ਬਟਾਲਾ ਪੁਲਿਸ ਨੇ ਬਦਨਾਮ ਨਸ਼ਾ ਤਸਕਰ ਗਿਰੋਹ ਪਾਸੋਂ 5 ਪਿਸਤੌਲ ,3ਗੰਨ ਅਤੇ 101 ਕਾਰਤੂਸ ਬਰਾਮਦ ਕੀਤੇ ।
May 29th, 2021 | Post by :- | 75 Views

ਬਟਾਲਾ ਪੁਲਿਸ ਨੇ ਬਦਨਾਮ ਨਸ਼ਾ ਤਸਕਰ ਦੇ ਗਿਰੋਹ ਪਾਸੋਂ 5 ਪਿਸਤੌਲ ,3 ਗੰਨ ਅਤੇ 101 ਕਾਰਤੂਸ ਬਰਾਮਦ ਕੀਤੇ ।
ਬਟਾਲਾ ਕੁਲਜੀਤ ਸਿੰਘ
ਰਛਪਾਲ ਸਿੰਘ ਐਸ ਐਸ ਪੀ ਬਟਾਲਾ ਵੱਲੋਂ ਭੈੜੇ ਪੁਰਸ਼ਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ,ਜੋ ਇਸ ਮੁਹਿੰਮ ਦੇ ਤਹਿਤ 26 ਮਈ 2021 ਨੂੰ ਤੇਜਬੀਰ ਸਿੰਘ ਹੁੰਦਲ ਐਸ ਪੀ ਡਿਟੈਕਟਿਵ ਬਟਾਲਾ ਅਤੇ ਗੁਰਿੰਦਰਬੀਰ ਸਿੰਘ ਡੀ ਐਸ ਪੀ ਡੀ ਡਿਟੈਕਟਿਵ ਬਟਾਲਾ ਦੀ ਨਿਗਰਾਨੀ ਹੇਠ ਐਸ ਆਈ ਦਲਜੀਤ ਸਿੰਘ ਇੰਚਾਰਜ ਸੀ ਆਈ ਏ ਬਟਾਲਾ ਸਮੇਤ ਪੁਲਿਸ ਪਾਰਟੀ ਬਾਈਪਾਸ ਪੁੱਲ ਗੋਖੁਵਾਲ ਡੇਰਾ ਬਾਬਾ ਨਾਨਕ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਦੀਪ ਕੁਮਾਰ ਪੁੱਤਰ ਹਰਬੰਸ ਲਾਲ ਨਿਵਾਸੀ ਭੰਡਾਰੀ ਗੇਟ ਨੇੜੇ ਸੀਤਲਾ ਮੰਦਿਰ ਅਤੇ ਸਰਵਣ ਸਿੰਘ ਪੁੱਤਰ ਗੁਰਮੇਜ ਸਿੰਘ ਨਿਵਾਸੀ ਪੁਰੀਆ ਕਲਾਂ ਥਾਣਾ ਸਦਰ ਬਟਾਲਾ ਜੋ ਕਿ ਆਪਣੇ ਪਾਸ ਨਾਜਾਇਜ ਅਸਲਾ ਲੈ ਕੇ ਘੁੰਮਦੇ ਹਨ ਅਤੇ ਅੱਜ ਵੀ ਪਿੰਡ ਧੀਰ ਮੋੜ ਬਾਈਪਾਸ ਬਟਾਲਾ ਖੜੇ ਹਨ ,ਜੇਕਰ ਰੇਡ ਕੀਤਾ ਜਾਵੇ ਤਾਂ ਅਸਲੇ ਸਮੇਤ ਕਾਬੂ ਆ ਸਕਦੇ ਹਨ ।ਜੋ ਠੋਸ ਇਤਲਾਹ ਹੋਣ ਤੇ ਮਾਮਲਾ ਸਿਵਲ ਲਾਈਨ ਬਟਾਲਾ ਵਿੱਖੇ ਦਰਜ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਵਿੱਚ ਜੋਗਿੰਦਰ ਸਿੰਘ ਸਰਪੰਚ ਪੁੱਤਰ ਰਤਨ ਸਿੰਘ ਨਿਵਾਸੀ ਪੁਰੀਆ ਕਲਾਂ ਜਿਸ ਤੇ 16 ਮੁਕੱਦਮੇ ਦਰਜ ਹਨ ਅਤੇ ਸੰਦੀਪ ਕੁਮਾਰ ਪੁੱਤਰ ਹਰਬੰਸ ਲਾਲ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਤੋਂ ਦੋ 32 ਬੋਰ ਪਿਸਤੌਲ ਸਮੇਤ 19 ਰੌਂਦ ,ਦੋ 12 ਬੋਰ ਡੀ ਬੀ ਬੀ ਐਲ ਗੰਨ ਸਮੇਤ 60 ਰੌਂਦ ਅਤੇ ਇੱਕ ਏਅਰਗੰਨ ਬਰਾਮਦ ਕੀਤੀ ।ਇਸੇ ਤਰਾਂ ਸਰਵਣ ਸਿੰਘ ਪੁੱਤਰ ਗੁਰਮੇਜ ਸਿੰਘ ਨਿਵਾਸੀ ਪੁਰੀਆ ਕਲਾਂ ਬਟਾਲਾ ਨੂੰ ਗ੍ਰਿਫਤਾਰ ਕਰਕੇ 30 ਬੋਰ ਪਿਸਤੌਲ ਸਮੇਤ 4 ਰੌਂਦ ,ਦੋ 315 ਬੋਰ ਪਿਸਤੌਲ 4 ਰੌਂਦ ਅਤੇ 15 ਰੌਂਦ 32 ਬੋਰ ਬਰਾਮਦ ਕੀਤੇ ।ਇਨ੍ਹਾਂ ਖਿਲਾਫ 15 ਜੂਨ 2017 ਨੂੰ ਵੀ ਥਾਣਾ ਰੰਗੜ ਨੰਗਲ ਮਾਮਲਾ ਦਰਜ ਕੀਤਾ ਗਿਆ ਸੀ ।ਗ੍ਰਿਫਤਾਰ ਦੋਸ਼ੀ ਸੰਦੀਪ ਕੁਮਾਰ ਅਤੇ ਸਰਵਣ ਸਿੰਘ ਉਕਤ ਪੁੱਛਗਿੱਛ ਤੇ 4 ਨੂੰ ਨਾਮਜ਼ਦ ਕੀਤਾ ਗਿਆ ।ਜਿਨ੍ਹਾਂ ਵਿੱਚ ਰੋਬੀਨਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਬਿਜਲੀਵਾਲ ਥਾਣਾ ਕਿਲਾ ਲਾਲ ਸਿੰਘ ,ਅਮਰਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਵਾਰਡ ਨੰਬਰ 9 ਫਤਹਿਗੜ ਚੂੜੀਆਂ ,ਲੁਕਸ ਮਸੀਹ ਪੁੱਤਰ ਸਦੀਕ ਮਸੀਹ ਨਿਵਾਸੀ ਆਲੀਵਾਲ ਥਾਣਾ ਘਣੀਏ ਕੇ ਬਾਂਗਰ (,ਦੋ ਮਾਮਲੇ ਪਹਿਲਾ ਦਰਜ ),ਸਰਬਜੀਤ ਸਿੰਘ ਉਰਫ ਕਾਕਾ ਪੁੱਤਰ ਸੇਵਾ ਸਿੰਘ ਨਿਵਾਸੀ ਬੱਲੋਵਾਲ਼ ਥਾਣਾ ਸਦਰ ਬਟਾਲਾ ਤੇ ਇੱਕ ਮਾਮਲਾ ਦਰਜ ਹੈ ।
ਇੱਥੇ ਇਹ ਦੱਸਣਯੋਗ ਹੈ ਕਿ ਸੰਦੀਪ ਕੁਮਾਰ (ਲਾਹੌਰੀ ਗੰਨ ਹਾਊਸ ਬਟਾਲਾ ) ਜੋ ਕਿ ਉਕਤ ਨਾਮਜ਼ਦ ਵਿਅਕਤੀਆਂ ਦੇ ਅਸਲੇ ਰਿਪੇਅਰ ਕਰਦਾ ਸੀ ਅਤੇ ਇਹ ਨਾਜਾਇਜ ਅਸਲਾ ਸੰਦੀਪ ਕੁਮਾਰ ਅਤੇ ਸਰਵਣ ਸਿੰਘ ਪਾਸੋ ਬਰਾਮਦ ਹੋਏ ਹਨ ।ਇਹ ਸਾਰੇ ਆਰੋਪੀ ਕ੍ਰਿਮੀਨਲ ਪ੍ਰਵਿਰਤੀ ਦੇ ਹਨ ਜਿਨ੍ਹਾਂ ਵਿੱਚ 2 ਠੇਕੇਦਾਰ ਦੇ ਐਕਸਾਈਜ਼ ਸਟਾਫ ਵਿੱਚ ਵੀ ਚੱਲਦੇ ਹਨ ਅਤੇ ਇਹਨਾਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ।
ਇਸ ਤੋਂ ਇਲਾਵਾ ਬਦਨਾਮ ਨਸ਼ਾ ਤਸਕਰ ਜੋਗਿੰਦਰ ਸਿੰਘ ਸਰਪੰਚ ਦੇ ਖਿਲਾਫ 16 ਮੁੱਕਦਮੇ ਐਨ ਡੀ ਪੀ ਐਸ ਐਕਟ ਤਹਿਤ 10 ,ਲੁੱਟਾਂ ਖੋਹਾਂ ਤਹਿਤ 2 ,ਚੋਰੀ 2 ,ਅਸਲਾ ਐਕਟ 1 ਅਤੇ ਐਕਸਾਈਜ਼ ਐਕਟ ਦੇ ਤਹਿਤ 1 ਮਾਮਲਾ ਦਰਜ ਹੈ। ਇਹ ਤਾਰੋਂ ਪਾਰ ਪਾਕਿਸਤਾਨ ਤੋਂ ਹੈਰੋਇਨ ਅਤੇ ਅਸਲਾ ਮੰਗਵਾ ਕੇ।ਅੱਗੋਂ ਸਪਲਾਈ ਕਰਦਾ ਸੀ। ਇਸਦੀ ਐਨ ਡੀ ਪੀ ਐਸ ਐਕਟ ਦੇ ਤਹਿਤ ਕੇਸ ਵਿੱਚ 1 ਕਰੋੜ 17 ਲੱਖ 50 ਹਜ਼ਾਰ ਦੀ ਪ੍ਰਾਪਰਟੀ ਫ੍ਰੀਜ ਕੀਤੀ ਜਾ ਚੁੱਕੀ ਹੈ ਇਸਨੂੰ ਅੰਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।