ਮਾਰਕਫੈੱਡ ਵੱਲੋਂ ਮਾਨਵਤਾ ਦੀ ਸੇਵਾ ਵਿੱਚ ਆਕਸੀਜਨ ਦੀ ਸਪਲਾਈ ਲਗਾਤਾਰ ਜਾਰੀ ।
May 24th, 2021 | Post by :- | 91 Views
ਮਾਰਕਫੈਡ ਵੱਲੋਂ ਮਨੁੱਖਤਾ ਦੀ ਸੇਵਾ ਵਿਚ ਆਕਸੀਜਨ ਦੀ ਸਪਲਾਈ ਨਿਰੰਤਰ ਜਾਰੀ
ਅੰਮ੍ਰਿਤਸਰ 24 ਮਈ –ਕੁਲਜੀਤ ਸਿੰਘ
 ਸੂਬਾ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ ਮੱਦੇਨਜਰ ਮਾਰਕਫੈਡ ਵੱਲੋਂ ਆਕਸੀਜਨ ਸਪੈਸ਼ਲ ਟਰੇਨਾਂ ਰਾਹੀਂ ਸਪਲਾਈ ਕੀਤੀ ਜਾ ਰਹੀ ਹੈ। ਇਸ ਸਮੇਂ ਜਨਰਲ ਮੈਨੇਜਰ ਮਾਰਕਫੈਡ ਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਆਕਸੀਜਨ ਗੈਸ ਵਾਇਆ ਰੋਡ ਆਉਂਦੀ ਸੀ। ਜਿਸਨੂੰ ਪਹੁੰਚਣ ਵਿੱਚ 4-5 ਦਿਨ ਲੱਗ ਜਾਂਦੇ ਸੀ। ਪਰ ਹੁਣ ਇਹ ਰੇਲਗੱਡੀਆਂ ਰਾਹੀਂ ਸਿਰਫ ਇਕ ਦਿਨ ਵਿੱਚ ਇਥੇ ਪਹੁੰਚ ਜਾਂਦੀ ਹੈ। ਉਨਾਂ ਦੱਸਿਆ ਕਿ ਸਮੇਂ ਸਿਰ ਪਹੁੰਚਣ ਨਾਲ ਇਸ ਆਕਸਜੀਨ ਨੂੰ ਜ਼ਰੂਰਤ ਵਾਲੀ ਥਾਂ ਤੇ ਤੁਰੰਤ ਭੇਜ ਦਿੱਤਾ ਜਾਂਦਾ ਹੈ।
 ਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ 35 ਮੀਟਰਕ ਟਨ ਆਕਸੀਜਨ ਸਪਲਾਈ ਕੀਤੀ ਜਾ ਚੁੱਕੀ ਹੈ ਅਤੇ ਇਸਦੀ ਅਦਾਇਗੀ ਵੀ ਮਾਰਕਫੈਡ ਵਲੋਂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਸਦੀ ਬਣਦੀ ਅਦਾਇਗੀ ਬਾਅਦ ਵਿੱਚ ਸਬੰਧਤਾਂ ਕੋਲੋਂ ਲਈ ਜਾਂਦੀ ਹੈ। ਉਨਾਂ ਦੱਸਿਆ ਕਿ ਮਾਰਕਫੈਡ ਦੇ ਇਸ ਉਪਰਾਲੇ ਨਾਲ ਆਕਸਜੀਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਿਆ ਹੈ। ਉਨਾਂ ਦੱਸਿਆ ਕਿ ਮਾਰਕਫੈਡ ਦੀ ਟੀਮ ਸ: ਸਵਿੰਦਰ ਸਿੰਘ, ਸ: ਗੁਰਚਰਨ ਸਿੰਘ ਅਤੇ ਸ੍ਰੀ ਸੁਰਿੰਦਰ ਪਠਾਨੀਆ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ।
ਤਸਵੀਰ : ਜਨਰਨ ਮੈਨੇਜਰ ਮਾਰਕਫੈਡ ਸ: ਗੁਰਪ੍ਰੀਤ ਸਿੰਘ ਆਕਸੀਜਨ ਦੀ ਗੱਡੀ ਨਾਲ ਖੜ੍ਹੇ ਦਿਖਾਈ ਦੇ ਸਹੇ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।