ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸੈਂਕੜੇ ਕਿਸਾਨਾਂ ਦਾ ਜੱਥਾ ਦਿੱਲੀ ਹੋਇਆ ਰਵਾਨਾ ।
June 20th, 2021 | Post by :- | 311 Views
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਜਿਲ੍ਹਿਆਂ ਦੇ ਸੈਂਕੜੇ ਕਿਸਾਨਾਂ ਦਾ ਜੱਥਾ ਦਿੱਲੀ ਅੰਦੋਲਨ ਲਈ ਹੋਇਆ ਰਵਾਨਾ, ਮੋਦੀ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ                                                                                 ਟਾਂਡਾ ਉੜਮੁੜ, 20   ਜੂਨ (ਕੁਲਜੀਤ ਸਿੰਘ ) –  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੇ ਹੁਸ਼ਿਆਰਪੁਰ ਤੇ ਗੁਰਦਾਸਪੁਰ ਜਿਲ੍ਹਿਆਂ ਨਾਲ ਸੰਬੰਧਿਤ ਸੈਂਕੜੇ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਅੰਦੋਲਨ ਲਈ ਰਵਾਨਾ ਹੋਇਆ ਹੈ | ਜਿਸ ਵਿੱਚ ਗਿਣਤੀ ਵਿੱਚ ਬੀਬੀਆਂ ਵੀ ਸ਼ਾਮਲ ਸਨ | ਫੋਕਲ ਪੁਆਇੰਟ ਟਾਂਡਾ ਵਿੱਚ ਇਕੱਠਾ ਹੋਏ ਕਿਸਾਨਾਂ ਨੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਵਿੱਚ ਖੇਤੀ ਕਾਨੂੰਨਾਂ ਖਿਲਾਫ ਅਵਾਜ ਬੁਲੰਦ ਕਰਦੇ ਹੋਏ ਮੋਦੀ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਹੈ | ਇਸ ਦੌਰਾਨ ਚੁਤਾਲਾ, ਟਾਂਡਾ ਜੋਨ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਸੰਤ ਪ੍ਰੇਮ ਸਿੰਘ ਜੋਨ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ, ਗੁਰਪ੍ਰੀਤ ਸਿੰਘ ਗੋਪੀ, ਹਰਵਿੰਦਰ ਸਿੰਘ ਖੁਜਾਲਾ, ਗੁਰਮੁਖ ਸਿੰਘ ਆਦਿ ਬੁਲਾਰਿਆਂ ਨੇ ਦੇਸ਼ ਵਿਆਪੀ ਕਿਸਾਨ ਅੰਦੋਲਨ ਲਈ ਕਿਸਾਨਾਂ ਕਿਰਤੀਆਂ ਨੂੰ ਲਾਮਬੰਦ ਕੀਤਾ |  ਚੁਤਾਲਾ ਨੇ ਆਖਿਆ ਕਿ ਕਿਸਾਨ ਮਾਰੂ ਖੇਤੀ ਕਾਨੂੰਨ ਲੈਕੇ ਆਉਣ ਵਾਲੀ ਦੇਸ਼ ਦੀ ਤਾਨਾਸ਼ਾਹ ਮੋਦੀ ਸਰਕਾਰ ਦੇ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਜਥੇਬੰਦੀ ਵੱਲੋ ਇਨ੍ਹਾਂ ਜਿਲ੍ਹਿਆਂ ਵਿੱਚੋਂ ਇਹ ਤੀਜਾ ਵੱਡਾ ਜੱਥਾ ਦਿੱਲੀ ਜਾ ਰਿਹਾ ਹੈ | ਉਨ੍ਹਾਂ ਆਖਿਆ ਦੇਸ਼ ਦੇ ਅੰਨਦਾਤਿਆ ਦੀ ਪ੍ਰਵਾਹ ਕੀਤੀਆਂ ਬਿਨਾਂ ਢੀਠ ਬਣਕੇ ਬੈਠੀ ਮੋਦੀ ਸਰਕਾਰ ਖਿਲਾਫ ਜੇਕਰ ਉਨ੍ਹਾਂ ਨੂੰ 2024 ਤੱਕ ਵੀ ਅੰਦੋਲਨ ਕਰਨਾ ਪਿਆ ਤਾਂ ਉਹ ਤਿਆਰ ਬਰ ਤਿਆਰ ਹਨ | ਉਨ੍ਹਾਂ ਦਾ ਸੰਘਰਸ਼ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਜਾਰੀ ਰਹੇਗਾ | ਇਸ ਮੌਕੇ ਸਵਰਨ ਸਿੰਘ ਟਾਹਲੀ, ਬਲਬੀਰ ਸਿੰਘ, ਬੇਅੰਤ ਕੌਰ ਬਾਠ, ਸਾਹਿਬ ਸਿੰਘ, ਨਵਜੋਤ ਕੌਰ,ਸੋਨੂ ਜਹੂਰਾ, ਨਰਿੰਦਰ ਕੌਰ, ਮੰਨਾ ਗੰਧੁਵਾਲ, ਕਸ਼ਮੀਰ ਸਿੰਘ ਫੱਤਾਕੁੱਲਾ, ਤਰਸੇਮ ਸਿੰਘ, ਰਣਵੀਰ ਸਿੰਘ ਡੁੱਗਰੀ, ਗੁਰਪ੍ਰਤਾਪ ਸਿੰਘ, ਹਰਦੀਪ ਸਿੰਘ ਫੌਜੀ, ਜਗਜੀਤ ਸਿੰਘ, ਬਲਜੀਤ ਸਿੰਘ ਮੰਡ ਆਦਿ ਮੌਜੂਦ ਸਨ | ਫੋਟੋ ਫਾਈਲ : 20 ਐੱਚ ਐੱਸ ਪੀ ਐੱਚ ਪੰਡਿਤ 3  ਕੈਪਸ਼ਨ : ਟਾਂਡਾ ਤੋਂ ਦਿੱਲੀ ਅੰਦੋਲਨ ਲਈ ਰਵਾਨਾ ਹੁੰਦੇ ਕਿਸਾਨ  ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੇ ਕਿਸਾਨ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review