ਲਾਕਡਾਊਨ ਸਮੇ ਤੋ ਲਟਕ ਰਹੀਆਂ ਤਨਖਾਹਾਂ ਜਲਦ ਮਿਲਣ ਦੇ ਆਸਾਰ ਗਗਨਦੀਪ ਸਿੰਘ
May 23rd, 2021 | Post by :- | 240 Views

ਲਾਕਡਾਉਣ ਸਮੇਂ ਤੋਂ ਲਟਕ ਰਹੀਆਂ ਤਨਖਾਹਾਂ ਜਲਦੀ ਮਿਲਣ ਦੇ ਆਸਾਰ: ਪ੍ਰਧਾਨ ਗਗਨਦੀਪ ਸਿੰਘ

ਜੰਡਿਆਲਾ ਗੁਰੂ :ਕੁਲਜੀਤ ਸਿੰਘ

ਪਿਛਲੇ ਸਾਲ ਕਰੋਨਾ ਮਹਾਮਾਰੀ ਦੇ ਸਮੇਂ ਮਾਰਚ, ਅਪ੍ਰੈਲ ਦੇ ਮਹੀਨੇ ਦੀਆਂ ਤਨਖਾਹਾਂ ਪਾਵਰਕਾਮ ਵੱਲੋਂ ਸਪੋਟ ਬਿਲਿਗ ਮੁਲਾਜਮਾਂ ਨੂੰ ਅਜੇ ਤੱਕ ਨਹੀ ਦਿਤੀਆਂ ਗਈਆਂ। ਜਿਸਦੇ ਸਬੰਧੀ ਸਪੋਟ ਬਿਲਿੰਗ ਯੂਨੀਅਨ ਦੇ ਆਗੂ ਪਿਛਲੇ ਕਈ ਮਹੀਨਿਆਂ ਤੋਂ ਚੀਫ ਦਫਤਰ, ਐਸ ਈ ਦਫਤਰ ਅਤੇ ਪਟਿਆਲਾ ਹੈਂਡ ਆਫਿਸ ਦੇ ਕਈ ਚੱਕਰ ਲਗਾ ਚੁੱਕੇ ਹਨ। ਪਿਛਲੇ ਮਹੀਨੇ ਸਪੋਟ ਬਿਲਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਦੀ ਐਸ ਈ ਬਿਲਿੰਗ ਪਟਿਆਲਾ ਨਾਲ ਹੋਈ ਮੀਟਿੰਗ ਤੋਂ ਬਾਅਦ ਇਸ ਮੁੱਦੇ ਨੇ ਜੋਰ ਫੜਿਆ ਤੇ ਸਪੋਟ ਬਿਲਿਗ ਮੁਲਾਜਮਾਂ ਨੂੰ ਤਨਖਾਹਾਂ ਦੇਣ ਲਈ ਫੰਡ ਜਲਦੀ ਰਿਲੀਜ਼ ਕਰਨ ਲਈ ਹੇਠਲੇ ਦਫਤਰਾਂ ਨੂੰ ਚਿੱਠੀ ਪੱਤਰ ਜਾਰੀ ਹੋਏ ਸਨ। ਪਰ ਹੇਠਲੇ ਦਫਤਰਾਂ ਦੀ ਢਿੱਲੀ ਕਾਰਵਾਈ ਕਾਰਨ ਸਪੋਟ ਬਿਲਿੰਗ ਯੂਨੀਅਨ ਦੇ ਆਗੂ ਬਾਰਡਰ ਜੋਨ ਦੇ ਚੀਫ ਸ੍ਰੀ ਸਕੱਤਰ ਸਿੰਘ ਢਿੱਲੋਂ ਨੂੰ ਮਿਲੇ, ਇਸ ਦੌਰਾਨ ਸਕੱਤਰ ਸਿੰਘ ਢਿੱਲੋਂ ਜੀ ਵੱਲੋਂ ਇਸ ਕਾਰਵਾਈ ਵਿੱਚ ਤੇਜੀ ਲਿਆਉਂਦੇ ਹੋਏ ਡਵੀਜਨਾ ਨੂੰ ਚਿੱਠੀ ਪੱਤਰ ਜਾਰੀ ਕਰ ਦਿੱਤੇ ਗਏ ਤੇ ਜਲਦੀ ਤੋਂ ਜਲਦੀ ਤਨਖਾਹਾਂ ਜਾਰੀ ਕਰਨ ਦਾ ਭਰੋਸਾ ਦਿੱਤਾ।
ਇਸ ਸਬੰਧੀ ਸਪੋਟ ਬਿਲਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਨੇ ਕਿਹਾ ਕਿ ਚੀਫ ਸਾਬ ਵੱਲੋਂ ਕੀਤੀ ਕਾਰਵਾਈ ਤੋਂ ਪਤਾ ਲੱਗਦਾ ਹੈ ਕਿ ਸਪੋਟ ਬਿਲਿਗ ਮੁਲਾਜਮਾਂ ਨੂੰ ਪਿਛਲੇ ਇਕ ਸਾਲ ਤੋਂ ਰੁਕੀਆਂ ਲਾਕਡਾਉਣ ਮਹੀਨੇ ਦੀਆਂ ਤਨਖਾਹਾਂ ਜਲਦੀ ਜਾਰੀ ਹੋ ਜਾਣਗੀਆਂ। ਇਸ ਮੌਕੇ ਤੇ ਮੀਤ ਪ੍ਰਧਾਨ ਕੁਲਵੰਤ ਸਿੰਘ, ਡਿਪਟੀ ਮੀਤ ਪ੍ਰਧਾਨ ਅਵਤਾਰ ਸਿੰਘ,ਕੈਸ਼ੀਅਰ ਵਿਨੇ ਕੁਮਾਰ, ਸਰਕਲ ਆਗੂ ਅਮਨਦੀਪ ਸਿੰਘ, ਰਸਿਕ ਖੰਨਾ, ਆਦਿ ਯੂਨੀਅਨ ਆਗੂ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।