ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇਤਾ ਮਲਕੀਤ ਸਿੰਘ ਸਿੰਘ ਏ ਆਰ ਦਾ ਬੇਟਾ ਗਗਨਦੀਪ ਭਾਜਪਾ ਵਿੱਚ ਹੋਇਆ ਸ਼ਾਮਿਲ।
June 7th, 2021 | Post by :- | 834 Views
ਭਾਜਪਾ ਪੰਜਾਬ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਮਾਝੇ  ਵਿਚ ਦਿੱਤਾ ਵੱਡਾ ਝਟਕਾ ,ਮਲਕੀਤ ਸਿੰਘ ਏ ਆਰ ਦੇ ਬੇਟਾ ਗਗਨਦੀਪ ਸਿੰਘ ਐਡਵੋਕੇਟ ਭਾਜਪਾ ਵਿਚ ਹੋਇਆ ਸ਼ਾਮਿਲ ।
ਚੰਡੀਗੜ੍ਹ , 6 ਜੂਨ 2021 (    ਕੁਲਜੀਤ ਸਿੰਘ            ) :- ਸ. ਗਗਨਦੀਪ ਸਿੰਘ ਐਡਵੋਕੇਟ ਮੈਂਬਰ ਜਰਨਲ ਡੈਲੀਗੇਟ  ਸ਼ੋਮਣੀ ਅਕਾਲੀ ਦਲ (ਬਾਦਲ) ਸਾਬਕਾ ਕੌਮੀ ਮੀਤ ਪ੍ਰਧਾਨ ਯੂਥ ਵਿੰਗ ਅਕਾਲੀ ਦਲ, ਜਿਹਨਾ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਜੋਇਨ ਕੀਤੀ| ਇਹਨਾ ਦੇ ਪਿਤਾ ਜੀ ਸਰਦਾਰ ਮਲਕੀਤ ਸਿੰਘ ਸਾਬਕਾ ਐੱਮ.ਐੱਲ.ਏ ਅਤੇ ਦਾਦਾ ਜੀ ਜੱਥੇਦਾਰ ਤਾਰਾ ਸਿੰਘ ਸਾਬਕਾ ਐੱਮ.ਐੱਲ.ਏ ਸ਼੍ਰੀ ਅਰਵਿੰਦ ਸ਼ਰਮਾ ਭਾਜਪਾ ਨੇਤਾ ਦੀ ਪ੍ਰੇਰਨਾ ਸਦਕਾ ਸਰਦਾਰ ਗਗਨਦੀਪ ਸਿੰਘ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ| ਇਸ ਮੌਕੇ ਡਾ. ਨਰਿੰਦਰ ਸਿੰਘ ਰਾਸ਼ਟਰੀ ਸਕੱਤਰ ਭਾਰਤੀ ਜਨਤਾ ਪਾਰਟੀ ਤੇ ਸਹਿ ਪ੍ਰਭਾਰੀ ਭਾਜਪਾ ਪੰਜਾਬ ਅਤੇ ਸ਼੍ਰੀ ਅਸ਼ਵਨੀ ਸ਼ਰਮਾ ਜੀ ਭਾਜਪਾ ਸ਼ੂਬਾ ਪ੍ਰਧਾਨ ਪੰਜਾਬ, ਸ਼੍ਰੀ ਦਿਨੇਸ਼ ਜੀ ਸਗਠੰਨ ਮਹਾਂ ਮੰਤਰੀ ਪੰਜਾਬ , ਸੁਭਾਸ਼ ਸ਼ਰਮਾ ਜੀ,  ਜੀਵਨ ਗੁਪਤਾ ਜੀ ਦੋਨੋ ਸੂਬਾ ਜਰਨਲ ਸਕਤਰ,  ਰਾਜੇਸ਼ ਬਾਘਾ ਸੂਬਾ ਉਪ ਪ੍ਰਧਾਨ ਪੰਜਾਬ  ਸ. ਜਸਵੀਰ ਸਿੰਘ ਮਹਿਤਾ ਪ੍ਰਦੇਸ਼ ਕਾਰਜਕਾਰਣੀ ਮੈਂਬਰ ਪੰਜਾਬ ਆਦਿ ਮੌਜੂਦ ਸਨ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।