ਹਲਕਾ ਜੰਡਿਆਲਾ ਗੁਰੂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਚੱਲ ਰਹੀ ਗੁੱਟਬਾਜ਼ੀ ਨੂੰ ਲੈ ਕੇ ਬਸਪਾ ਨੂੰ 2022 ਦੀ ਸੀਟ ਦਿੱਤੇ ਜਾਣ ਦੀ ਸੋਸ਼ਲ ਮੀਡੀਆ ਤੇ ਚਰਚਾਵਾਂ ਦਾ ਜ਼ੋਰ ।
June 22nd, 2021 | Post by :- | 521 Views

ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਹਲਕੇ ਜੰਡਿਆਲਾ ਵਿਚ ਚੱਲ ਰਹੀ ਗੁੱਟਬਾਜ਼ੀ ਨੂੰ ਲੈ ਕੇ ਹੋ ਸਕਦਾ ਹੈ ਧਮਾਕਾ ,2022 ਦੀਆਂ ਚੋਣਾਂ ਵਿੱਚ ਉਤਾਰਿਆ ਜਾ ਸਕਦਾ ਹੈ ਬਸਪਾ ਉਮੀਦਵਾਰ ਸੋਸ਼ਲ ਮੀਡੀਆ ਤੇ ਹੋ ਰਿਹਾ ਸੰਦੇਸ਼ ਵਾਇਰਲ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਹਲਕਾ ਜੰਡਿਆਲਾ ਗੁਰੂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੁਟਬਾਜ਼ੀ ਹਟਣ ਦਾ ਨਾਮ ਨਹੀਂ ਲੈ ਰਹੀ ਹੈ। ਇਹ ਗੁਟਬਾਜ਼ੀ ਸ਼ਿਰੋਮਣੀ ਅਕਾਲੀ ਦੇ ਦੋ ਲੀਡਰ ਮਲਕੀਤ ਸਿੰਘ ਏ ਆਰ ਅਤੇ ਅਜੈਪਾਲ ਸਿੰਘ ਮੀਰਾਂਕੋਟ ਦੇ ਵਿੱਚ ਜੱਦੋ ਜਹਿਦ ਚੱਲ ਰਹੀ ਹੈ ਦੱਸ ਦਈਏ ਕਿ ਬੀਤੇ ਕੱਲ੍ਹ ਕਾਂਗਰਸ ਨੇਤਾ ਬਿੱਟੂ ਦਾ ਵਿਰੋਧ ਵੀ ਦੋਹਾਂ ਵੱਲੋਂ ਵੱਖੋ ਵੱਖ ਢੰਗ ਨਾਲ ਕੀਤਾ ਗਿਆ ।ਜਿੱਥੇ ਮਲਕੀਤ ਸਿੰਘ ਏ ਆਰ ਦੇ ਗੁੱਟ ਵਲੋ ਬਿੱਟੂ ਦੇ ਖਿਲਾਫ ਮੰਗ ਪੱਤਰ ਡੀ ਐਸ ਪੀ ਜੰਡਿਆਲਾ ਗੁਰੂ ਨੂੰ ਦਿੱਤਾ ਗਿਆ ਉੱਥੇ ਹੀ ਮੀਰਾਂਕੋਟ ਗਰੁੱਪ ਵੱਲੋਂ ਜੰਡਿਆਲਾ ਦੇ ਊਧਮ ਸਿੰਘ ਚੌਕ ਵਿੱਚ ਪੁਤਲਾ ਫੂਕਿਆ ਗਿਆ ।ਜਿਸ ਤੋਂ ਇਹ ਗੱਲ ਜੱਗ ਜ਼ਾਹਿਰ ਹੈ ਕਿ ਅਜਿਹੀ ਗੁਟਬਾਜ਼ੀ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਜੰਡਿਆਲਾ ਗੁਰੂ ਦੀ 2022 ਵਿਚ ਸੀਟ ਜਿਤਣਾ ਕੰਡਿਆਂ ਦੀ ਸੇਜ ਤੋਂ ਘੱਟ ਨਹੀਂ ਹੈ। ਜੇਕਰ ਇਸ ਹਲਕੇ ਨੂੰ ਲੈ ਕੇ ਪਿਛਲੇ ਇਤਿਹਾਸ ਦੀ ਗੱਲ ਕਰੀਏ ਤਾਂ ਸ਼ਿਰੋਮਣੀ ਅਕਾਲੀ ਦਲ ਪਾਰਟੀ ਦੀ ਹਾਈਕਮਾਨ ਵੱਲੋਂ ਐਨ ਮੌਕੇ ਤੇ ਆ ਕੇ ਉਮੀਦਵਾਰ ਪੈਰਾਸ਼ੂਟ ਰਾਹੀਂ ਉਤਾਰ ਦਿੱਤਾ ਜਾਂਦਾ ਹੈ ।ਜਦਕਿ ਜੋ ਹਲਕੇ ਵਿਚ ਉਮੀਦਵਾਰ ਵੱਜੋਂ ਪ੍ਰਚਾਰ ਕਰ ਰਹੇ ਹੁੰਦੇ ਹਨ। ਉਨ੍ਹਾਂ ਨੂੰ ਕਿਸੇ ਵਿਭਾਗ ਦੇ ਚੇਅਰਮੈਨ ਦਾ ਲਾਲੀਪਾਪ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ।ਹੈਰਾਨੀ ਵਾਲੀ ਇਹ ਗੱਲ ਹੈ ਕਿ ਇਸ ਗੁਟਬਾਜ਼ੀ ਨੂੰ ਪਾਰਟੀ ਹਾਈਕਮਾਨ ਵੀ ਧਿਆਨ ਨਹੀਂ ਦੇ ਰਹੀ ,ਜਿਸ ਤੋਂ ਇਹ ਗੱਲ ਜਾਪਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਸਪਾ ਸ਼ਿਰੋਮਣੀ ਅਕਾਲੀ ਦਲ ਗਠਜੋੜ ਹੋਣ ਤੇ ਇਹ ਸੀਟ ਗੁਟਬਾਜ਼ੀ ਤੋਂ ਬਚਣ ਲਈ ਇਹ ਹਲਕੇ ਦੀ ਸੀਟ ਬਸਪਾ ਨੂੰ ਦਿੱਤੀ ਜਾ ਸਕਦੀ ਹੈ ।
ਇਸ ਤੋਂ ਇਲਾਵਾ ਮਲਕੀਤ ਸਿੰਘ ਏ ਆਰ ਦੇ ਵੱਡੇ ਬੇਟੇ ਗਗਨਦੀਪ ਸਿੰਘ ਦਾ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਕੋਈ ਮੀਡਿਆ ਵਿੱਚ ਜਵਾਬ ਨਹੀਂ ਆਇਆ ਜਿਸ ਰਾਹੀਂ ਉਹ ਜਨਤਾ ਨੂੰ ਇਸ ਦਾ ਸਪਸ਼ਟੀਕਰਨ ਦੇ ਸਕੇ ਹੋਣ ।ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਜਿਹੇ ਹਾਲਾਤ ਹਲਕਾ ਜੰਡਿਆਲਾ ਗੁਰੂ ਵਿੱਚ ਹੋਣ ਨਾਲ 2022 ਦੀਆਂ ਵਿਧਾਨਸਭਾ ਚੋਣਾਂ ਜਿੱਤਣਾ ਚੈਲੰਜ ਬਣਦਾ ਜਾ ਰਿਹਾ ਹੈ ,ਹੁਣ ਵੇਖਣ ਵਾਲੀ ਇਹ ਗੱਲ ਹੈ ਕਿ ਅਜਿਹੇ ਹਾਲਾਤ ਨੂੰ ਨਜਿੱਠਣ ਲਈ ਪਾਰਟੀ ਹਾਈਕਮਾਨ ਕੀ ਫੈਸਲਾ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review