ਦੂਸਰੇ ਦਿਨ ਕਿਸਾਨ ਸੰਸਦ ਵਿੱਚ ਮਤਾ ਪਾਸ ,ਸਾਂਸਦ ਮੀਨਾਕਸ਼ੀ ਮੰਗੇ ਮਾਫ਼ੀ ।
July 23rd, 2021 | Post by :- | 123 Views
23 ਜੁਲਾਈ ਨੂੰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਸਿੰਘੂ ਬਾਰਡਰ ਤੋ ਜੰਤਰ ਮੰਤਰ ਤੇ ਪਹੁੰਚਿਆ ਜਥਾ, ਦੂਸਰੇ ਦਿਨ ਕਿਸਾਨ ਸੰਸਦ ਵਿਚ ਮਤਾ ਪਾਸ ਕੀਤਾ ਕਿ ਐਮ.ਪੀ. ਮੀਨਾਕਸ਼ੀ ਲੇਖੀ ਕਿਸਾਨਾਂ ਨੂੰ ਮਵਾਲੀ ਕਹਿਣ ਦੀ ਮੰਗੇ ਮੁਆਫੀ।

ਜੰਡਿਆਲਾ ਗੁਰੂ ਕੁਲਜੀਤ ਸਿੰਘ
                 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਪੰਜ ਮੈਂਬਰੀ ਜਥਾ ਸੁਖਵਿੰਦਰ ਸਿੰਘ ਦੁੱਗਲਵਾਲਾ, ਦਰਸ਼ਨ ਸਿੰਘ ਪੰਡੋਰੀ ਗੋਲਾ,ਨਿਸ਼ਾਨ ਸਿੰਘ,ਨਰਿੰਦਰ ਸਿੰਘ ਸੇਰੋਂ,ਸਤਨਾਮ ਸਿੰਘ ਹਰੀਕੇ ਤੇ ਮਲਕੀਤ ਸਿੰਘ ਉਸਮਾ ਆਦਿ ਵੱਲੋ ਜੰਤਰ ਮੰਤਰ ਪਹੁੰਚ ਕੇ ਸੰਸਦ ਦੀ ਕਾਰਵਾਈ ਚਲਾਉਣ ਲਈ ਸੁਖਵਿੰਦਰ ਸਿੰਘ ਦੁੱਗਲ ਵਾਲਾ ਨੂੰ ਸਪੀਕਰ ਨਿਯੁਕਤ ਕੀਤਾ ਗਿਆ।ਜਿਸ ਵਿੱਚ ਐਮ.ਪੀ. ਮੀਨਾਕਸ਼ੀ ਲੇਖੀ ਦੇ ਕਿਸਾਨਾਂ ਨੂੰ ਮਵਾਲੀ ਕਹਿਣ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ।ਪ੍ਰਮੁੱਖ ਏਜੰਡੇ ਵੱਲੋ ਖੇਤੀ ਸੈਕਟਰ ਤੇ ਕਾਰਪੋਰੇਟ ਘਰਾਣਿਆ ਦੇ ਕਬਜੇ ਕਰਕੇ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕੀਤੀ।ਸਾਰੇ ਕਿਸਾਨ ਸਾਥੀਆ ਉਸ ਗੱਲ ਦੀ ਚਿੰਤਾ ਜਤਾਈ ਕਿ ਖੁੱਲੀ ਮੰਡੀ ਵਿੱਚ ਭਾਰਤ ਦਾ ਪੰਜ ਏਕੜ ਤੋ ਘੱਟ ਵਾਲਾ ਕਿਸਾਨ ਟਿਕ ਨਹੀਂ ਸਕੇਗਾ।ਉਸਨੂੰ ਆਪਣੀ ਫਸਲ ਦਾ ਸਹੀ ਮੁੱਲ ਪ੍ਰਾਪਤ ਨਹੀਂ ਹੋਵੇਗਾ।ਜਿਸ ਕਰਕੇ ਐਮ.ਐਸ.ਪੀ. ਦੀ ਗਰੰਟੀ ਵਾਲਾ ਕਾਨੂੰਨ ਬਣਾਉਣਾ ਅਤਿ ਜਰੂਰੀ ਹੈ ਤਾਂ ਜੋ ਫਸਲ ਦਾ ਮੁੱਲ ਮਿਲਣਾ ਤੈਅ ਹੋਵੇ।ਅੱਜ ਸਿੰਘੁ ਬਾਰਡਰ ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ, ਸਤਨਾਮ ਸਿੰਘ ਮਾਨੋਚਾਹਲ ਨੇ ਕਿਹਾ ਕਿ ਕਿਸਾਨ ਸੰਸਦ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਮੋਰਚੇ ਵਿਚ ਲੋਕਾਂ ਦੀ ਆਮਦ ਲਗਾਤਾਰ ਵੱਧ ਰਹੀ ਹੈ।ਇਸ ਮੌਕੇ ਫਤਹਿ ਸਿੰਘ ਪਿੱਦੀ,ਮੇਹਰ ਸਿੰਘ ਤਲਵੰਡੀ,ਰੇਸ਼ਮ ਸਿੰਘ ਘੁਰਕ ਵਿੰਡ,ਹਰਜਿੰਦਰ ਸਿੰਘ ਚੰਬਾ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਗੁਰਭੇਜ ਸਿੰਘ ਧਾਰੀਵਾਲ,ਨਿਰੰਜਨ ਸਿੰਘ ਬਗਰਾੜੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review