ਚਾਰ ਜ਼ੋਨਾਂ ਦੇ 70 ਪਿੰਡਾਂ ਦੀ ਵਿਸ਼ਾਲ ਮੀਟਿੰਗ 5 ਜੁਲਾਈ ਨੂੰ ਦਿੱਲੀ ਜਾਣ ਵਾਲੇ ਕਾਫ਼ਿਲੇ ਸਬੰਧੀ ਹੋਈ ਚਰਚਾ ।
May 30th, 2021 | Post by :- | 66 Views
ਚਾਰ ਜੋਨਾਂ ਦੇ 70 ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਦੀ ਵਿਸ਼ਾਲ ਮੀਟਿੰਗ ਗੁਰਦੁਆਰਾ ਬਾਬਾ ਸਾਧੂ ਸਿੰਘ ਵਿਖੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਹੋਈ। ਪਿੰਡਾਂ ਵਿੱਚ ਫੰਡ ਮੁਹਿੰਮ ਚਲਾਉਣ ਅਤੇ 5 ਜੁਲਾਈ ਨੂੰ ਦਿੱਲੀ ਜਾਣ ਵਾਲੇ ਕਾਫਲੇ ਸਬੰਧੀ ਹੋਈ ਵਿਚਾਰ ਚਰਚਾ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਚਾਰ ਜੋਨਾਂ ਦੀ ਇੱਕ ਵਿਸ਼ਾਲ ਮੀਟਿੰਗ ਅੱਜ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਸਕੱਤਰ ਸਿੰਘ ਕੋਟਲਾ ਦੀ ਅਗਵਾਈ ਵਿੱਚ ਹੋਈ। ਚੋਗਾਵਾਂ, ਸੋਹਣ ਸਿੰਘ ਭਕਨਾ, ਰਾਮ ਤੀਰਥ, ਬਾਊਲੀ ਸਾਹਿਬ ਜੋਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਖੇਤੀ ਸੈਕਟਰ ’ਤੇ ਕਬਜਾ ਕਰਵਾਉਣ ਲਈ ਬਜਿੱਦ ਹੈ। ਭਾਜਪਾ ਦੇ ਸੂਬਿਆਂ ਦੇ ਪ੍ਰਧਾਨ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਲਗਾਤਾਰ ਬਿਆਨਬਾਜੀ ਕਰ ਰਹੇ ਹਨ। ਕੇਂਦਰ ਸਰਕਾਰ ਦੀਆਂ ਹਜਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਛੇ ਮਹੀਨਿਆਂ ਤੋਂ ਨਿਰਵਿਘਨ ਮੋਰਚਾ ਚੱਲ ਰਿਹਾ ਹੈ। ਅੱਜ ਦੀ ਮੀਟਿੰਗ ਵਿੱਚ ਪਿੰਡ ਪੱਧਰ ’ਤੇ ਇਕੱਠੇ ਹੋ ਰਹੇ ਫੰਡਾਂ ਦਾ ਜਾਇਜਾ ਲਿਆ ਗਿਆ। ਮੁਢਲੇ ਰੂਪ ਵਿੱਚ ਤਸੱਲੀ ਜਾਹਰ ਕੀਤੀ ਗਈ। ਆਮ ਪਿੰਡਾਂ ਵਿੱਚ 50 ਹਜਾਰ ਤੋਂ 1 ਲੱਖ ਤੱਕ ਫੰਡ ਇਕੱਠਾ ਹੋਣ ਦੀਆਂ ਰਿਪੋਰਟਾਂ ਹਨ। ਸਾਰੰਗੜਾ ਵਿੱਚ 1 ਲੱਖ 75 ਹਜਾਰ, ਬੱਚੀਵਿੰਡ ਵਿਖੇ 1 ਲੱਖ 50 ਹਜਾਰ, ਬਾਸਰਕੇ ਵਿਖੇ 1 ਲੱਖ ਰੁਪਏ। ਇਸੇ ਤਰ੍ਹਾਂ ਹੋਰਨਾਂ ਪਿੰਡਾਂ ਵਿੱਚ ਵੀ ਫੰਡ ਇਕੱਠਾ ਹੋ ਰਿਹਾ ਹੈ। ਰਹਿੰਦੇ ਪਿੰਡਾਂ ਨੂੰ ਵੀ ਆਖਿਆ ਗਿਆ ਹੈ ਕਿ ਉਹ ਫੰਡ ਮੁਹਿੰਮ ਸਿਰੇ ਲਾਉਣ। 5 ਜੁਲਾਈ ਨੂੰ ਦਿੱਲੀ ਮੋਰਚੇ ਵਿੱਚ ਜਾਣ ਦੀ ਤਿਆਰੀ ਕਰਨ। 5 ਜੂਨ ਨੂੰ ਭਾਜਪਾ ਆਗੂਆਂ ਦੇ ਘਰਾਂ ਅੱਗੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਲਈ ਤਿਆਰੀ ਕਰਨ। ਇਸ ਮੌਕੇ ’ਜੋਨ ਪ੍ਰਧਾਨ ਕੁਲਵੰਤ ਸਿੰਘ ਕੱਕੜ, ਕੁਲਬੀਰ ਸਿੰਘ ਲੋਪੋਕੇ, ਲਖਵਿੰਦਰ ਸਿੰਘ ਡਾਲਾ, ਕੁਲਵੰਤ ਸਿੰਘ ਰਾਜੇਵਾਲ, ਗੁਰਤੇਜ ਸਿੰਘ ਜਠੋਲ, ਮੰਗਲ ਸਿੰਘ ਅਚਿੰਤ ਕੋਟ, ਕੁਲਜੀਤ ਸਿੰਘ, ਸੁਖਵਿੰਦਰ ਸਿੰਘ ਆਦਿ ਆਗੂ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।