ਰਾਜ ਪੱਧਰੀ ਫੇਂਸਿੰਗ ਚੈਂਪੀਅਨਸ਼ਿਪ ਮਝੈਲਾਂ ਨੇ ਗੱਡੇ ਝੰਡੇ।
September 22nd, 2019 | Post by :- | 144 Views
ਰਾਜ ਪੱਧਰੀ ਫੈਂਸਿੰਗ ਚੈਂਪੀਅਨਸ਼ਿਪ ਵਿਚ ਮਝੈਲਾਂ ਨੇ ਗੱਡੇ ਝੰਡੇ
ਅੰਡਰ 14 ਤੇ 17 ਦੇ ਕਈ ਵਰਗਾਂ ਵਿਚ ਮਾਝੇ ਦੇ ਮੁੰਡੇ ਤੇ ਕੁੜੀਆਂ ਜੇਤੂ

ਅੰਮ੍ਰਿਤਸਰ, 22 ਸਤੰਬਰ (  ਕੁਲਜੀਤ ਸਿੰਘ )-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੈਸ਼ਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਬੀੜ ਬਾਬਾ ਬੁੱਢਾ ਸਾਹਿਬ ਪਬਲਿਕ ਸਕੂਲ ਵਿਖੇ ਹੋ ਰਹੀ ਰਾਜ ਪੱਧਰੀ ਫੈਂਸਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੋਏ ਵੱਖ-ਵੱਖ ਈਵੈਂਟ ਵਿਚੋਂ ਮਾਝੇ ਦੇ ਮੁੰਡੇ ਅਤੇ ਕੁੜੀਆਂ ਨੇ ਵੱਖ-ਵਖ ਵਰਗਾਂ ਦੇ ਮੈਚਾਂ ਵਿਚ ਜਿੱਤਾਂ ਦਰਜ ਕੀਤੀਆਂ ਹਨ। ਕੋਚ ਬਲਿਹਾਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਪੀ ਅੰਡਰ 17 ਟੀਮ ਲੜਕੇ ਵਿਚ ਅੰਮ੍ਰਿਤਸਰ ਜ਼ਿਲ•ੇ ਦੀ ਟੀਮ ਪਹਿਲੇ, ਗੁਰਦਾਸਪੁਰ ਦੂਸਰੇ ਅਤੇ ਪਟਿਆਲਾ ਦੀ ਟੀਮ ਤੀਸਰੇ ਸਥਾਨ ਉਤੇ ਰਹੀ। ਇਸੇ ਤਰਾਂ ਅੰਡਰ 17 ਫੈਬਰ ਟੀਮ ਲੜਕੇ ਵਿਚ ਪਟਿਆਲਾ ਪਹਿਲੇ, ਗੁਰਦਾਸਪੁਰ ਦੂਸਰੇ ਅਤੇ ਅੰਮ੍ਰਿਤਸਰ ਤੀਸਰੇ ਸਥਾਨ ਉਤੇ ਰਿਹਾ। ਅੰਡਰ 17 ਫੋਇਲ ਲੜਕੀਆਂ ਵਿਚ ਵੀ ਪਟਿਆਲਾ ਪਹਿਲੇ, ਫਤਿਹਗੜ ਸਾਹਿਬ ਦੂਸਰੇ ਅਤੇ ਸੰਗਰੂਰ ਤੀਸਰੇ ਸਥਾਨ ਉਤੇ ਰਹੇ।
ਅੰਡਰ 14 ਫੈਬਰ ਟੀਮ ਲੜਕੀਆਂ ਵਿਚ ਤਰਨਤਾਰਨ ਜਿਲ•ਾ ਪਹਿਲੇ, ਫਤਹਿਗੜ• ਸਾਹਿਬ ਦੂਸਰੇ ਅਤੇ ਅੰਮ੍ਰਿਤਸਰ ਤੇ ਪਟਿਆਲਾ ਸਾਂਝੇ ਤੌਰ ਉਤੇ ਤੀਸਰੇ ਸਥਾਨ ਉਤੇ ਰਹੇ। ਇਪੀ ਅੰਡਰ 14 ਲੜਕੀਆਂ ਵਿਚ ਤਰਨਤਾਰਨ ਪਹਿਲੇ, ਪਟਿਆਲਾ ਦੂਸਰੇ ਅਤੇ ਫਿਰੋਜ਼ਪੁਰ ਤੀਸਰੇ ਸਥਾਨ ਉਤੇ ਰਹੇ। ਅੰਡਰ 14 ਇਪੀ ਟੀਮ ਲੜਕੇ ਵਿਚ ਪਟਿਆਲਾ ਪਹਿਲੇ, ਅੰਮ੍ਰਿਤਸਰ ਦੂਸਰੇ ਅਤੇ ਤਰਨਤਾਰਨ ਤੇ ਫਿਰੋਜ਼ਪੁਰ ਸਾਂਝੇ ਤੌਰ ਉਤੇ ਤੀਸਰੇ ਸਥਾਨ ਉਤੇ ਰਹੇ।
ਜਿਲ•ਾ ਫੈਂਸਿੰਗ ਐਸੋਸੀਏਸ਼ਨ ਦੇ ਚੇਅਰਮੈਨ ਸ. ਹਰਵੰਤ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਜਾ ਰਹੀ ਇਸ ਰਾਜ ਪੱਧਰੀ ਚੈਂਪੀਅਨਸ਼ਿਪ ਦੇ ਜਨਰਲ ਸਕੱਤਰ ਨੈਸ਼ਨਲ ਐਵਾਰਡੀ ਸ. ਹਜ਼ੂਰਾ ਸਿੰਘ ਨੇ ਦੱਸਿਆ ਕਿ ਰਾਜ ਭਰ ਵਿਚੋਂ 250 ਤੋਂ ਵੱਧ ਖਿਡਾਰੀ ਇਸ ਚੈਂਪੀਅਨਸ਼ਿਪ ਵਿਚ ਭਾਗ ਲੈ ਰਹੇ ਹਨ, ਜਿੰਨਾ ਵਾਸਤੇ ਰਿਹਾਇਸ਼ ਅਤੇ ਖਾਣ-ਪੀਣ ਦੇ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਵੈਟਰਨ ਖਿਡਾਰੀ ਪ੍ਰੋ. ਨਿਰਮਲ ਸਿੰਘ ਰੰਧਾਵਾ, ਸ਼ੇਰਜੰਗ ਸਿੰਘ ਹੁੰਦਲ ਸੀਨੀਅਰ ਵਾਇਸ ਪ੍ਰਧਾਨ, ਪ੍ਰਿੰਸੀਪਲ ਤਰਨਜੀਤ ਸਿੰਘ, ਦਿਲਬਾਗ ਸਿੰਘ ਪੰਡੋਰੀ ਜੁਇੰਟ ਸਕੱਤਰ, ਜਤਿੰਦਰਪਾਲ ਸਿੰਘ, ਗੁਨਵੰਤ ਸਿੰਘ ਵਾਈਸ, ਸ੍ਰੀ ਨਰਿੰਦਰ ਕੁਮਾਰ ਪਟਿਆਲਾ, ਸ੍ਰੀ ਤਰਲੋਚਨ ਸਿੰਘ ਡੋਗਰਾ, ਸ. ਵਰਿੰਦਰਜੀਤ ਸਿੰਘ, ਸ੍ਰੀ ਸ਼ਰਦ ਕੁਮਾਰ, ਸ. ਦਿਲਬਾਗ ਸਿੰਘ, ਅਰਵਿੰਦਰ ਸਿੰਘ, ਮਨਜੀਤ ਸਿੰਘ ਝਬਾਲ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

ਕੈਪਸ਼ਨ
ਰਾਜ ਪੱਧਰੀ ਫੈਂਸਿੰਗ ਚੈਂਪੀਅਨਸ਼ਿਪ ਦੌਰਾਨ ਚੱਲ ਰਹੇ ਮੈਚਾਂ ਦੇ ਦ੍ਰਿਸ਼।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।