ਸੋਸ਼ਲ ਮੀਡੀਆ ਦਾ ਖੋਤਾ ਕਦੇ ਵਿਹਲਾ ਨਹੀਂ
September 23rd, 2019 | Post by :- | 193 Views

ਗੁਰਦਾਸ ਮਾਨ ਨੇ ਸਿਰਸਾ ਦੇ ਨੈਸ਼ਨਲ ਕਾਲਜ ਵਿਚ ਸਟੂਡੈਂਟ ਯੂਨੀਅਨ ਨਾਲ ਪੈਸੇ ਤੋਂ ਬਿਖੇੜਾ ਖੜਾ ਕਰ ਲਿਆ ਸੀ। ਇੰਦਰਾ ਗਾਂਧੀ ਦੀ ਹਤਿਆ ਮਗਰੋਂ ਹਾਲੇ ਹਾਲਾਤ ਸੁਖਾਵੇਂ ਨਹੀਂ ਸੀ। ਪਰੋਗਰਾਮ ਵਾਲੇ ਦਿਨ ਧਾਰਾ 44 ਲਗਣ ਕਾਰਨ ਗੁਰਦਾਸ ਮਾਨ ਦਾ ਪਰੋਗਰਾਮ ਰੁਕ ਗਿਆ। ਸਟੇਜ ਬਹੁਤ ਸ਼ਾਨਦਾਰ ਤਰੀਕੇ ਨਾਲ ਸਜਿਆ ਪਿਆ ਸੀ।

ਪਿੰਸੀਪਲ ਕਕੜ ਦੇ ਕਮਰੇ ਵਿਚ ਵਿਦਿਆਰਥੀ ਯੂਨੀਅਨ ਮੂਹਰੇ ਗੁਰਦਾਸ ਮਾਨ ਪੂਰੀ ਦੀ ਪੂਰੀ ਪੁਗਾਰ ਲਈ ਅੜ ਗਿਆ ਸੀ।
ਵਿਦਿਆਰਥੀਆਂ ਵਾਸਤੇ ਪਾਏ ਪਰ ਉਹ ਬੇਲਿਹਾਜ ਸੀ। ਬਹੁਤ ਟਾਇਮ ਲਗ ਗਿਆ ਪਰ ਗਲ ਮੁਕ ਨਹੀਂ ਸੀ ਰਹੀ।
ਪਿ੍ੰਸੀਪਲ ਦੇ ਕਮਰੇ ਪਿਛੇ ਖੜੀ ਗੁਰਦਾਸ ਮਾਨ ਦੀ ਵਾਈਟ ਅੰਬੈਸਡਰ ਉਤੇ ਮੁੰਡਿਆਂ ਬਿਕਰੀ ਨਾਲ ਮਾਨ ਨੂੰ ਗਾਲ੍ਹਾਂ ਲਿਖ ਦਿਤੀਆਂ। ਪੈਸਿਆਂ ਤੋਂ ਭਖਿਆ ਭਖਾਇਆ ਜਦੋਂ ਉਹ ਬਾਹਰ ਆਇਆ ਆਪਣੀ ਅੰਬੈਸਡਰ ਦੀ ਹਾਲਤ ਵੇਖ ਆਪੇ ਤੋਂ ਬਾਹਰ ਮੁੰਡਿਆ ਦੀ ਮਾਂ ਭੈਣ ਇਕ ਕਰਨ ਲਗਾ। ਕਹਿੰਦਾ ਮੈਂ ਜੂਡੋ ਕਰਾਟੇ ਸਿਖੇ ਆ। ਉਸ ਕਾਫੀ ਦੇਰ ਤਕ ਖੋਰੂ ਪਾਇਆ। ਫੇਰ ਸੰਹੁ ਖਾ ਕੇ ਗਿਆ ਹੁਣ ਕਦੇ ਸਿਰਸਾ ਦੇ ਨੈਸ਼ਨਲ ਕਾਲਜ ਨਹੀਂ ਆਵੇਗਾ। ਗੁਰਦਾਸ ਮਾਨ ਦੇ ਭੈੜੇ ਤੇਵਰ ਵੇਖ ਕਾਲਜ ਦੀ ਮੰਡੀਰ ਇਕਠੀ ਹੋਣ ਲਗੀ ਤਾਂ ਇਹ “ਬਤੀ ਵਾਲਾ” ਗਡੀ ਭਜਾ ਲੈ ਗਿਆ।
ਅਗਲੇ ਸਾਲ ਦੇ ਪਰੋਗਰਾਮ ਵਿਚ ਪੈਸਿਆਂ ਦਾ ਲਾਲਚ ਉਸ ਨੂੰ ਨੈਸ਼ਨਲ ਕਾਲਜ ਦੇ ਓਪਨ ਥਿਏਟਰ ਵਿਚ ਮੁੜ ਲੈ ਆਇਆ।

ਗੁਰਦਾਸ ਮਾਨ ਨਵਾਂ ਨਵਾਂ ਜਦੋਂ ਕਾਲਜਾਂ ਵਿਚ ਡਫਲੀ ਵਜਾਉਣ ਆਉਂਦਾ ਉਹਦੀ ਅਖ ਕੁੜੀਆਂ ਤੇ ਰਹਿੰਦੀ ਤੇ ਸਟੇਜੀ ਹੰਕਾਰ ਨਾਲ ਭਰਿਆ ਕੋਝੀਆਂ ਹਰਕਤਾਂ ਕਰਦਾ । ਲੋਕ ਇਸ ਪੰਜਾਬੀ ਗਾਇਕ ਦਾ ਪੂਰਾ ਸਤਿਕਾਰ ਕਰਦੇ ਰਹੇ ਪਰ ਹੁਣ ਸੋਸ਼ਲ ਮੀਡੀਆ ਨੇ ਗਲ ਜੁਤੀਆਂ ਦਾ ਹਾਰ ਪਾ ਕੇ ਖੋਤੇ ਉਤੇ ਚੜਾ ਦਿਤਾ ਹੈ ਤੇ ਚੌੜੇ ਮੂੰਹ ਵਾਲਾ ਵੀ ਮਾੜੀਆਂ ਹਰਕਤਾਂ ਕਾਰਨ ਖੋਤੇ ਦੇ ਨਾਲ ਨਾਲ ਤੋਰਿਆ ਹੋਇਆ ਹੈ।
ਕੰਮ ਦੇ ਕਈ ਤਰ੍ਹਾਂ ਦੇ ਰਸ਼ ਕਾਰਨ ਅਜਕਲ ਸੋਸ਼ਲ ਮੀਡੀਆ ਦਾ ਖੋਤਾ ਵਿਹਲਾ ਨਹੀਂ ਰਹਿੰਦਾ,ਬੁਕਿੰਗ ਕਾਫੀ ਹੈ…

( ਬਲਵਿੰਦਰ ਜੰਮੂ ਜੀਰਕਪੁਰ )

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।