ਟਰੱਕਾਂ ਦੇ ਵਜਨ ਕਰਨ ਵਾਲੇ ਕੰਡਿਆਂ ਵਿੱਚ ਚਿੱਪ ਫਿੱਟ ਕਰਕੇ ਵਜਨ ਦੀ ਹੇਰਾਫੇਰੀ ਕਰਨ ਵਾਲਾ ਦੋਸ਼ੀ ਗ੍ਰਿਫਤਾਰ
May 28th, 2021 | Post by :- | 60 Views
ਟਰੱਕਾਂ ਦੇ ਵਜਨ ਕਰਨ ਵਾਲੇ ਕੰਡਿਆ ਚ ਚਿੱਪ ਫਿੱਟ ਕਰਕੇ ਵਜਨ ਦੀ ਹੇਰਾਫੇਰੀ ਕਰਨ ਵਾਲੇ ਕਥਿਤ ਦੋ਼ਸੀ ਗ੍ਰਿਫਤਾਰ
ਫਤਹਿਗੜ੍ਹ ਸਾਹਿਬ, 28 ਮਈ ਕੁਲਜੀਤ ਸਿੰਘ
            ਸ੍ਰੀਮਤੀ ਅਮਨੀਤ ਕੌਂਡਲ IPS ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਵੱਲੋ ਗੈਰ ਕਾਨੂੰਨੀ ਕੰਮ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਸ੍ਰੀ ਜਗਜੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆ ਹਦਾਇਤਾਂ ਅਨੁਸਾਰ ਸ੍ਰੀ ਰਘਬੀਰ ਸਿੰਘ ਉਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਗੱਬਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ ਸਰਹਿੰਦ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਮੁਖਬਰੀ ਦੇ ਅਧਾਰ ਤੇ ਸੋਨੂੰ ਕੁਮਾਰ ਪੁੱਤਰ ਰਜਿੰਦਰ ਸਿੰਘ ਵਾਸੀ ਆਦਰਸ਼ ਨਗਰ ਬਲੋਂਗੀ ਜਿਲਾ ਮੋਹਾਲੀ ਨੂੰ ਸਮੇਤ ਕੈਂਟਰ ਨੰਬਰ PB-03-AZ-0621 ਲੋਡਡ ਸਕਰੈਪ ਅਤੇ ਇਸ ਕੈਂਟਰ ਦੇ ਅੱਗੇ ਅੱਗੇ ਕਾਰ ਸਕੌਡਾ ਨੰਬਰੀ CH-03-Y-0150 ਵਿੱਚ ਪਾਇਲਟ ਕਰਦੇ ਆਉਦੇ ਮਨੋਜ ਗੁਪਤਾ ਪੁੱਤਰ ਜੱਗਦੰਬਾ ਗੁਪਤਾ ਵਾਸੀ ਬੈਕ ਸਾਇਡ ਕ੍ਰਿਕਟ ਸਟੇਡੀਅਮ ਮੋਹਾਲੀ ਨੂੰ ਪਿੰਡ ਭੱਟਮਾਜਰਾ ਦੇ ਨੇੜੇ ਮੇਨ ਹਾਈਵੇ ਤੇ ਕਾਬੂ ਕੀਤਾ। ਕੈਂਟਰ ਲੋਡਡ ਸਕਰੈਪ ਦਾ ਵਜਨ ਕਰਵਾਉਣ ਤੇ ਕਰੀਬ 21 ਟਨ ਹੋਇਆ ਜਦੋਕਿ ਕੈਂਟਰ ਦੇ ਵਿੱਚੋ 72 ਕੁਇੰਟਲ 30 ਕਿੱਲੋਗ੍ਰਾਂਮ ਦੇ ਵਜਨ ਦੀਆ ਕੰਪਿਊਟਰਾਈਜ਼ਡ ਕੰਡਾ ਪਰਚੀਆ ਬਰਾਮਦ ਹੋਈਆ।ਦੋਸ਼ੀਆ ਦੇ ਬਰਖਿਲਾਫ ਮੁਕੱਦਮਾ ਨੰਬਰ 104 ਮਿਤੀ 26.05.2021 ਅ/ਧ 379,420,34 ਹਿੰ:ਦੰ: ਥਾਣਾ ਸਰਹਿੰਦ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ।ਜਿਹਨਾਂ ਦੇ ਦੋ ਹੋਰ ਸਾਥੀ ਦੋਸ਼ੀ ਰਾਜ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਨੇੜੇ ਮਾਤਾ ਰਾਣੀ ਮੰਦਿਰ ਅਜੀਜਪੁਰ ਥਾਣਾ ਬਨੁੜ ਜਿਲਾ ਮੋਹਾਲੀ ਅਤੇ ਵਿਪਨ ਕੁਮਾਰ ਉਰਫ ਹੈਪੀ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਬਾਰਕਪੁਰ ਥਾਣਾ ਡੇਰਾਬੱਸੀ ਜਿਲਾ ਐਸ.ਏ.ਐਸ ਨਗਰ ਮੋਹਾਲੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਦੋਸ਼ੀਆ ਦੀ ਮੁੱਢਲੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਟਰੱਕਾਂ ਵਗੈਰਾ ਦੇ ਵਜਨ ਕਰਨ ਵਾਲੇ ਕੰਡਿਆ ਵਿੱਚ ਇੱਕ ਚਿੱਪਨੁਮਾ ਇਲੈਕਟ੍ਰੋਨਿਕ ਡਿਵਾਇਸ ਫਿੱਟ ਕਰ ਦਿੰਦੇ ਹਨ ਜਿਸ ਦਾ ਕਿ ਰਿਮੋਟ ਕੰਟਰੋਲ ਹੁੰਦਾ ਹੈ।ਜਿਹਨਾਂ ਨੇ ਹੁਣ ਚੰਡੀਗੜ੍ਹ ਡਿਸਟੀਲਰੀਜ਼ ਅਤੇ ਬੋਟਲਰਜ਼ ਲਿਮਟਿਡ ਬਨੂੜ ਜਿਲ੍ਹਾ ਮੋਹਾਲੀ ਦੇ ਕੰਡੇ ਤੇ ਇਹ ਡਿਵਾਇਸ ਫਿੱਟ ਕੀਤਾ ਹੋਇਆ ਸੀ।ਜੋ ਕੰਪਨੀ ਵਿੱਚੋ ਨਿਕਲਣ ਵਾਲੀ ਲੋਹਾ ਸਕਰੈਪ ਦਾ ਠੇਕਾ ਮਨੋਜ ਗੁਪਤਾ ਨੇ ਲਿਆ ਹੋਇਆ ਸੀ, ਜਿਸ ਨੇ ਆਪਣੇ ਕੈਂਟਰ ਤੇ ਸੋਨੂੰ ਕੁਮਾਰ ਨੂੰ ਡਰਾਇਵਰ ਰੱਖਿਆ ਹੋਇਆ ਹੈ।ਜਦਂੋ ਵੀ ਇਹਨਾਂ ਦਾ ਕੈਂਟਰ/ਟਰੱਕ ਵਜਨ ਕਰਨ ਲਈ ਕੰਡੇ ਤੇ ਚੜ੍ਹਦਾ ਸੀ ਤਾਂ ਇਹ ਰਿਮੋਟ ਕੰਟਰੋਲਰ ਨਾਲ ਵਜਨ ਨੂੰ ਆਪਣੀ ਮਰਜੀ ਅਨੁਸਾਰ ਘਟਾ ਕੇ ਕਰੀਬ 7/8 ਟਨ  ਸਕਰੈਪ ਪ੍ਰਤੀ ਕੈਂਟਰ/ਟਰੱਕ ਦਾ ਫਰਕ ਪਾ ਦਿੰਦੇ ਸਨ ਜਿਸ ਨੂੰ ਬਾਅਦ ਵਿੱਚ ਕਿਸੇ ਹੋਰ ਕੰਡੇ ਤੋ ਵਜਨ ਕਰਵਾ ਕੇ ਅਸਲ ਵਜਨ ਦੀ ਪਰਚੀ ਹਾਸਲ ਕਰਕੇ ਉਸ ਦੇ ਅਨਸੁਾਰ ਆਪਣਾ ਸਕਰੈਪ ਮੁਨਾਫਾ ਕੱਢ ਕੇ ਅੱਗੇ ਵੇਚਦੇ ਸਨ।ਜੋ ਕਰੀਬ 4/5 ਮਹੀਨਿਆਂ ਤਂੋ ਇਸ ਤਰ੍ਹਾਂ ਕੰਪਨੀ ਨੂੰ ਚੂਨਾ ਲਗਾ ਰਹੇ ਸਨ।ਇਸ ਕੰਮ ਨੂੰ ਅੰਜਾਮ ਦੇਣ ਲਈ ਦੋਸ਼ੀ ਰਾਜ ਕੁਮਾਰ ਅਤੇ ਵਿਪਨ ਕੁਮਾਰ ਹੇਰਾਫੇਰੀ ਕਰਨ ਵਾਲੇ ਇਹ ਇਲੈਕਟ੍ਰੋਨਿਕ ਯੰਤਰ ਦਿੱਲੀ ਤੋਂ ਲਿਆ ਕੇ ਦਿੰਦੇ ਹਨ ਜੋ ਇਹਨਾਂ ਦੋਵਾ ਨੂੰ 5/-ਰੁਪਏ ਪ੍ਰਤੀ ਕਿੱਲੋ ਸਕਰੈਪ ਦੇ ਪਿੱਛੇ ਕਮਿਸ਼ਨ ਮਿਲਦਾ ਹੈ, ਜੋ ਇਹ ਦੋਵੇ ਦੋਸ਼ੀ ਕੰਡਿਆਂ ਨੂੰ ਰਿਪੇਅਰ ਕਰਨ ਦਾ ਵੀ ਕੰਮ ਕਰਦੇ ਹਨ।ਇਸ ਕੰਡੇ ਤੋ ਇਲਾਵਾ ਦੋਸ਼ੀਆ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਜਨ ਕਰਨ ਵਾਲੇ ਹੋਰ ਵੀ ਕਾਫੀ ਕੰਡਿਆਂ ਤੇ ਹੇਰਾਫੇਰੀ ਕਰਨ ਵਾਲੀਆ ਇਸ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਚਿੱਪਾਂ ਲਗਾਈਆਂ ਹੋਈਆਂ ਹਨ ਜਿਹਨਾਂ ਬਾਰੇ ਅਜੇ ਡੂੰਘਾਈ ਨਾਲ ਪੁੱਛਗਿੱਛ ਕਰਨੀ ਬਾਕੀ ਹੈ।ਇਸ ਤੋਂ ਇਲਾਵਾ ਮਾਲ ਦੇ ਵਜਨ ਨੂੰ ਘਟਾਉਣ ਵਧਾਉਣ ਲਈ ਦੋਸ਼ੀ ਇਹ ਇਲੈਕਟ੍ਰੋਨਿਕ ਚਿੱਪਾਂ ਵੱਖ ਵੱਖ ਕੰਡਿਆਂ ਤੇ ਕਿਰਾਏ ਤੇ ਵੀ ਦਿੰਦੇ ਹਨ।
ਚਾਰੋ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਣਾ ਹੈ ਜਿਹਨਾਂ ਤੋ ਡੂੰਘਾਈ ਨਾਲ ਪੁੱਛਗਿੱਛ ਕਰਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਜਨ ਕਰਨ ਵਾਲੇ ਕੰਡਿਆ ਤੇ ਹੇਰਾਫੇਰੀ ਕਰਨ ਵਾਲੀਆ ਲੱਗੀਆ ਇਲੈਕਟ੍ਰੋਨਿਕ ਚਿੱਪਾਂ ਨੂੰ ਕਬਜਾ ਵਿੱਚ ਲਿਆ ਜਾਵੇਗਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।