ਨਿਜਰਪੁਰਾ ਟੋਲ ਪਲਾਜ਼ਾ ਤੋਂ ਬਾਬਾ ਬੰਦਾ ਸਿੰਘ ਬਹਾਦੁਰ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਜੱਥਾ ਹੋਇਆ ਰਵਾਨਾ ।
June 9th, 2021 | Post by :- | 46 Views
ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਜਥਾ ਹੋਇਆ ਰਵਾਨਾ  ।
ਜੰਡਿਆਲਾ ਗੁਰੂ ਕੁਲਜੀਤ ਸਿੰਘ
                  ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ 305 ਵਾ ਸ਼ਹੀਦੀ ਦਿਹਾਡ਼ਾ ਪਿੰਡ ਸਭਰਾ      ਦੀ  ਧਰਤੀ  ਤੇ ਮਨਾਉਣ ਵਾਸਤੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਦੇ ਕਾਫਲੇ ਨਿੱਜਰਪੁਰਾ ਟੋਲ ਪਲਾਜ਼ੇ ਤੇ ਇਕੱਠੇ ਹੋ ਕੇ ਪਿੰਡ ਸਭਰਾ ਵਾਸਤੇ ਵੱਡਾ ਜਥਾ ਕਾਫ਼ਲੇ ਦੇ ਰੂਪ ਵਿਚ ਰਵਾਨਾ ਕੀਤਾ ਗਿਆ
           ਇਸ ਮੌਕੇ ਵੱਖ ਵੱਖ ਕਿਸਾਨਾਂ ਨੇ ਬੋਲਦਿਆਂ ਕਿਹਾ ਕਿ  ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ  ਨੇ ਸਰਹਿੰਦ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਜਗੀਰਦਾਰੀ ਪ੍ਰਥਾ ਖ਼ਤਮ ਕਰ ਕੇ ਜ਼ਮੀਨਾਂ ਵਾਹੁਣ ਵਾਲੇ ਮੁਜ਼ਾਹਰਿਆਂ  ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇ ਕੇ  ਜ਼ਮੀਨਾਂ ਦੇ ਮਾਲਕ  ਬਣਾਇਆ  ਬਾਬਾ ਬੰਦਾ ਸਿੰਘ ਬਹਾਦਰ ਨੇ  ਸਢੌਰੇ ਦੇ ਨੇੜੇ  ਮੁਖਲਸ਼ਗੜ੍ਹ ਦੇ ਕਿਲ੍ਹੇ ਨੂੰ ਆਪਣੀ ਰਾਜਧਾਨੀ ਬਣਾਇਆ ਜਿਹਦਾ ਨਾਂ ਕਿਲ੍ਹਾ ਲੋਹਗੜ੍ਹ ਰੱਖਿਆ ਗਿਆ  ਸਮੇਂ ਦੇ ਰਿਵਾਜ ਅਨੁਸਾਰ ਖ਼ਾਲਸਾ ਰਾਜ  ਦੀ ਵੱਖਰੀ ਹੋਂਦ ਨੂੰ ਦਰਸਾਉਣ ਵਾਸਤੇ ਇਕ ਸਿੱਕਾ ਵੀ ਜਾਰੀ ਕੀਤਾ   ਕੁਝ ਸਮੇਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ 1716 ਈਸਵੀ ਵਿੱਚ ਸ਼ਹੀਦ ਕਰ ਦਿੱਤਾ  ਇਸ  ਜਥੇ ਦੀ ਅਗਵਾਈ ਵਿਚ ਦਵਿੰਦਰ ਸਿੰਘ ਚਾਟੀਵਿੰਡ ਪਰਮਜੀਤ ਸਿੰਘ ਵਰਪਾਲ ਮੰਗਲ ਸਿੰਘ ਰਾਮਪੁਰਾ  ਅੰਗਰੇਜ਼ ਸਿੰਘ ਗੁਰਸਾਹਬ ਸਿੰਘ ਚਾਟੀਵਿੰਡ  ਗੁਰਪ੍ਰੀਤ ਸਿੰਘ ਨੰਦ ਵਾਲਾ  ਹਰਪਾਲ ਸਿੰਘ ਗੁਰਜੀਤ ਸਿੰਘ ਝੀਤੇ ਪ੍ਰਲਾਦ ਸਿੰਘ ਵਰਪਾਲ ਦਰਸ਼ਨ ਸਿੰਘ ਭੋਲਾ ਇਬਨ  ਸਰਬਜੀਤ ਸਿੰਘ ਸਰਪੰਚ  ਸੱਜਣ ਸਿੰਘ ਨੰਬਰਦਾਰ ਸੁਖਚੈਨ ਸਿੰਘ ਸਰਪੰਚ  ਅਮਨਦੀਪ ਸਿੰਘ ਬਿੱਕਾ ਸੁਖਰਾਜ ਸਿੰਘ ਬੋਧ ਪਰਮਜੀਤ ਸਿੰਘ ਬਾਘਾ  ਬਲਵੰਤ ਸਿੰਘ ਪੰਡੋਰੀ  ਨਿਸ਼ਾਨ ਸਿੰਘ ਜੰਡਿਆਲਾ  ਨੇ ਕੀਤੀ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।