ਮੋਗਾ ਵਿੱਚ ਸਾਈਕਲ ਰੈਲੀ ਕਿਸਾਨ ਸੰਘਰਸ਼ ,ਦਿੱਲੀ ਸ਼ਹੀਦ ਹੋਏ ਕਿਸਾਨਾਂ ਅਤੇ ਅਕਾਲ ਤਖ਼ਤ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਰੈਲੀ ਕੱਢੀ ਗਈ ।
June 6th, 2021 | Post by :- | 61 Views
ਮੋਗਾ ਵਿੱਚ ਸਾਈਕਲ ਰੈਲੀ ਕਿਸਾਨੀ ਸੰਘਰਸ਼ ,ਦਿੱਲੀ ਸ਼ਹੀਦ ਹੋਏ ਕਿਸਾਨਾਂ ਅਤੇ ਅਕਾਲ ਤਖ਼ਤ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ ।
ਮੋਗਾ ਕੁਲਜੀਤ ਸਿੰਘ

ਮੋਗਾ ਵਿਖੇ  ਮੇਨ ਚੌਂਕ ਤੋਂ ਬੁੱਘੀਪੁਰਾ ਚੌਂਕ ਤੱਕ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਇਹ ਸਾਈਕਲ ਰੈਲੀ ਕਿਸਾਨੀ ਸੰਘਰਸ਼, ਦਿੱਲੀ ਸ਼ਹੀਦ ਹੋਏ ਕਿਸਾਨਾਂ ਅਤੇ ਅਕਾਲ ਤਖ਼ਤ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ ਜਿਸ ਦਾ ਮਤਲਬ ਬੱਚਿਆਂ ਨੂੰ ਵੀ ਇਸ ਰੈਲੀ ਵਿੱਚ ਸ਼ਾਮਲ ਕਰਨਾ ਅਤੇ ਦਿੱਲੀ ਬੈਠੇ ਕਿਸਾਨਾਂ ਦਾ ਹੌਂਸਲਾ ਵਧਾਉਣਾ ਸੀ,ਇਸ ਰੈਲੀ ਨੂੰ  ਬੇਅੰਤ ਕੌਰ ਗਿੱਲ ਅਤੇ ਉਹਨਾਂ ਦੇ ਸਾਥੀਆਂ ਦੀ ਅਗਵਾਈ ਵਿੱਚ ਬਹੁਤ ਉਤਸ਼ਾਹ ਨਾਲ ਨੇਪਰੇ ਚਾੜ੍ਹਿਆ ਗਿਆ, ਇਸ ਵਿੱਚ ਹਰਪ੍ਰੀਤ ਸਿੰਘ ਅਤੇ ਉਹਨਾਂ ਦੀ ਸੰਸਥਾ ਵੱਲੋਂ ਰੈਲੀ ਵਿੱਚ ਸ਼ਾਮਲ ਬੱਚਿਆਂ, ਬਜ਼ੁਰਗਾਂ, ਔਰਤਾਂ ਅਤੇ ਰਾਹੀਆਂ ਨੂੰ ਬੂਟੇ ਅਤੇ ਕਿਸਾਨੀ ਝੰਡੇ ਵੰਡੇ ਗਏ , ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਕਮਲਜੀਤ ਕੌਰ,  ਆਂਚਲ,ਸੋਨੀਆ, ਲੇਖਕ ਅਸ਼ੋਕ ਚਟਾਨੀ,  ਲੱਕੀ ਗਿੱਲ, ਅਰੁਣ ਕੁਮਾਰ, ਆਦੇਸ਼ ਸਹਿਗਲ,ਤਰਨਮ ਗਿੱਲ, ਪ੍ਰਿੰਸ, ਕੁਲਜੀਤ ਸਿੰਘ ਅਤੇ ਦਸਮੇਸ਼ ਪਾਰਕ ਕਲੱਬ ਦੇ ਪਤਵੰਤਿਆਂ ਨੇ ਸ਼ਮੂਲੀਅਤ ਕਰਕੇ ਰੈਲੀ ਵਿੱਚ ਹੋਰ ਹੋਂਸਲਾ ਭਰਿਆ, ਰਿੰਪੀ ਗਰੇਵਾਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਲੀ ਪਾਉਣ ਦੀ ਸੇਵਾ ਕਰਕੇ ਸਭ ਦਾ ਦਿਲ ਜਿੱਤਿਆ, ਮੋਹਨ ਭਰਾਵਾਂ ਵੱਲੋਂ ਫਰੂਟੀਆਂ ਅਤੇ ਪਾਣੀ ਦੀ ਸੇਵਾ ਕੀਤੀ ਗਈ। ਜੂਨ ਚੁਰਾਸੀ ਦੇ ਘੱਲੂਘਾਰੇ ਦੇ ਸ਼ਹੀਦਾਂ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ। ਮੇਨ ਚੌਂਕ ਦੇ ਰੋਜ਼ਾਨਾ ਧਰਨਾਕਾਰੀ ਜਸਲੀਨ ਕੌਰ ਸੰਘਾ ਦੇ ਜੱਥੇ ਨਾਲ  ਰੈਲੀ ਵਿੱਚ ਸ਼ਾਮਿਲ ਹੋਏ। ਬੇਅੰਤ ਕੌਰ ਗਿੱਲ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰੈਲੀ ਹਰ ਮਹੀਨੇ ਕੀਤੀ ਜਾਇਆ ਕਰੇਗੀ, ਇਸ ਨਾਲ ਭਾਈਚਾਰਕ ਸਾਂਝ ਵੀ ਵਧੇਗੀ ਅਤੇ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਆਦਿ ਤੋਂ ਵੀ ਰੋਕਣ ਵਿੱਚ ਸਫਲ ਹੋਵਾਂਗੇ ਉਨ੍ਹਾਂ ਕਿਹਾ ਕਿ ਜੋ ਸਭ ਤੋਂ ਖੁਸ਼ੀ ਅਤੇ ਸਕੂਨ ਦੇਣ ਵਾਲੀ ਗੱਲ ਇਸ ਰੈਲੀ ਵਿੱਚ ਦੇਖੀ ਗਈ ਉਹ ਇਹ ਕਿ ਇਸ ਵਿੱਚ ਸਭ ਪਾਰਟੀਆਂ ਦੇ ਲੋਕ ਸ਼ਾਮਿਲ ਹੋਏ ਜਿਸ ਦੇ ਸੰਕੇਤ ਹਨ ਕਿ ਭਾਈਚਾਰਕ ਸਾਂਝ ਅਤੇ ਪੰਜਾਬ ਨੂੰ ਬਚਾਉਣ ਦਾ ਸੁਪਨਾ ਸਭ ਪੂਰਾ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਤੇ ਇਹ ਇਸ ਲਈ ਚੁੱਕਿਆ ਪਹਿਲਾ ਕਦਮ ਹੈ। ਮੋਗਾ ਨਿਵਾਸੀਆਂ  ਦੇ ਸਹਿਯੋਗ ਨਾਲ ਇਹ ਕਦਮ ਉੱਚੀ ਉਡਾਨ ਭਰਨ ਲਈ ਵਚਨਬੱਧ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।