ਜਲਾਲਉਸਮਾ ਵੱਲੋਂ ਕਾਂਗਰਸ ਨੇਤਾ ਰਵਨੀਤ ਬਿੱਟੂ ਵੱਲੋਂ ਬਸਪਾ ਅਤੇ ਦਲਿਤ ਸਮਾਜ ਖ਼ਿਲਾਫ਼ ਦਿੱਤੇ ਬਿਆਨ ਦੀ ਕੀਤੀ ਸਖਤ ਨਿਖੇਧੀ।
June 14th, 2021 | Post by :- | 256 Views
ਜਲਾਲਉਸਮਾ ਵੱਲੋਂ ਰਵਨੀਤ ਬਿੱਟੂ ਵੱਲੋਂ ਬਸਪਾ ਅਤੇ ਦਲਿਤ ਸਮਾਜ ਦੇ ਖਿਲਾਫ ਦਿੱਤੇ ਬਿਆਨ ਦੀ ਕੀਤੀ ਸਖਤ ਨਿਖੇਧੀ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਕਾਂਗਰਸੀ ਆਗੂ ਰਵਨੀਤ ਬਿੱਟੂ ਵੱਲੋਂ ਬਹੁਜਨ ਸਮਾਜ ਪਾਰਟੀ ਅਤੇ ਦਲਿਤ ਸਮਾਜ  ਦੇ ਖਿਲਾਫ ਦਿੱਤੇ ਬਿਆਨ ਸਬੰਧੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਜਲਾਲ ਉਸਮਾਂ ਦੀ ਅਗਵਾਈ ਵਿੱਚ ਅਕਾਲੀ ਆਗੂਆਂ ਨੇ ਵਿਸ਼ੇਸ਼ ਮੀਟਿੰਗ ਕਰਕੇ ਨਿਖੇਧੀ ਕੀਤੀ ਹੈ ਯਾਦ ਰਹੇ ਕਿ ਬਿੱਟੂ ਨੇ ਬਿਆਨ ਦਿੱਤਾ ਸੀ ਕਿ ਚਮਕੌਰ ਸਾਹਿਬ ਅਤੇ ਅਨੰਦਪੁਰ ਸਾਹਿਬ ਦੀਆਂ ਪਵਿੱਤਰ ਸੀਟਾਂ ਬਸਪਾ ਨੂੰ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੇ ਗਲਤੀ ਕੀਤੀ ਹੈ,ਇਸ ਬਿਆਨ ਦੀ ਅਕਾਲੀ ਆਗੂਆਂ ਅਤੇ ਰੰਘਰੇਟੇ ਗੁਰੂ ਕੇ ਬੇਟੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਵਾਰਸਾਂ ਨੇ ਨਿੰਦਾ ਕਰਦਿਆਂ ਕਿਹਾ ਕਿ ਬਿੱਟੂ ਉਕਤ ਦਿੱਤਾ ਬਿਆਨ ਵਾਪਸ ਲਵੇ ਅਤੇ ਮੁਆਫੀ ਮੰਗੇ ਕਿਉਕਿ ਸਤਿਕਾਰ ਯੋਗ ਗੁਰੂ ਸਾਹਿਬਾਨ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਖਾਲਸਾ ਸਾਜਿਆ ਅਤੇ ਬਾਈਧਾਰ ਦੇ ਰਾਜਿਆਂ ਨੂੰ ਛੱਡਕੇ ਗਰੀਬ ਸਿੱਖਾਂ ਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ ਗਲ ਨਾਲ ਲਾਇਆ।ਜੇ ਬਿੱਟੂ ਉਕਤ ਬਿਆਨ ਨੂੰ ਲੈ ਕੇ ਮੁਆਫੀ ਨਹੀਂ ਮੰਗਦਾ ਬਿਆਨ ਵਾਪਸ ਨਹੀਂ ਲੈਂਦਾ ਤਾਂ ਸਮੁੱਚਾ ਦਲਿਤ ਸਮਾਜ ਰੋਸ ਮੁਜਾਹਰੇ ਕਰੇਗਾ।ਇਸ ਮੌਕੇ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਤੋਂ ਇਲਾਵਾ ਜਥੇਦਾਰ ਪੂਰਨ ਸਿੰਘ ਖਿਲਚੀਆਂ,ਸੁਖਵਿੰਦਰ ਸਿੰਘ ਬੁਤਾਲਾ ਸਿਆਸੀ ਸਕੱਤਰ,ਗੁਰਜਿੰਦਰ ਸਿੰਘ ਜਨਰਲ ਸਕੱਤਰ,ਕੁਲਵੰਤ ਸਿੰਘ ਰੰਧਾਵਾ ਪ੍ਰਧਾਨ ਵਪਾਰ ਵਿੰਗ,ਪਰਮਦੀਪ ਸਿੰਘ ਟਕਾਪੁਰ ਸਾ ਸਰਪੰਚ, ਅਜਮਿੰਦਰ ਸਾਹਬਾ ਭੋਰਸ਼ੀ,ਯਾਦਵਿੰਦਰ ਸਾਹਬੀ ਸਾ ਸਰਪੰਚ ਰਾਜਪੁਰ,ਹੰਸਰਾਜ ਸਿੰਘ ਸਾ: ਸਰਪੰਚ ਧਿਆਨਪੁਰ,ਸੁਖਜਿੰਦਰ ਸਿੰਘ ਧਿਆਨਪੁਰ,ਜਰਨੈਲ ਸਿੰਘ ਚੀਮਾਬਾਠ,ਬਲਜਿੰਦਰ ਸਿੰਘ ਪੱਪੂ ਚੀਮਾਬਾਠ ਆਦਿ ਆਗੂ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review