ਵਾਰਡ ਨੰਬਰ 5 ਵਿੱਚ ਸਥਿਤ ਖਸਤਹਾਲ ਗਲੀ ਦੀ ਕਰਵਾਈ ਮੁਰੰਮਤ ।
May 29th, 2021 | Post by :- | 171 Views
ਵਾਰਡ ਨੰਬਰ 5 ਵਿੱਚ ਸਥਿਤ ਖਸਤਹਾਲ  ਗਲੀ ਦੀ ਕਰਵਾਈ ਰਿਪੇਅਰ ।

ਜੰਡਿਆਲਾ ਗੁਰੂ29ਮਈ(ਕੁਲਜੀਤ ਸਿੰਘ) ਵਾਰਡ ਨੰਬਰ5 ਗਲੀ ਦਸ਼ਮੇਸ਼ ਚੱਕੀ ਵਾਲੀ ਜਿਥੇ ਪਿੱਛਲੇ  ਲੰਮੇ ਸਮੇ ਤੋ ਗਲੀ ਦੀ ਰਿਪੇਅਰ ਹੋਣ ਵਾਲੀ ਸੀ ਉਹ ਨਵੀ ਬਣੀ ਕੌਂਸਲਰ ਮੀਨੂੰ ਸ਼ਰਮਾ ਪਤਨੀ ਰਾਕੇਸ਼ ਕੁਮਾਰ ਗੋਲਡੀ ਵੱਲੋ ਉਸ ਗਲੀ ਦੀ ਰਿਪੇਅਰ ਕਰਵਾ ਦਿੱਤੀ ਗਈ ਹੈ।ਇਸ ਮੌਕੇ ਕੋਂਸਲਰ ਦੇ ਪਤੀ ਰਕੇਸ਼ ਕੁਮਾਰ ਗੋਲਡੀ ਨੇ ਗੱਲ ਕਰਦਿਆਂ ਦੱਸਿਆ ਕਿ ਪਿਛਲੇ ਕਾਫੀ ਲੰਮੇ ਸਮੇ ਤੋ ਇਸ ਗਲੀ ਦੀਆਂ ਟਾਈਲਾਂ ਟੁੱਟ ਕੇ ਨਾਲੀ ਵਿੱਚ ਡਿੱਗਿਆ ਹੋਈਆਂ ਸਨ ਜਿਸ ਕਾਰਨ ਨਾਲੀ ਦਾ ਸਾਰਾ ਪਾਣੀ ਬਾਹਰ ਗਲੀ ਵਿੱਚ ਆ ਜਾਂਦਾ ਸੀ।ਜਿਸ ਕਾਰਨ ਉਧਰੋਂ ਲੰਘਣ ਵਾਲੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।ਇਸ ਸਮੱਸਿਆ ਸੰਬਧੀ ਲੋਕਾਂ ਨੇ ਕੌਂਸਲਰ ਮੀਨੂੰ ਸ਼ਰਮਾ ਨੂੰ ਜਾਣੂ ਕਰਵਾਇਆ ਜਿਸ ਨੇ ਉਹਨਾਂ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਪਹਿਲ ਦੇ ਅਧਾਰ ਤੇ ਇਸ ਕੰਮ ਨੂੰ ਤਰੁੰਤ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਉਹ ਪਹਿਲ ਦੇ ਅਧਾਰ ਤੇ ਉਸ ਦਾ ਹੱਲ ਕਰਵਾਉਣਗੇ। ਇਸ ਮੌਕੇ ਸ਼ਮਸ਼ੇਰ ਸਿੰਘ, ਦੇਸ ਰਾਜ ਭੱਠੇ ਵਾਲਾ,ਰਣਜੀਤ ਸਿੰਘ, ਇੰਦਰਪਾਲ ਸਿੰਘ, ਵਿਕੀ ਸ਼ਰਮਾ,ਗੁਰਭੇਜ ਸਿੰਘ(ਰਿਪੂ) ਮੀਨੂੰ ਸ਼ਰਮਾ ਐਮ ਸੀ ਵਾਰਡ ਨੰਬਰ 5 ਦੇ ਪਤੀ ਰਾਕੇਸ਼ ਕੁਮਾਰ ਗੋਲਡੀ ਸ਼ਰਮਾ,ਵਿਨੋਦ ਸ਼ਰਮਾ ਆਦਿ ਗਲੀ ਦੀ ਮੁਰਮੰਤ ਕਰਵਾਉਂਦੇ ਹੋਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।