ਫਤਹਿ ਕਿੱਟ ਘੋਟਾਲੇ ਵਿੱਚ ਕੈਪਟਨ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜੇ :ਆਸ਼ੂ ।
June 10th, 2021 | Post by :- | 102 Views
ਫਤਹਿ ਕਿੱਟ ਘੋਟਾਲੇ ਕੈਪਟਨ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜੇ – ਆਸ਼ੂ ਅੰਬਾ
 ਕੋਰੋਨਾ ਤੋਂ ਪੀੜਤ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਆਪਣੇ ਲਈ ਪੈਸਾ ਇਕੱਠਾ ਕਰਨ ਦਾ ਮੌਕਾ ਬਣਾਇਆ
ਬਿਆਸ 9 ਜੂਨ (  ਕੁਲਜੀਤ ਸਿੰਘ ) – ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ  ਦੇ ਜ਼ਿਲਾ ਉਪ ਪ੍ਰਧਾਨ ਕੁਲਬੀਰ ਸਿੰਘ ਆਸ਼ੂ ਅੰਬਾ ਬਿਆਸ ਨੇ ਕੈਪਟਨ ਸਰਕਾਰ ਨੂੰ ਘੁਟਾਲਿਆਂ ਦੀ ਸਰਕਾਰ ਦਾ ਖਿਤਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਸੂਬੇ ਦੇ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਅਤੇ ਕਰੋਨਾ ਮਹਾਂਮਾਰੀ ਨੂੰ ਆਪਣੇ ਲਈ  ਪੈਸਾ ਕਮਾਉਣ ਦਾ ਮੌਕਾ ਬਣਾ ਲਿਆ ਇਹਨਾਂ ਕਾਂਗਰਸੀਆਂ ਨੂੰ ਸੂਬੇ ਦੇ ਲੋਕਾਂ ਦੇ ਕਫਨਾਂ ਤੋਂ ਪੈਸੇ ਕਮਾਉਣ ਵਿਚ ਸ਼ਰਮ ਨਹੀਂ ਆਉਂਦੀ  ਆਸ਼ੂ ਅੰਬਾ ਨੇ ਕਿਹਾ ਕਿ  ਪਹਿਲਾਂ ਰਾਸਨ ਘੁਟਾਲਾ ਫਿਰ ਟੀਕਾਕਰਨ ਘੁਟਾਲਾ ਅਤੇ ਹੁਣ ਫਤਹਿ ਕਿੱਟਾਂ ਦੀ ਖਰੀਦ ਵਿੱਚ ਘੁਟਾਲਾ ਪਤਾ ਨਹੀਂ ਇਸ ਕੈਪਟਨ ਸਰਕਾਰ ਨੇ ਹੋਰ ਕਿੰਨੇ ਘੁਟਾਲੇ ਕੀਤੇ ਹਨ ਅੰਬਾ ਨੇ ਕਿਹਾ  ਕਿ ਪੰਜਾਬ ਸਰਕਾਰ ਨੇ 537 ਰੁਪਏ ਦੀ ਫਤਹਿ ਕਿੱਟ ਦੀ ਖਰੀਦ 1132 ਰੁਪਏ ‘ ਚ ਕਰਕੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ‘ ਤੇ ਡਾਕਾ ਮਾਰਿਆ ਹੈ । ਕੈਪਟਨ ਸਰਕਾਰ ਵਲੋਂ  ਕਰੋਨਾ ਨਾਲ ਲੜ ਰਹੇ ਆਮ ਲੋਕਾਂ ਦੇ ਖੂਨ – ਪਸੀਨੇ ਦੀ ਕਮਾਈ  ਨਕਲੀ ਕੰਪਨੀਆਂ ਦੇ ਨਾਮ ‘ ਤੇ ਲੁਟਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਤੋਂ ਮਾਲ ਖਰੀਦਣ ਦੇ ਠੇਕੇ ਦੇ ਕ ਗੈਰ ਕਾਨੂੰਨੀ ਵਸੂਲੀ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰੀ ਟੀਕੇ ਨੂੰ ਮੋਟੇ ਭਾਅ ‘ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਤੋਂ ਬਾਅਦ ਇਸ ਫਤਿਹ ਕਿੱਟ ਦਾ ਇੱਕ ਹੋਰ ਨਵਾਂ ਘੁਟਾਲਾ ਸਾਹਮਣੇ ਆਇਆ ਹੈ  ਇਸ ਘੁਟਾਲੇ ਵਿਚ ਕਈ ਵਾਰ ਕਿੱਟਾਂ ਦੇ ਸੰਬੰਧ ਵਿਚ ਟੈਂਡਰ ਬਦਲਿਆ ਗਿਆ ਸੀ ਟੈਚਰ ਦੀਆ ਦਰਾਂ 50 ਦਿਨਾਂ ਵਿਚ 3 ਵਾਰ ਬਦਲੀਆਂ ਗਈਆਂ 750 ਰੁਪਏ ਦੀ ਕਿੱਟ ਦਾ ਟੈਂਡਰ 1500 ਰੁਪਏ ਵਿਚ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਕੋਵਿਡ ਵਹਿ ਕਿੱਟਾਂ ਦੀਆਂ ਕੀਮਤਾਂ ਹਰ 15 ਦਿਨਾਂ ਵਿੱਚ ਵਧਾ ਦਿੱਤੀਆਂ ਜਾਂਦੀਆਂ ਹਨ ਨਵੀਂ ਕੰਪਨੀਆਂ ਨੂੰ ਕਈ ਵਾਰ ਟੈਂਡਰ ਦਿੱਤੇ ਗਏ ਇਨ੍ਹਾਂ ਟੱਬਰਾਂ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਮਾਲੀਆ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ   ਫਤਿਹ ਕਿੱਟਾਂ ਨੂੰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਉਨ੍ਹਾਂ ਲੋਕਾਂ ਨੂੰ ਮੁਫਤ ਦਿੱਤਾ ਜਾਂਦਾ ਹੈ  ਜਿਹੜੇ ਕਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ ਇਸ ਕਿੱਟ ਵਿਚ ਦਵਾਈਆਂ , ਮਾਸਕ , ਸੈਨੀਵਾਈਜਰ ਦੇ ਆਕਸੀਮੀਟਰ ਵਰਗੀਆਂ ਕਈ ਚੀਜਾਂ ਹੁੰਦੀਆਂ ਹਨ ਉਹਨਾਂ ਫਤਹਿ ਕਿੱਟ ਵਿੱਚ ਆਕਸੀਮੀਟਰ ਘੁਟਾਲੇ ਦਾ ਵੀ ਦੋਸ ਲਾਇਆ ਅਤੇ ਕਿਹਾ ਕਿ ਸੂਬੇ ਦੇ ਕਈ ਇਲਾਕਿਆਂ ਤੋਂ ਸਕਾਇਤਾਂ ਆਈਆਂ ਹਨ ਕਿ ਕਿੱਟ ਵਿੱਚ ਕਈ ਨਾਲ – ਨਾਲਂ ਆਕਸੀਮੀਟਰ ਨਹੀਂ ਮਿਲਿਆ । ਆਸ਼ੂ ਅੰਬਾ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੇ ਆਰਟੀਆਈ ਰਾਹੀਂ ਇਸ ਸਬੰਧੀ ਸਰਕਾਰ ਤੋਂ ਜਾਣਕਾਰੀ ਮੰਗੀ ਸੀ ਆਰਟੀਆਈ ਦੇ ਜਵਾਬ ‘ ਚ ਇਸ ਧਾਂਦਲੀ ਦਾ ਪਰਦਾਫਾਸ ਹੋਇਆ ਹੈ  ਹੁਣ ਇਹ ਮਾਮਲਾ ਅਦਾਲਤ ਵਿੱਚ ਪਹੁੰਚ  ਗਿਆ ਹੈ ਅੰਬਾ ਨੇ ਕਿਹਾ ਕਿ  ਕੈਪਟਨ ਸਰਕਾਰ ਜਨਤਾ ਦਾ ਪੈਸਾ ਲੁੱਟ ਥਾਂ ਆਪਣੀਆਂ ਜੇਬਾਂ ਭਰਨ ਵਿਚ ਲੱਗੀ ਹੋਈ ਹੈ ਉਨ੍ਹਾਂ ਕਿਹਾ ਕਿ ਜਿਉਂ ਜਿਉਂ ਵਿਧਾਨ ਸਭਾ ਦੀਆਂ ਚੋਣਾਂ ਸੂਬੇ ਵਿੱਚ ਨਜਦੀਕ ਆ ਰਹੀਆਂ ਹਨ  ਕਾਂਗਰਸੀਆਂ ਆਪਣੀਆਂ ਜੇਬਾਂ ਭਰਨ ਲੈ ਨਿੱਤ ਨਵੇਂ ਹਥਕੰਢੇ ਲੱਭ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਚੋਣਾਂ ਵਿੱਚ ਭਾਰੀ ਪੈਸਾ ਖਰਚ ਕਰਨਾ ਪਵੇਗਾ ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੂੰ ਪਤਾ ਹੈ ਕਿ ਇਸ ਵਾਰ ਲੋਕ ਉਨ੍ਹਾਂ ਨੂੰ ਵੋਟ ਨਹੀਂ ਪਾਉਣਗੇ ਇਸ ਲਈ ਜੋ ਵੀ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ ਕਰ ਲਓ | ਕਿਉਂਕਿ ਕਾਂਗਰਸੀਆਂ ਨੂੰ ਪਤਾ ਹੋ ਕੀ ਜੋ ਵੀ ਘੁਟਾਲ ਉਹਨਾਂ ਕੀਤਾ ਹਨ , ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਹੀ ਦੇਣੀ ਹੈ ਅੰਬਾ ਨੇ ਕੈਪਟਨ ਸਰਕਾਰ ਨੂੰ ਪੁੱਛਿਆ ਕਿ ਜਦੋਂ ਫਤਿਹ ਕਿੱਟ ਜੋ ਕਿ ਪੰਜਾਬ ਸਰਕਾਰ ਨੂੰ ਬਾਜ਼ਾਰ ‘ ਚੋਂ 837 ਰੁਪਏ ਵਿਚ ਮਿਲ ਰਹੀ ਸੀ ਉਸ ਦੀ ਖਰੀਦ 1338 ਰੁਪਏ ‘ ਚ ਕਿਉਂ ਕੀਤੀ ਗਈ ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਘੁਟਾਲੇ ਦਾ ਜਨਤਾ ਦੇ ਸਾਹਮਣੇ ਜਵਾਬ ਦੇਣਾ ਚਾਹੀਦਾ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।