ਬਿਜਲੀ ਸਬੰਧੀ ਮੁਸ਼ਕਿਲਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਜੱਥੇਬੰਦੀ ਦੇ ਵਫਦ ਨੇ ਪਾਵਰਕੌਮ ਦੇ ਚੀਫ ਇੰਜੀਨੀਅਰ ਨੂੰ ਦਿੱਤਾ ਮੰਗ ਪੱਤਰ ।
June 9th, 2021 | Post by :- | 67 Views
ਬਿਜਲੀ ਸਬੰਧੀ ਮੁਸ਼ਕਲਾਂ ਨੂੰ ਲੈਕੇ ਕਿਸਾਨ ਮਜ਼ਦੂਰ ਜਥੇਬੰਦੀ ਦੇ ਵਫਦ ਵਲੋਂ ਚੀਫ ਪਾਵਰਕਾਮ ਬਾਰਡਰ ਜੋਨ ਨੂੰ ਦਿੱਤਾ ਮੰਗ ਪੱਤਰ।

ਜੰਡਿਆਲਾ ਗੁਰੂ ਕੁਲਜੀਤ ਸਿੰਘ      ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ,ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਅੱਜ ਵਫਦ ਵਲੋਂ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਲੈਕੇ ਚੀਫ ਪਾਵਰਕਾਮ ਬਾਰਡਰ ਜੋਨ ਨਾਲ ਮੀਟਿੰਗ ਕਰਕੇ ਮੰਗ ਪੱਤਰ ਦਿੱਤਾ ਗਿਆ।ਮੀਟਿੰਗ ਵਿੱਚ ਚੀਫ ਪਾਵਰ ਕਾਮ ਬਾਰਡਰ ਜੋਨ ਵੱਲੋ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ,ਸੜੇ ਟ੍ਰਾਂਸਫਾਰਮਰ 24 ਘੰਟੇ ਵਿਚ ਬਦਲਾਉਣ,ਚੋਰੀ ਦੀ ਰਿਪੋਰਟ ਖੁਦ ਜੇ.ਈ. ਵੱਲੋ ਕਰਾਉਣ,ਮਹਿਕਮੇ ਵੱਲੋਂ ਚੈਨ ਕੁੱਪੀ,ਰੱਸਾ,ਗੱਡੀ ਦਾ ਪ੍ਰਬੰਧ ਕਰਨ,17 ਜੂਨ ਨੂੰ ਤਰਨਤਾਰਨ ਤੇ ਗੁਰਦਾਸਪੁਰ ਦੀਆਂ ਮੀਟਿੰਗਾਂ ਵਿੱਚ ਐੱਸ.ਈ. ਅਤੇ ਐਕਸੀਅਨ ਹਾਜਰ ਰਹਿਣਗੇ।ਇਸ ਮੌਕੇ ਖਪਤਕਾਰਾਂ ਦੀਆ ਸੈਕੜੇ ਸ਼ਿਕਾਇਤਾਂ ਵੀ ਪਾਵਰ ਕਾਮ ਨੂੰ ਦਿੱਤੀਆਂ ਗਈਆਂ।ਇਸ ਤੋਂ ਬਾਅਦ ਕਰੀਬ 3 ਵਜੇ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਯਾਦਗਰ ਭਵਨ ਵਿੱਚ ਜਿਲ੍ਹਾ ਕਮੇਟੀ ਦੀ ਮੀਟਿੰਗ ਹੋਈ।ਜਿਸ ਵਿਚ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋ ਦਿੱਤੇ ਬਿਆਨ ਤੇ ਵਿਚਾਰ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਵਿਸ਼ਵ ਵਪਾਰ ਸੰਸਥਾ ਤੇ ਕਾਰਪੋਰੇਟ ਜਗਤ ਦੇ ਦਬਾਅ ਹੇਠ ਅਜਿਹੇ ਬਿਆਨ ਦੇ ਰਹੇ ਹਨ ਜਦਕਿ ਸਾਰੀਆਂ ਜਥੇਬੰਦੀਆਂ ਦਾ ਇਹ ਸਾਂਝਾ ਫੈਸਲਾ ਹੈ ਕਿ ਖੇਤੀ ਕਨੂੰਨ ਰੱਦ ਕੀਤੇ ਜਾਣ।ਕੇਂਦਰ ਸਰਕਾਰ ਪੂਰੇ ਦੇਸ਼ ਦੇ ਕਿਸਾਨਾਂ ਮਜਦੂਰਾਂ ਦੀ ਅਵਾਜ ਸੁਣਨ ਦੀ ਬਜਾਏ ਇੱਕ ਡਿਕਟੇਟਰਸ਼ਿਪ ਵਾਲੀ ਸਰਕਾਰ ਦਾ ਰੋਲ ਅਦਾ ਕਰ ਰਹੀ ਹੈ।ਇਸ ਮੌਕੇ ਆਗੂਆਂ ਨੇ ਕੈਪਟਨ ਸਰਕਾਰ ਵੱਲੋਂ ਰੁਜਗਾਰ ਮੰਗ ਰਹੇ ਨੌਜਵਾਨਾਂ ਉੱਤੇ ਲਾਠੀਚਾਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ ਤੇ ਚੋਣ ਵਾਅਦੇ ਮੁਤਾਬਕ ਤੁਰੰਤ ਪੰਜਾਬ ਵਿੱਚ ਸਾਰੀਆਂ ਖਾਲੀ ਅਸਾਮੀਆਂ ਭਰ ਕੇ ਰੁਜਗਾਰ ਦੇਣ ਦੀ ਮੰਗ ਕੀਤੀ।ਇਸ ਮੌਕੇ ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ,ਬਾਜ ਸਿੰਘ ਸਾਰੰਗੜਾ,ਗੁਰਲਾਲ ਸਿੰਘ ਮਾਨ ਕਵਲਜੀਤ ਸਿੰਘ ਵੰਨਚੜ੍ਹੀ,ਗੁਰਦੇਵ ਸਿੰਘ ਵਰਪਾਲ, ਕਿਰਪਾਲ ਸਿੰਘ ਕਲੇਰ,ਚਰਨਜੀਤ ਸਿੰਘ ਸਫੀਪੁਰ, ਅਮੋਲਕ ਸਿੰਘ ਨਰਾਇਣਗੜ੍ਹ,ਅਜੀਤ ਸਿੰਘ ਠੱਠੀਆਂ,ਸੁਖਦੇਵ ਸਿੰਘ ਚਾਟੀਵਿੰਡ,ਸਵਿੰਦਰ ਸਿੰਘ ਰੂਪੋਵਾਲੀ, ਬਲਦੇਵ ਸਿੰਘ ਬੱਗਾ,ਗੁਰਭੇਜ ਸਿੰਘ ਝੰਡੇ,ਕੁਲਵੰਤ ਸਿੰਘ ਕੱਕੜ ਆਦਿ ਆਗੂ ਵੀ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।