ਕਿਸਾਨਾਂ ਦੇ ਦਿੱਲੀ ਮੋਰਚੇ ਵਿੱਚ ਭਾਰੀ ਮੀਂਹ ਹਨੇਰੀ ਕਾਰਨ 20 ਲੱਖ ਤੋਂ ਜਿਆਦਾ ਹੋਇਆ ਨੁਕਸਾਨ ।
June 1st, 2021 | Post by :- | 52 Views
ਦਿੱਲੀ ਮੋਰਚੇ ਵਿਚ ਭਾਰੀ ਮੀਂਹ,ਹਨੇਰੀ ਕਾਰਨ 20 ਲੱਖ ਤੋਂ ਉੱਪਰ ਦਾ ਹੋਇਆ ਨੁਕਸਾਨ, ਜਾਨੀ ਨੁਕਸਾਨ ਦਾ ਬਚਾਅ, ਏਨੀਆਂ ਮੁਸ਼ਕਲਾਂ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ।      ਜੰਡਿਆਲਾ ਗੁਰੂ ਕੁਲਜੀਤ ਸਿੰਘ                                                        ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ,ਹਰਪ੍ਰੀਤ ਸਿੰਘ ਸਿੱਧਵਾਂ,ਸਤਨਾਮ ਸਿੰਘ ਮਾਨੋਚਾਹਲ ਨੇ ਲਿਖਤੀ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਰਾਤ 2 ਵਜੇ ਤੀ ਬਾਅਦ ਬਹੁਤ ਤੇਜ ਹਨੇਰੀ,ਝੱਖੜ,ਭਾਰੀ ਮੀਂਹ ਕਾਰਨ ਜਥੇਬੰਦੀ ਵੱਲੋਂ ਬਣਾਏ ਗਏ ਵੱਡੇ ਪੰਡਾਲ ਡਿੱਗ ਪਏ।ਹਨੇਰੀ ਏਨੀ ਤੇਜ ਸੀ ਕਿ ਲੋਹੇ ਦੀਆਂ ਪਾਈਪਾਂ,ਐਂਗਲ ਆਦਿ ਮੁੜ ਗਏ।ਕਿਸਾਨਾਂ ਮਜਦੂਰਾਂ ਦੇ ਨਿੱਜੀ ਕੈਂਪਾ ਤੋਂ ਤਰਪਾਲਾਂ ਉੱਡ ਗਈਆਂ ਤੇ ਪਾਟੇ ਪੰਡਾਲ ਹੇਠਾਂ ਪਾਣੀ ਖੜਾ ਹੋ ਗਿਆ।ਉਥੇ ਲੰਗਰ ਪੰਡਾਲ ਵੀ ਬਹੁਤ ਪ੍ਰਭਾਵਿਤ ਹੋਏ।ਵਰਕਰਾਂ ਨੇ ਮਿਹਨਤ ਕਰਕੇ ਕਿਸਾਨਾਂ ਮਜਦੂਰਾਂ, ਬੀਬੀਆਂ ਨੂੰ ਸੁਰੱਖਿਅਤ ਥਾਵਾਂ ਮੁਹੱਈਆ ਕਰਵਾਈਆਂ।ਜਿਸ ਦੀ ਜਾਣਕਾਰੀ ਅੱਜ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਵੱਲੋ ਦਿੱਤੀ ਗਈ ਅਤੇ ਦਸਿਆ ਕਿ 5 ਜੂਨ ਨੂੰ ਭਾਜਪਾ ਦੇ ਮੰਤਰੀਆਂ, ਦਫ਼ਤਰਾਂ ਅੱਗੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆ।ਜਥੇਬੰਦੀ ਖੱਟਰ ਸਰਕਾਰ ਦੇ ਬਿਆਨ ਕਿ ਕਿਸਾਨ ਕਰੋਨਾ ਫੈਲਾਅ ਰਹੇ ਹਨ ਦੀ ਸਖਤ ਨਿੰਦਾ ਕਰਦੀ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।