5 ਜੂਨ ਨੂੰ ਭਾਜਪਾ ਦੇ ਦਫਤਰਾਂ ਅੱਗੇ ਕਾਲੇ ਕਨੂੰਨ ਦੀਆਂ ਕਾਪੀਆਂ ਸਾੜਨ ਦੀਆਂ ਤਿਆਰੀਆਂ ਮੁਕੰਮਲ।
June 3rd, 2021 | Post by :- | 84 Views
5 ਜੂਨ ਨੂੰ ਭਾਜਪਾ ਦਫ਼ਤਰ ਅੱਗੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀਆਂ ਤਿਆਰੀਆਂ ਮੁਕੰਮਲ।                      ਜੰਡਿਆਲਾ ਗੁਰੂ ਕੁਲਜੀਤ ਸਿੰਘ

 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਜੋਨਾਂ ਦੇ ਸੈਕੜੇ ਪਿੰਡਾ ਵਿੱਚ ਮੀਟਿੰਗਾਂ ਲਗਾ ਕੇ ਸੁੱਤੀ ਹੋਈ ਮੋਦੀ ਸਰਕਾਰ ਨੂੰ ਜਗਾਉਣ ਲਈ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਭਾਜਪਾ ਦਫ਼ਤਰ ਅੱਗੇ ਸਾੜਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਜਿਸ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਪਿੰਡਾ ਤੋ ਕਿਸਾਨ ਮਜ਼ਦੂਰ,ਬੀਬੀਆਂ,ਨੌਜਵਾਨ ਵੱਡੀ ਪੱਧਰ ਤੇ ਹਿੱਸਾ ਲੈਣਗੇ।ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ,ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ 6 ਮਹੀਨੇ ਤੋ ਵੱਧ ਦਿੱਲੀ ਬਾਰਡਰਾਂ ਤੇ ਚਲ ਰਹੇ ਅੰਦੋਲਨ ਨੂੰ ਅਣਗੌਲਿਆ ਕਰਕੇ ਅੱਖਾਂ ਮੀਟੀ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ,500 ਦੇ ਕਰੀਬ ਕਿਸਾਨ ਮਜ਼ਦੂਰ,ਬੀਬੀਆਂ,ਨੌਜਵਾਨ ਇਸ ਅੰਦੋਲਨ ਦੀ ਭੇਂਟ ਚੜ੍ਹ ਕੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ।ਪਰ ਮੋਦੀ ਸਰਕਾਰ ਟੱਸ ਤੋੰ ਮੱਸ ਨਾ ਹੋ ਕੇ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਹਰ ਹਰਬਾ ਵਰਤ ਰਹੀ ਹੈ। ਪਰ ਦੇਸ਼ ਦੇ ਕਿਸਾਨ, ਮਜ਼ਦੂਰ ਤੇ ਆਮ ਲੋਕ ਇਸ ਅੰਦੋਲਨ ਨੂੰ ਜਿੱਤ ਕੇ ਅਤੇ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆ ਨੂੰ ਹਰਾ ਕੇ ਹੀ ਦਮ ਲੈਣਗੇ।ਕਿਸਾਨ ਆਗੂ ਚੱਬਾ ਨੇ ਸੰਨ ਸਾਹਿਬ ਰੋਡ ਤੇ ਲੱਗ ਰਹੀ ਸਰਕਾਰੀ ਕਣਕ ਦੇ ਗੁਦਾਮਾਂ ਵਿੱਚੋਂ ਵਡਾਲੀ ਗੁਰੂ ਵਾਸੀਆਂ ਨੂੰ ਸੁਸਰੀ ਤੋ ਹੋਣ ਵਾਲੀ ਪ੍ਰੇਸ਼ਾਨੀ ਤੋ ਨਿਜਾਤ ਦਿਵਾਉਣ ਲਈ ਜਿਲ੍ਹਾ ਪ੍ਰਸ਼ਾਸਨ ਤੋ ਇਸਦੇ ਫੋਰਨ ਹੱਲ ਦੀ ਮੰਗ ਕੀਤੀ।ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਜਿਲੇ ਪ੍ਰਸ਼ਾਸਨ ਖਿਲਾਫ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕ ਜਾਵੇਗੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।