ਕੇਂਦਰੀ ਵਿਧਾਨਸਭਾ ਹਲਕੇ ਦੇ ਤਹਿਤ ਸਾਰੀਆਂ ਪੈਂਦੀਆਂ ਵਾਰਡਾਂ ਵਿੱਚ ਲਗਾਇਆ ਜਾਵੇਗਾ ਟੀਕਾਕਰਨ ਕੈਂਪ
May 30th, 2021 | Post by :- | 81 Views
ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਸਾਰੀਆਂ ਪੈਂਦੀਆਂ ਵਾਰਡਾਂ ਵਿੱਚ ਲਗਾਇਆ ਜਾਵੇਗਾ ਟੀਕਾਕਰਨ ਕੈਂਪ – ਸੋਨੀ
ਹਿਮਾਚਲ ਪ੍ਰਦੇਸ਼ ਨਿਸ਼ਕਾਮ ਸੇਵਕ ਸਭਾ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨੂੰ ਦਿੱਤਾ 1-1 ਲੱਖ ਰੁਪਏ ਦਾ ਚੈਕ
ਅੰਮ੍ਰਿਤਸਰ 29 ਮਈ 2021—ਕੁਲਜੀਤ ਸਿੰਘ
 ਕੋਵਿਡ 19 ਦੇ ਕੇਸਾਂ ਵਿੱਚ ਕਮੀ ਆਉਣ ਕਰਕੇ ਸਰਕਾਰ ਵਲੋਂ ਲਗਾਏ ਮਿੰਨੀ ਲਾਕਡਾਉਨ ਵਿੱਚ ਲੋਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ ਅਤੇ ਲੋਕਾਂ ਵੀ ਫਰਜ਼ ਬਣਦਾ ਹੈ ਕਿ ਉਹ ਸਰਕਾਰ ਦੁਆਰਾ ਜਾਰੀ ਗਾਈਡਲਾਈਨਾਂ ਦੀ ਪਾਲਣਾ ਕਰਨ ਤਾਂ ਜੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਸਾਰੀਆਂ ਵਾਰਡਾਂ ਵਿੱਚ ਟੀਕਾਕਰਨ ਕੈਂਪ ਲਗਾਏ ਜਾਣਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵੈਕਸੀਨ ਜ਼ਰੂਰ ਲਗਾਉਣ ਤਾਂ ਜੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ। ਉਨਾਂ ਦੱਸਿਆ ਕਿ 1 ਜੂਨ ਸ਼ੁਰੂ ਹੋਣ ਵਾਲੇ ਟੀਕਾਕਰਨ ਕੈਂਪਾਂ ਵਿੱਚ ਦੁਕਾਨਦਾਰਾਂ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਦੇ ਨਾਲ-ਨਾਲ ਉਦਯੋਗਿਕ ਕਿਰਤੀਆਂ, ਹੋਟਲਾਂ, ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵਿੱਚ ਕੰਮ ਕਰਨ ਵਾਲਾ ਸਟਾਫ਼ ਅਤੇ ਕੇਟਰਰਜ਼, ਕੁੱਕ, ਬੈਰ੍ਹੇ ਆਦਿ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਰੇਹੜੀਵਾਲੇ, ਹੋਰ ਸਟਰੀਟ ਵੈਂਡਰਜ਼ ਜੋ ਵਿਸ਼ੇਸ਼ ਤੌਰ ’ਤੇ ਜੂਸ, ਚਾਟ, ਫਲ ਆਦਿ ਖੁਰਾਕੀ ਵਸਤਾਂ ਵੇਚਦੇ ਹਨ, ਡਲਿਵਰੀ ਏਜੰਟ, ਐਲ.ਪੀ.ਜੀ. ਸਿਲੰਡਰ ਵੰਡਣ ਵਾਲੇ ਵਿਅਕਤੀ ਵੀ ਇਸ ਟੀਕਾਕਰਨ ਅਧੀਨ ਯੋਗ ਹੋਣਗੇ। ਇਸ ਦੇ ਨਾਲ ਹੀ ਬੱਸ ਡਰਾਈਵਰ, ਕੰਡਕਟਰ, ਆਟੋ/ਕੈਬ ਡਰਾਈਵਰ, ਮੇਅਰ, ਕੌਂਸਲਰ, ਸਰਪੰਚ ਅਤੇ ਪੰਚਾਂ ਨੂੰ ਵੀ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੇ ਪੜਾਅ ਵਿੱਚ ਕਵਰ ਕੀਤਾ ਜਾਵੇਗਾ।
 ਇਸ ਮੌਕੇ ਸ੍ਰੀ ਸੋਨੀ ਵਲੋਂ ਆਪਣੇ ਨਿਵਾਸ ਸਥਾਨ ਵਿਖੇ ਵਾਰਡ ਨੰ: 70 ਦੇ ਅਧੀਨ ਇਲਾਕੇ ਫਤਿਹ ਸਿੰਘ ਕਲੋਨੀ ਵਿਚ ਸਥਿਤ ਹਿਮਾਚਲ ਪ੍ਰਦੇਸ਼ ਨਿਸ਼ਕਾਮ ਸੇਵਕ ਸਭਾ ਨੂੰ 1 ਲੱਖ ਰੁਪਏ ਦਾ ਚੈਕ ਭੇਟ ਕੀਤਾ। ਉਨਾਂ ਦਸਿਆ ਕਿ ਇਸ ਕਮੇਟੀ ਨੂੰ ਪਹਿਲਾਂ ਵੀ 4 ਲੱਖ ਰੁਪਏ ਦਾ ਚੈਕ ਭੇਟ ਕੀਤਾ ਗਿਆ ਸੀ। ਸ੍ਰੀ ਸੋਨੀ ਨੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨੂੰ ਵੀ 1 ਲੱਖ ਰੁਪਏ ਦਾ ਚੈਕ ਭੇਟ ਕੀਤਾ।  ਇਸ ਮੌਕੇ ਸ੍ਰੀ ਵਿਕਾਸ ਸੋਨੀ ਕੌਂਸਲਰ, ਸ੍ਰੀ ਪ੍ਰਵੇਸ਼ ਗੁਲਾਟੀ, ਤਿਲਕ ਰਾਜ ਸ਼ਰਮਾ, ਜੈ ਪਾਲ ਸ਼ਰਮਾ, ਸ਼ਮਸ਼ੇਰ ਸਿੰਘ ਠਾਕੁਰ ਹਾਜਰ ਸਨ।
ਕੈਪਸ਼ਨ : ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਹਿਮਾਚਲ ਪ੍ਰਦੇਸ਼ ਨਿਸ਼ਕਾਮ ਸੇਵਕ ਸਭਾ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨੂੰ ਦਿੱਤਾ 1-1 ਲੱਖ ਰੁਪਏ ਦਾ ਚੈਕ ਦਿੰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਸ੍ਰੀ ਵਿਕਾਸ ਸੋਨੀ ਕੌਂਸਲਰ
====—

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।