ਸਬਜ਼ੀ ਉਤਪਾਦਕ ਕਿਸਾਨ ਜੱਥੇਬੰਦੀ ਦੀ ਨੈਸ਼ਨਲ ਕਨਵੈਨਸ਼ਨ ਸਬੰਧੀ ਹੋਈ ਮੀਟਿੰਗ ।
August 21st, 2021 | Post by :- | 71 Views
ਸਬਜ਼ੀ ਉਤਪਾਦਕ ਕਿਸਾਨ ਜੱਥੇਬੰਦੀ ਦੀ ਨੈਸ਼ਨਲ ਕਨਵੈਨਸ਼ਨ ਸਬੰਧੀ ਹੋਈ ਮੀਟਿੰਗ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
 ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਜਿਲਾ ਅੰਮ੍ਰਿਤਸਰ ਦੀ ਮੀਟਿੰਗ ਤਰਸੇਮ ਸਿੰਘ ਨੰਗਲ ਦੀ ਪ੍ਧਾਨਗੀ ਹੇਠ  ਨਵਾਂ ਪਿੰਡ ਵਿਖੇ ਹੋਈ!  ਜਿਸ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਲੱਖਬੀਰ ਸਿੰਘ ਨਿਜਾਮਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਸਿੰਘੂ ਮੋਰਚੇ ਤੇ ਨੈਸ਼ਨਲ ਕੰਨਵੈਨਸ਼ਨ ਮਿਤੀ 26 ਅਤੇ 27ਅਗਸਤ ਨੂੰ ਕੀਤੀ ਜਾ ਰਹੀ ਹੈ! ਇਸ ਵਿੱਚ ਦੇਸ਼ ਭਰ ਵਿੱਚੋਂ ਕਿਸਾਨ ,ਮਜ਼ਦੂਰ  ਅਤੇ ਟਰੇਡ ਯੂਨੀਅਨ ਦੇ ਆਗੂ ਹਿੱਸਾ ਲੈਣਗੇ! ਇਸ ਵਿੱਚ ਆਉਣ ਵਾਲੇ ਸਮੇਂ ਵਿੱਚ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਅਤੇ 2022 ਵਿੱਚ ਯੂ,ਪੀ,ਉੱਤਰਾਖੰਡ ਅੰਦਰ ਕਿਸਾਨ ਲਹਿਰ ਨੂੰ ਪ੍ਚੰਡ ਕਰਨ ਲਈ ਮਿਸ਼ਨ ਯੂ,ਪੀ,ਅਤੇ ਉੱਤਰਾਖੰਡ ਬਾਰੇ ਵਿਚਾਰ ਵਟਾਂਦਰਾ ਕਰਕੇ ਅਗਲੇ ਅੰਦੋਲਨ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ! ਇੱਕ ਮਹੱਤਵਪੂਰਣ ਫੈਸਲੇ ਵਿੱਚ ਜਥੇਬੰਦੀ ਦੇ ਪਰਵਾਰ ਪਿੰਡ ਖਲਹਿਰਾ ਤੋਂ ਗੁਰਜ ਉਲੰਪਕਿ ਹਾਕੀ ਵਿੱਚ ਤਗਮਾ ਜਿੱਤਣ ਵਾਲੇ ਖਿਡਾਰੀ ਗੁਰਜੰਟ ਸਿੰਘ ਅਤੇ ਉਸ ਦੇ ਪਰਵਾਰ ਨੂੰ ਸਨਮਾਨਿਤ ਕਰਨ ਅਤੇ ਵਡਾਲਾ ਜੌਹਲ ਤੋਂ ਸ੍,ਬਚਿੱਤਰ ਸਿੰਘ ਰਿ,ਡੀ,ਐਸ,ਪੀ, ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ! ਮੀਟਿੰਗ ਸਬਜੀ ਉੱਤਪਾਦਿਕ ਕਿਸਾਨਾਂ ਨੂੰ ਸਬਜੀ ਮੰਡੀ ਵੱਲਾ(ਅੰਮ੍ਰਿਤਸਰ) ਵਿਖੇ ਆ ਰਹੀਆਂ ਮੁਸ਼ਕਲਾਂ ਸਬੰਧੀ ਸਬਜੀ ਮੰਡੀ ਆੜਤੀਆਂ ਦੀ ਯੂਨੀਅਨ ਦੇ ਪ੍ਧਾਨ ਅਤੇ ਹੋਰ ਅਹੁਦੇਦਾਰਾਂ ਨਾਲ ਮੀਟੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਦੇ ਹੱਲ ਕਰਨ ਦਾ ਯਕੀਨ ਦਿਵਾਇਆ। ਮੀਟਿੰਗ ਅੰਦਰ ਕਰਨੈਲ ਸਿੰਘ, ਨਿਰਮਲ ਸਿੰਘ, ਰਾਜਵਿੰਦਰ ਸਿੰਘ,ਕੰਵਲਜੀਤ ਸਿੰਘ,ਅਜਾਇਬ ਸਿੰਘ ਨਵਾਂ ਪਿੰਡ, ਪ੍ਰਤਾਪ ਸਿੰਘ ਛੀਨਾ,ਧਰਮਿੰਦਰ ਸਿੰਘ ਕਿਲਾ,ਗੁਰਮੇਜ ਸਿੰਘ ,ਚਰਨਜੀਤ ਸਿੰਘ ਮੱਖਣਵਿੰਡੀ, ਭੁਪਿੰਦਰ ਸਿੰਘ ਵਡਾਲਾ ਜੌਹਲ,ਬਲਦੇਵ ਸਿੰਘ,ਗੁਰਦਿਆਲ ਸਿੰਘ ਨਿਜਾਮਪੁਰ, ਮਹਿਲ ਸਿੰਘ ,ਪ੍ਰਤਾਪ ਸਿੰਘ ਛਾਪਾ,ਬਲਵੰਤ ਸਿੰਘ ਤੀਰਥਪੁਰਾ, ਸੰਤੋਖ ਸਿੰਘ ਜੰਡ,ਸਤਿਨਾਮ ਸਿੰਘ ਨੰਬਰਦਾਰ ਨੰਗਲ ,ਸਤਿਨਾਮ ਸਿੰਘ, ਬਲਦੇਵ ਸਿੰਘ ਮੀਰਾ ਚੱਕ ਆਦਿ ਹਾਜਰ ਸਨ!

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review