ਕਿਸਾਨਾਂ ਦੇ ਧਰਨੇ ਵਿੱਚ ਪਹੁੰਚੇ ਫ਼ਿਲਮੀ ਐਕਟਰ ਯੋਗਰਾਜ ,ਕਾਂਗਰਸ ਤੇ ਸਾਧਿਆ ਨਿਸ਼ਾਨਾ ।
May 25th, 2021 | Post by :- | 69 Views
 ਕਿਸਾਨ  ਸੰਘਰਸ਼ ਕਮੇਟੀ ਪੰਜਾਬ ਵੱਲੋਂ ਨਿੱਜਰਪੁਰਾ ਟੋਲ ਪਲਾਜ਼ਾ  ਵਿਖੇ 7ਵੇ ਮਹੀਨੇ ਧਰਨਾ ਜਾਰੀ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਸੰਘਰਸ਼ ਕਮੇਟੀ ਵੱਲੋਂ ਨਿੱਜਰਪੁਰਾ ਟੋਲ ਪਲਾਜ਼ਾ ਤੇ 7 ਵੇਂ ਮਹੀਨੇ ਵੀ ਧਰਨਾ ਜਾਰੀ ।ਇਸ ਧਰਨੇ ਵਿੱਚ ਪੰਜਾਬੀ ਇੰਡਸਟਰੀ ਦੀ ਸ਼ਾਨ ਫ਼ਿਲਮੀ ਐਕਟਰ ਯੋਗਰਾਜ ਸਿੰਘ ਨੇ ਹਿਸਾ ਲਿਆ ।ਪਤਰਕਾਰ  ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਅਕਸਰ ਟਾਹਲਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨ ਤੇ ਕੋਈ ਵੀ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਧਨ ਧੰਨ ਬਾਬਾ ਦੀਪ ਸਿੰਘ ਜੀ ਦਾ ਥਾਪੜਾ ਲੈਣ ਦੀ ਇਜਾਜ਼ਤ ਅਸ਼ੀਰਵਾਦ ਲੈਣ ਆਇਆ ਸੀ।ਬੜੇ ਲੰਮੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਬਾਰੇ ਹੋਕਾ ਦਿੰਦਾ ਆ ਰਿਹਾ  ਸੀ ਇਸ ਪੰਜਾਬ ਦੀ ਧਰਤੀ ਦਾ ਕਰਜ਼ਾ ਉਤਾਰਨ ਦਾ ਸਮਾਂ ਆ ਗਿਆ  ਕਰਜਾ ਤਾਂ ਨਹੀਂ ਉਤਾਰ ਸਕਦਾ ਕੱਲ ਬ੍ਲੈਕ ਡੇ ਕਾਲੀਆ ਝੰਡਿਆ ਆਪਣਾ ਘਰਾਂ ਗੱਡੀਆਂ ਉਪਰ ਲਗਾ ਕੇ ਕੱਲ 25ਮਈ ਰੋਸ ਦਿਨ ਵਜੋਂ ਮਨਾ ਰਿਹੇ ਹਾਂ ਸਾਰੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਖੜੇ ਹੋਵੋ ਹਰ ਵਰਗ ਕਿਸਾਨਾਂ ਨਾਲ ਇਕੱਠਾ ਹੋਵੋ ਬਹੁਤ ਸਾਰੇ ਵਾਜਿਬ ਲੋਕ ਪ੍ਰਗਟ ਸਿੰਘ, ਕੰਵਰ ਵਿਜੈ ਪ੍ਰਤਾਪ ਸਿੰਘ ਅਤੇ ਹੋਰ ਜੋ ਵੀ ਲੋਕ ਕਿਸਾਨਾਂ ਦੇ ਹੱਕ ਵਿੱਚ ਅੱਗੇ ਆਏ ਉਹਨਾਂ ਕਿਹਾ ਆਉਣ ਵਾਲੀ 2022 ਦੀ ਸਰਕਾਰ ਕਿਸਾਨਾਂ ਦੇ ਆਪਣੇ ਅਵਾਮ ਦੀ ਬਣੇ ਤੇ ਸਤਾ ਆਪਣੇ ਹੱਥ ਵਿੱਚ ਲਈ ਜਾਵੇ ਇਸ ਸਾਡੇ ਵੱਲੋਂ ਉਪਰਾਲਾ ਚੱਲ ਰੀਹਾ। ਕਾਂਗਰਸ ਦੇ ਕਾਟੋ ਕਲੇਸ਼ ਬਾਰੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੂੰ ਚਾਹੀਦਾ ਸੀ ਕਿ ਸਾਰੇ ਐਮ ਐਲ ਏ ਮੰਤਰੀ ਦੀ ਮੀਟਿੰਗ ਕਰਦੇ  ਤੇ ਸਾਰੀਆਂ ਨੂੰ ਕਹਿੰਦੇ ਕਿ ਜੋ ਮੁੱਖ ਮੰਤਰੀ ਦੀ ਕੁਰਸੀ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਦਿੰਦਾ ਜਾਂ ਜਿਨੂੰ ਵੀ ਉਹ ਸਮਝਦੇ ਇਸ ਕੁਰਸੀ ਦੇ ਕਾਬਿਲ ਹੈ ਉਸ ਨੂੰ ਦਿੰਦਾਂ ਹਰ ਲੀਡਰ ਨੂੰ ਚਾਹੀਦਾ ਕਿ ਲੀਡਰ ਪੈਦਾ ਕਰੇ ਹੁਣ ਵੀ ਇਹ ਕਲੇਸ਼ ਖਤਮ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿਓ ਤੇ ਤੂੰ ਸਾਡਾ ਸੀ ਐਮ ਦਾ ਚੇਹਰਾ ਹੁਣ ਅਸੀਂ ਬਹੁਤ ਕੁੱਝ ਕਰ ਲਿਆ ਬਾਕੀ ਸਾਰੀਆਂ ਜਥੇਬੰਦੀਆਂ ਇਕ ਪਲੇਟ ਫਾਰਮ ਤੇ ਖੜੇ ਹੋ ਜਾਓ।ਉਹਨਾਂ ਕਿਹਾ ਬਹੁਤ ਲੋਕ ਮੇਰੇ ਕੋਲੋ ਪੁੱਛਦੇ ਕਿ ਤੁਹਾਡੇ ਕੋਲ ਇਲੈਕਸ਼ਨ ਲੜਾਉਣ ਵਾਸਤੇ117 ਉਮੀਦਵਾਰ ਹੈਗੇ ਤੇ ਉਹਨਾਂ ਕਿਹਾ ਕਿ ਮੈਂ ਕਿਹਾ ਇਕ ਹਾਜਰ 17 ਹੈਗੇ ਇਹ ਯੋਧਿਆਂ ਦੀ ਧਰਤੀ ਆ ਲੇਕਿਨ ਉਹ ਲੱਭਣੇ ਪੈਂਦੇ ਆ ।ਉਹਨਾਂ ਕਿਹਾ ਕਿ ਸਾਰੇ ਪੰਜਾਬ ਦੇ ਲੋਕ ਇਕ ਝੰਡੇ ਹੇਠ ਖੜੇ ਹੋ ਕੇ 2022 ਦੀ ਇਲੈਕਸ਼ਨ ਲੜੋ।ਉਹਨਾਂ ਕਿਹਾ ਸਾਰੇ ਪੰਜਾਬ ਵਿਚੋਂ ਜਿੰਨੇ ਵੀ ਸੀਆਸੀ ਹੈਗੇ ਨੌਜਵਾਨ ,ਕਿਸਾਨ ਜਥੇਬੰਦੀਆਂ ਨੂੰ ਖੜੇ ਹੋ ਕੇ ਨਵਜੋਤ ਸਿੰਘ ਸਿੱਧੂ,ਪ੍ਰਗਟ ਸਿੰਘ, ਕੰਵਰ ਵਿਜੈ ਪ੍ਰਤਾਪ ਸਿੰਘ ਨਾਲ ਰਲ ਇਕ ਝੰਡੇ ਹੇਠ 2022 ਦੀ ਇਲੈਕਸ਼ਨ ਦਾ ਅੱਜ ਤੋਂ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।