ਕੰਬੋਜ ਭਾਈਚਾਰੇ ਦੀ ਪੰਜਾਬ ਕਮੇਟੀ ਦੇ ਨਵਨਿਯੁਕਤ ਸਲਾਹਕਾਰ ਕਮੇਟੀ ਮੈਂਬਰ ਚੰਦੀ ਨੂੰ ਸਾਬਕਾ ਵਿਧਾਇਕ ਏ ਆਰ ਨੇ ਕੀਤਾ ਸਨਮਾਨਿਤ ।
June 2nd, 2021 | Post by :- | 56 Views
ਕੰਬੋਜ ਭਾਈਚਾਰੇ ਦੀ ਪੰਜਾਬ ਕਮੇਟੀ ਦੇ ਨਵ ਨਿਯੁਕਤ ਸਲਾਹਕਾਰ ਕਮੇਟੀ ਮੈਂਬਰ ਚੰਦੀ ਨੂੰ ਸਾਬਕਾ ਵਿਧਾਇਕ ਏ ਆਰ ਨੇ ਕੀਤਾ ਸਨਮਾਨਿਤ
ਜੰਡਿਆਲਾ ਗੁਰੂ, ਕੁਲਜੀਤ ਸਿੰਘ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੰਬੋਜ ਭਾਈਚਾਰੇ ਦੀ ਪੰਜਾਬ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਹਲਕਾ ਜੰਡਿਆਲਾ ਗੁਰੂ ਤੋਂ ਸਵਿੰਦਰ ਸਿੰਘ ਚੰਦੀ ਸਲਾਹਕਾਰ ਕਮੇਟੀ ਮੈਂਬਰ ਤੇ ਸਰਦੂਲ ਸਿੰਘ ਸਲਾਹਕਾਰ ਮੈਂਬਰ ਐਲਾਨਿਆ ਗਿਆ।ਇਸੇ ਖੁਸ਼ੀ ਚ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਥੇਦਾਰ ਮਲਕੀਤ ਸਿੰਘ ਏ਼ ਆਰ ਦੀ ਅਗਵਾਈ ਹੇਠ ਕੰਬੋਜ ਭਾਈਚਾਰੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸਰਦੂਲ ਸਿੰਘ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਨਵ ਨਿਯੁਕਤ ਸਲਾਹਕਾਰ ਕਮੇਟੀ ਮੈਂਬਰ ਸਵਿੰਦਰ ਸਿੰਘ ਚੰਦੀ ਤੇ ਸਰਦੂਲ ਸਿੰਘ ਮੈਂਬਰ ਨੂੰ ਸਾਬਕਾ ਵਿਧਾਇਕ ਜਥੇਦਾਰ ਮਲਕੀਤ ਸਿੰਘ ਏ਼ ਆਰ ਤੇ ਕੰਬੋਜ ਭਾਈਚਾਰੇ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਮਲਕੀਤ ਸਿੰਘ ਏ਼ ਆਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਜਿਹੀ ਪਾਰਟੀ ਹੈ ਜ਼ੋ ਆਪਣੇ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੀ ਹੈ। ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪ੍ਰਤੀ ਸੇਵਾਵਾਂ ਨਿਭਾਉਣ ਵਾਲੇ ਆਗੂ ਸਵਿੰਦਰ ਸਿੰਘ ਚੰਦੀ ਤੇ ਸਰਦੂਲ ਸਿੰਘ ਨੂੰ ਕੰਬੋਜ ਭਾਈਚਾਰੇ ਦੀ ਪੰਜਾਬ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਉਪਰੰਤ ਨਵ ਨਿਯੁਕਤ ਸਲਾਹਕਾਰ ਕਮੇਟੀ ਮੈਂਬਰ ਸਵਿੰਦਰ ਸਿੰਘ ਚੰਦੀ ਤੇ ਮੈਂਬਰ ਸਰਦੂਲ ਸਿੰਘ ਨੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ , ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹਲਕਾ ਇੰਚਾਰਜ ਜਥੇਦਾਰ ਮਲਕੀਤ ਸਿੰਘ ਏ਼ ਆਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਜਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨਗੇ।ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ, ਹਰਭਜਨ ਸਿੰਘ, ਵਰਿੰਦਰ ਸਿੰਘ,ਦੱਸ ਵਰਪਾਲ ਪੀਏ, ਨਵਦੀਪ ਸਿੰਘ, ਗੁਲਜ਼ਾਰ ਸਿੰਘ, ਜਗੀਰ ਸਿੰਘ, ਅੰਗਰੇਜ਼ ਸਿੰਘ, ਅਵਤਾਰ ਸਿੰਘ, ਦਲਬੀਰ ਸਿੰਘ, ਮੰਗਲ ਸਿੰਘ, ਦਵਿੰਦਰ ਸਿੰਘ, ਹਰਭਜਨ ਝੱਜੂ, ਹਰਬੰਸ ਸਿੰਘ ਫੋਜੀ, ਪਰਮਿੰਦਰ ਸਿੰਘ ਝੱਜੂ ਆਦਿ ਹਾਜ਼ਰ ਸਨ
ਕੈਪਸਨ,ਨਵ ਨਿਯੁਕਤ ਸਲਾਹਕਾਰ ਕਮੇਟੀ ਮੈਂਬਰ ਸਵਿੰਦਰ ਸਿੰਘ ਚੰਦੀ ਤੇ ਸਰਦੂਲ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਸਾਬਕਾ ਵਿਧਾਇਕ ਜਥੇਦਾਰ ਮਲਕੀਤ ਸਿੰਘ ਏ਼ ਆਰ ਤੇ ਕੰਬੋਜ ਭਾਈਚਾਰਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।