ਸੋਹੀ ਪਰਿਵਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਨੂੰ ਬੌਕਸਿੰਗ ਰਿੰਗ ਭੇਂਟ ।
June 13th, 2021 | Post by :- | 78 Views
ਸੋਹੀ ਪਰਿਵਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਨੂੰ ਬੌਕਸਿੰਗ ਰਿੰਗ ਭੇਂਟ ।
ਸੋਹੀ ਪਰਿਵਾਰ ਵੱਲੋ ਬੌਕਸਿੰਗ ਰਿੰਗ  ਭੇਂਟ।
ਜੰਡਿਆਲਾ ਗੁਰੂ ਕੁਲਜੀਤ ਸਿੰਘ
 :- ਇਥੋਂ ਨੇੜੇ ਪੈਂਦੇ ਪਿੰਡ ਜੇਠੂਵਾਲ ਦੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੌਕਸਿੰਗ ਰਿੰਗ ਦਾ ਉਦਘਾਟਨ ਕੀਤਾ ਗਿਆ, |ਜਿਸਦੀ  ਸੇਵਾ ਨੇੜਲੇ ਪਿੰਡ ਸੋਹੀਆ ਖੁਰਦ ਦੇ ਰਹਿਣ ਵਾਲੇ ਸਵ ਸ੍ਰ: ਸੁਖਦੇਵ ਸਿੰਘ ਸੋਹੀ ਜੀ ਦੇ ਪਰਿਵਾਰ ਜੋ ਕਿ ਇਸ ਵੇਲੇ ਕੈਨੇਡਾ ਵਿਚ ਰਹਿੰਦਾ ਹੈ ਵੱਲੋ ਆਪਣੇ ਪਿਤਾ ਜੀ ਦੇ ਯਾਦ ਵਿਚ ਕਰਵਾਈ ਗਈ ਹੈ |  ਅੱਜ ਦੇ ਇਸ ਪ੍ਰੋਗਰਾਮ ਵਿਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੁਦਰਸ਼ਨ ਕੁਮਾਰ, ਪਿੰਡ ਦੇ ਸਰਪੰਚ ਸ੍ਰ: ਜਸਬੀਰ ਸਿੰਘ ,ਸਾਬਕਾ ਸਰਪੰਚ ਸ. ਅਨੂਪ ਸਿੰਘ, ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਖਾਲਸਾ,  ਡਾ ਤਲਵਿੰਦਰ ਸਿੰਘ,  ਡਾ ਸੁਖਰਾਜ ਸਿੰਘ ,ਕਿਸਾਨ ਆਗੂ ਬਲਜਿੰਦਰ ਸਿੰਘ, ਗੁਰਮੁੱਖ ਸਿੰਘ ਬੁੱਟਰ, ਗੁਰਜਿੰਦਰ ਸਿੰਘ, ਰਣਬੀਰ ਸਿੰਘ, ਲੈਕਚਰਾਰ ਜਸਬੀਰ ਕੌਰ, ਲੈਕਚਰਾਰ ਬਲਜਿੰਦਰ ਕੌਰ, ਐਸ.ਡੀ.ਓ ਵਾਟਰ ਸਪਲਾਈ ਇੰਜੀ: ਸੁਖਮਿੰਦਰ ਸਿੰਘ, ਐਸ.ਡੀ.ਓ. ਇੰਜੀ: ਅਸ਼ਵਨੀ ਕੁਮਾਰ, ਸਹਾਇਕ ਇੰਜੀਨੀਅਰ ਬਲਜੀਤ ਸਿੰਘ, ਜੂਨੀਅਰ ਇੰਜੀ: ਸੁਰਿੰਦਰ ਮੋਹਨ, ਇੰਜੀ: ਸ਼ਮਸ਼ੇਰ ਸਿੰਘ ਅਤੇ  ਬੋਕਸਿੰਗ  ਕੋਚ ਸ੍ਰ ਜਤਿੰਦਰ ਸਿੰਘ ਰਵੀ ਵੱਲੋ ਵਿਸ਼ੇਸ਼ ਤੌਰ ਤੇ  ਸਮੂਲੀਅਤ ਕੀਤੀ ਗਈ।ਇਸ ਬੌਕਸਿੰਗ਼ ਰਿੰਗ ਦਾ  ਉਦਘਾਟਨ ਦੀ ਰਸਮ ਸਵ: ਸੁਖਦੇਵ ਸਿੰਘ ਜੀ ਦੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਵੱਲੋ ਅਦਾ ਕੀਤੀ ਗਈ |ਇਸ ਮੋਕੇ ਤੇ ਸਕੂਲ ਪ੍ਰਿੰਸੀਪਲ ਸ਼੍ਰੀ ਸੁਦਰਸ਼ਨ ਕੁਮਾਰ ਨੇ ਸੰਬੋਧਨ ਕਰਦਿਆਂ  ਬੱਚਿਆ ਨੂੰ ਪੜ੍ਹਾਈ ਦੇ ਨਾਲ-ਨਾਲ ਸਰੀਰਕ ਫਿਟਨੈਸ ਨੂੰ ਵੀ  ਤਰਜੀਹ ਦੇਣ  ਬਾਰੇ ਕਿਹਾ ਗਿਆ| ਪਿੰਡ ਜੇਠੂਵਾਲ ਵਿਚ ਸਥਾਪਿਤ ਕੀਤਾ ਇਹ ਬਾਕਸਿੰਗ  ਰਿੰਗ ਅੰਮ੍ਰਿਤਸਰ ਜਿਲੇ ਦਾ ਤੀਸਰਾ ਰਿੰਗ ਹੈ ਜਿਸਤੇ  ਲੱਗਭਗ  2 ਲੱਖ ਰੁਪਏ ਦੀ ਲਾਗਤ ਆਈ ਹੈ । ਸੋਹੀ ਪਰਿਵਾਰ ਦੇ ਸ੍ਰ: ਗੁਰਦੇਵ ਸਿੰਘ ਦੇ ਪਰਿਵਾਰਿਕ ਮੈਂਬਰ ਅਤੇ ਨੇਵੀ ਦੇ ਰਿਟਾਇਰਡ ਕਮਾਡੈਂਟ ਸ੍ਰ:- ਗੁਰਮੁੱਖ ਸਿੰਘ  ਵੱਲੋ  ਵੀ ਸਮੂਲੀਅਤ ਕੀਤੀ ਗਈ।
ਕੈਪਸ਼ਨ :- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਵਿਖੇ ਬਾਕਸਿੰਗ ਰਿੰਗ ਦਾ ਉਦਘਾਟਨ ਕਰਦੇ ਹੋਏ ਐਨ.ਆਰ.ਆਈ ਸੋਹੀ ਪਰਿਵਾਰ ਤੇ ਹੋਰ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review