮੁਫਤ ਲਗਾਏ ਜਾਂਦੇ ਹਨ।
 ਇਸ ਮੌਕੇ ਜਾਗਰੂਕਤਾ ਬੈਨਰ ਰੀਲੀਜ ਕਰਨ ਸਮੇਂ ਡਾ ਅਰਵਿੰਦਰ ਪਾਲ ਸਿੰਘ ਗਿੱਲ ਡੀ ਐਮ ਸੀ, ਡਾ ਂਜਸਵੰਤ ਸਿੰਘ ਸਹਾਇਕ ਸਿਵਲ ਸਰਜਨ, ਡਾ ਹਰਿੰਦਰ ਪਾਲ ਸ਼ਰਮਾ ਜਿਲਾ ਟੀਕਾਕਰਨ ਅਫਸਰ, ਅੰਮ੍ਰਿਤ ਸ਼ਰਮਾ ਅਤੇ ਸਮੂਹ ਬਲਾਕ ਐਜੂਕਟਰ ਵੀ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।