ਨਿੱਜਰਪੁਰਾ ਟੋਲ ਪਲਾਜ਼ਾ ਤੇ ਕਿਸਾਨਾਂ ਨੇ ਮਨਾਇਆ ਕਾਲਾ ਦਿਵਸ ।
May 26th, 2021 | Post by :- | 74 Views
ਕਿਸਾਨਾਂ ਮਨਾਇਆ ਕਾਲਾ ਦਿਵਸ ਮੋਦੀ ਸਰਕਾਰ ਦਾ ਸਾੜਿਆ ਪੁਤਲਾ  –  ਕਿਸਾਨ ਆਗੂ
     ਜੰਡਿਆਲਾ ਗੁਰੂ ਕੁਲਜੀਤ ਸਿੰਘ            ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਨਿੱਜਰਪੁਰਾ ਟੋਲ ਪਲਾਜ਼ਾ ਅੰਮ੍ਰਿਤਸਰ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਦਵਿੰਦਰ ਸਿੰਘ ਚਾਟੀਵਿੰਡ ਮੰਗਲ ਸਿੰਘ ਰਾਮਪੁਰਾ ਪਰਮਜੀਤ ਸਿੰਘ ਵਰੁਪਾਲ ਨੇ ਕਿਹਾ ਕਿ ਅੱਜ ਭਾਰਤ ਦੀ ਮੋਦੀ ਸਰਕਾਰ ਆਪਣੇ ਸੱਤ ਸਾਲ ਪੂਰੇ ਹੋਣ ਤੇ  ਆਪਣੇ ਪ੍ਰੋਗਰਾਮਾਂ ਵਿੱਚ ਰੁੱਝੀ ਹੋਈ ਹੈ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਪਿਛਲੇ ਲੰਮੇ ਸਮੇਂ ਤੋਂ ਧਰਨਾ ਲਾ ਕੇ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਨ   ਉਧਰ ਸੰਯੁਕਤ ਮੋਰਚੇ ਦੇ ਸੱਦੇ ਤੇ  ਪੂਰੇ ਭਾਰਤ ਵਿੱਚ  ਵੱਖ ਵੱਖ ਪਿੰਡਾਂ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ  ਸਾਰੇ ਹੀ ਲੋਕ ਆਪਣੇ ਘਰਾਂ ਤੇ ਆਪਣੇ ਵਾਹਨਾਂ ਦੇ ਆਪਣੀਆਂ ਦੁਕਾਨਾਂ ਦੇ  ਕਾਲੇ ਝੰਡੇ ਲਾ ਕੇ ਮੋਦੀ ਸਰਕਾਰ ਦਾ ਵਿਰੋਧ ਕਰ ਰਿਹਾ  ਉੱਥੇ ਵੱਖ ਵੱਖ ਥਾਵਾਂ ਤੇ ਮੋਦੀ
ਸਰਕਾਰ ਦਾ ਪੁਤਲਾ ਸਾੜ ਕੇ  ਕਾਲਾ ਦਿਵਸ ਮਨਾ ਰਹੇ ਹਨ  ਇਸੇ ਪ੍ਰੋਗਰਾਮ ਤਹਿਤ ਅੱਜ ਨਿੱਜਰਪੁਰਾ ਟੋਲ ਪਲਾਜ਼ਾ ਅੰਮ੍ਰਿਤਸਰ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਕਿਸਾਨਾਂ ਨੇ ਆਪਣੇ ਵਾਹਨਾਂ ਦੇ ਆਪਣੇ ਘਰਾਂ ਦੇ  ਕਾਲੇ ਝੰਡੇ ਲਹਿਰਾ ਕੇ ਕਾਲਾ ਦਿਵਸ ਮਨਾਇਆ  ਇਸ ਮੌਕੇ ਕਿਸਾਨਾਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦਾ ਖੂਨ ਨਿਚੋੜ ਕੇ ਕਿਸਾਨਾਂ ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਵੱਲ ਧੱਕਿਆ ਜਾ ਰਿਹਾ   ਕਿਸਾਨ ਆਪਣੀਆਂ   ਫ਼ਸਲਾਂ ਦਾ ਲਾਹੇਵੰਦਾ ਭਾਅ ਲੈਣ ਵਾਸਤੇ  ਖੇਤੀ ਫ਼ਸਲਾਂ ਦੀ ਗਾਰੰਟੀ ਵਾਸਤੇ  ਅਤੇ ਬਿਜਲੀ ਐਕਟ 2020 ਰੱਦ ਕਰਵਾਉਣ ਵਾਸਤੇ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਇਹ ਸੰਘਰਸ਼ ਓਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ  ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਗਰੇਜ਼ ਸਿੰਘ ਚਾਟੀਵਿੰਡ  ਗੁਰਪ੍ਰੀਤ ਸਿੰਘ ਨੰਦ ਵਾਲਾ   ਪ੍ਰਲਾਦ ਸਿੰਘ ਵਰਪਾਲ ਸਰਬਜੀਤ ਸਿੰਘ ਚੱਬਾ ਗੁਰਸਾਹਬ ਸਿੰਘ ਚਾਟੀਵਿੰਡ  ਹਰਪਾਲ ਸਿੰਘ ਗੁਰਜੀਤ ਸਿੰਘ ਝੀਤੇ  ਨਿਸ਼ਾਨ ਸਿੰਘ ਜੰਡਿਆਲਾ  ਦਰਸ਼ਨ ਸਿੰਘ ਘੋਲਾ ਇਬਨ ਬਲਵੰਤ ਸਿੰਘ ਪੰਡੋਰੀ  ਸਰਬਜੀਤ ਸਿੰਘ ਸਰਪੰਚ ਸਰਬਜੀਤ ਸਿੰਘ ਸਾਬਕਾ ਸਰਪੰਚ  ਸੱਜਣ ਸਿੰਘ ਨੰਬਰਦਾਰ  ਸੁਖਚੈਨ ਸਿੰਘ ਸਰਪੰਚ   ਅਮਨਦੀਪ ਸਿੰਘ ਬਿੱਕਾ  ਸੁਖਰਾਜ ਸਿੰਘ ਬੋਧ   ਪਰਮਜੀਤ ਸਿੰਘ ਬਾਘਾ ਚਾਟੀਵਿੰਡ  ਗੱਜਣ ਸਿੰਘ ਰਾਮਪੁਰਾ   ਆਦਿ ਆਗੂ ਹਾਜ਼ਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।