ਜੰਡਿਆਲਾ ਗੁਰੂ ਵਿੱਖੇ ਦੁਕਾਨਾਂ ਤੇ ਸਪਲਿਟ ਏ ਸੀ ਤਾਂਬੇ ਦੀ ਪਾਈਪ ਦੂਸਰੀ ਵਾਰ ਮੁੜ ਚੋਰੀ ,ਦੁਕਾਨਦਾਰ ਪ੍ਰੇਸ਼ਾਨ।
May 31st, 2021 | Post by :- | 191 Views
ਜੰਡਿਆਲਾ ਗੁਰੂ ਵਿਖੇ ਦੁਕਾਨਾਂ ‘ਤੇ ਸਪਲਿਟ ਏ.ਸੀ ਦੀ ਤਾਂਬੇ ਦੀ ਪਾਈਪ ਦੂਸਰੀ ਵਾਰ ਮੁੜ ਚੋਰੀ —– ਦੂਕਾਨਦਾਰ ਪ੍ਰੇਸ਼ਾਨ
ਚੋਰਾਂ ਦੇ ਹੌਂਸਲੇ ਬੁਲੰਦ — ਪੁਲਿਸ ਖਾਮੋਸ਼
ਜੰਡਿਆਲਾ ਗੁਰੂ, 31 ਅਪ੍ਰੈਲ-(ਕੁਲਜੀਤ ਸਿੰਘ)- ਜੰਡਿਆਲਾ ਗੁਰੂ ਦੀ ਬਲਾਕ ਸੰਮਤੀ ਮਾਰਕੀਟ ਅਤੇ ਰਘੂਨਾਥ ਕਾਲਜ ਮਾਰਕੀਟ ਦੀਆਂ ਦੁਕਾਨਾਂ ਤੇ ਅਣਪਛਾਤੇ ਚੋਰਾਂ ਵੱਲੋਂ ਸਪਲਿਟ ਏ ਸੀ ਦੀਆਂ ਪਾਈਪਾਂ ਥੋੜੇ ਹੀ ਦਿਨਾਂ ਬਾਅਦ ਮੁੜ ਚੋਰੀ ਕਰ ਲਈਆਂ ਗਈਆਂ।  ਵਰਨਣਯੋਗ ਹੈ ਕਿ ਇਹ ਚੋਰੀ ਦੀ ਘਟਨਾ ਡੀ ਐਸ ਪੀ ਦਫਤਰ ਜੰਡਿਆਲਾ ਗੁਰੂ ਅਤੇ ਪੁਲਿਸ ਥਾਣਾ ਜੰਡਿਆਲਾ ਗੁਰੂ ਤੋਂ ਕੇਵਲ 100 ਗਜ਼ ਦੀ ਦੂਰੀ ‘ਤੇ ਵਾਪਰੀ ਹੈ। ਜਿਸ ਤੋਂ ਸਾਫ ਜਾਹਰ ਹੈ ਕਿ
 ਚੋਰਾਂ ਦੇ ਹੌਂਸਲੇ ਕਿੰਨੇ ਬੁਲੰਦ ਹਨ ਅਤੇ ਚੋਰਾਂ ਨੇ ਆਰਾਮ ਨਾਲ ਇਸ ਘਟਨਾ ਨੂੰ ਮੁੜ ਦੂਸਰੀ ਵਾਰ ਅੰਜਾਮ ਦਿੱਤਾ। ਇਸੇ ਤਰ੍ਹਾਂ ਹੀਂ ਜੰਡਿਆਲਾ ਗੁਰੂ ਵਿਖੇ ਵੀ ਚੋਰਾਂ ਵੱਲੋਂ ਦੂਕਾਨਾਂ, ਬੈਂਕਾਂ, ਧਾਰਮਿਕ ਸਥਾਨਾਂ ਅਤੇ ਸ਼ਮਸ਼ਾਨ ਘਾਟ ਤੋਂ ਵੱਡੇ ਪੱਧਰ ਤੇ ਬਿਜਲੀ ਅਤੇ  ਏ.ਸੀ. ਦੀਆਂ ਤਾਂਬੇ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਸਨ, ਜਿਸ ਨਾਲ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਵੀ ਹੋਇਆ ਸੀ, ਪ੍ਰੰਤੂ ਕਰੋਨਾ ਪ੍ਰਕੋਪ ਦੇ ਚੱਲਦਿਆਂ ਸ਼ਹਿਰ ਤੇ ਪਿਡਾਂ ਵਿੱਚ ਪੁਲਿਸ ਨਾਕੇਬੰਦੀ ਹੋਣ ਦੇ ਬਾਵਜੂਦ ਚੋਰੀਆਂ ਦਾ ਸਿਲਸਿਲਾ ਧੜੱਲੇ ਨਾਲ ਜਾਰੀ ਹਨ। ਜਿਸ ਕਾਰਣ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ।
     ਇਸ ਸੰਬੰਧ ਦੁਕਾਨਦਾਰਾਂ ਨੂੰ ਉਦੋਂ ਪਤਾ ਲੱਗਾ ਜਦੋਂ ਉਹ ਸ਼ਨੀਵਾਰ ਤੇ ਐਤਵਾਰ ਦੇ ਲੋਕਡਾਊਨ ਤੋਂ ਬਾਅਦ ਅੱਜ ਆਪਣੀਆਂ ਦੁਕਾਨਾਂ ਤੇ ਆਏ ਤਾਂ ਏ ਸੀ ਨਾਂ ਚੱਲਣ ਤੇ ਜਦੋਂ ਦੁਕਾਨਾਂ ਦੀ ਛੱਤ ਉੱਪਰ ਗਏ ਤਾਂ ਉਨ੍ਹਾਂ ਦੇਖਿਆ ਕਿ ਏ ਸੀ ਪਾਈਪ ਕੱਟ ਹੋਏ ਸਨ। ਜਿਸ ਨਾਲ ਪ੍ਰਤੀ ਦੁਕਾਨਦਾਰ ਦਾ ਕਰੀਬ 3000/- ਰੂਪੈ ਤੋਂ 4000/- ਰੂਪੈ ਤੱਕ ਦਾ ਨੁਕਸਾਨ ਹੋ ਗਿਆ।
    ਵਰਨਣਯੋਗ ਹੈ ਕਿ ਬਲਾਕ ਸੰਮਤੀ ਦੀਆਂ ਦੁਕਾਨਾਂ ਦੇ ਪਿੱਛੇ ਬਲਾਕ ਦਫਤਰ ਦੇ ਬੰਦ ਪਏ ਪਖਾਨੇ ਵੀ ਨਸ਼ੇੜੀਆਂ ਲਈ ਇੱਕ ਲੁਕਣਗਾਹ ਬਣੇ ਹੋਏ ਹਨ, ਜਿਥੇ ਨਸ਼ਿਆਂ ਲਈ ਵਰਤੀਆਂ ਜਾਂਦੀਆਂ ਸਰਿੰਜਾਂ, ਸਿਗਰੇਟਾਂ ਦੇ ਖਾਲੀ ਪੈਕਟ ਅਤੇ  ਨਸ਼ੀਲੀਆਂ ਗੋਲੀਆਂ ਦੇ ਖਾਲੀ ਪੱਤੇ ਆਮ ਵੇਖੇ ਜਾ ਸਕਦੇ ਹਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।