ਦਮਦਮੀ ਟਕਸਾਲ ਵੱਲੋਂ ਬਾਬਾ ਜਵਾਹਰ ਦਾਸ ਜੀ ਦੀ 100 ਵੀਂ ਬਰਸੀ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ।
September 22nd, 2019 | Post by :- | 143 Views
ਦਮਦਮੀ ਟਕਸਾਲ ਵਲੋਂ ਬਾਬਾ ਜਵਾਹਰ ਦਾਸ ਜੀ ਦੀ 100ਵੀਂ ਬਰਸੀ ‘ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਗਿਆਨੀ ਹਰਨਾਮ ਸਿੰਘ ਖਾਲਸਾ ਨੇ ਗੁਰੂ ਸਾਹਿਬਾਨ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੀ ਕੀਤੀ ਅਪੀਲ।
ਡੇਰਾ ਬਾਬਾ ਜਵਾਹਰਦਾਸ ਵਿਖੇ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ 27 ਤੋਂ 28 ਤੱਕ ਹੋਵੇਗਾ : ਗਿ: ਹਰਨਾਮ ਸਿੰਘ ਖਾਲਸਾ।
ਸੂਸਾਂ / ਹੁਸ਼ਿਆਰਪੁਰ 22 ਸਤੰਬਰ (   ਕੁਲਜੀਤ ਸਿੰਘ) ਦਮਦਮੀ ਟਕਸਾਲ ਵਲੋਂ ਬਾਬਾ ਜਵਾਹਰ ਦਾਸ ਜੀ ਦੀ 100ਵੀਂ ਬਰਸੀ ਦੇ ਸੰਬੰਧ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ‘ਚ ਡੇਰਾ ਜਵਾਹਰ ਦਾਸ ਜੀ, ਪਿੰਡ ਸੂਸਾਂ, ਜਿਲਾ ਹੁਸ਼ਿਆਰਪੁਰ ਤੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਹਜਾਰਾਂ ਸੰਗਤਾਂ ਨੇ ਗਡੀਆਂ ਕਾਰਾਂ ਟਰੈਕਟਰ ਟਰਾਲੀਆਂ ਰਾਹੀਂ ਪੂਰੀ ਸ਼ਰਧਾ ਅਤੇ ਹੁੰਮ ਹੁੰਮਾ ਕੇ ਹਿੱਸਾ ਲਿਆ।
ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪੰਜ ਪਿਆਰਿਆ ਅਤੇ ਨਿਸ਼ਾਨਚੀਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਅਤੇ ਖੁਸ਼ੀ ਦਾ ਪ੍ਰਗਟਵਾ ਕਰਦਿਆਂ ਕਿਹਾ ਕਿ ਸਾਨੂੰ ਜੀਵਨ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਤੇ ਬਾਬਾ ਜਵਾਹਰ ਦਾਸ ਜੀ ਦੀ 100ਵੀਂ ( ਸ਼ਤਾਬਦੀ) ਬਰਸੀ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਹਨਾਂ ਪ੍ਰਾਣੀਆਂ ਨੂੰ ਅਮ੍ਰਿਤ ਛਕਣ, ਨਾਮ ਬਾਣੀ ਨਾਲ ਜੁੜਣ ਅਤੇ ਗੁਰੂ ਸਾਹਿਬਾਨ ਦੇ ਸਾਂਝੀਵਾਲਤਾ ਦਾ ਸੰਦੇਸ਼ ਅਤੇ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ। ਅਰਦਾਸ ਉਪਰੰਤ ਨਗਰ ਕੀਰਤਨ ਪੂਰੀ ਸ਼ਾਨੋ ਸ਼ੌਕਤ, ਪੰਥਕ ਜਾਹੋ-ਜਲਾਲ ਅਤੇ ਨਗਾਰੇ ਦੀ ਚੋਟ ਲਾਉਦਿਆਂ ਤੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ। ਇਸ ਮੌਕੇ ਸਮੂਹ ਸੰਗਤਾਂ ਵਲੋਂ ਫੁਲਾਂ ਦੀ ਵਰਖਾ ਕੀਤੀ ਗਈ, ਗਤਕੇ ਦੀਆਂ ਟੀਮਾਂ ਦੇ ਨੋਜਵਨਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ। ਨਗਰ ਕੀਰਤਨ ਦਾ ਪਿੰਡਾਂ ਵਿਚ ਥਾਂ ਥਾਂ ਸਵਾਗਤ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਥਾਂ ਥਾਂ ਲਗੇ ਸਵਾਗਤੀ ਗੇਟਾਂ ਅਤੇ ਰਸਤਿਆਂ ‘ਚ ਲਗਾਏ ਕੇਸਰੀ ਝੰਡਿਆਂ ਨਾਲ ਸਾਰਾ ਇਲਾਕਾ ਹੀ ਖਾਲਸਾਈ ਰੰਗ ਵਿਚ ਰੰਗਿਆ ਹੋਇਆ ਸੀ। ਚਾਹ ਪਕੌੜੇ, ਫਲਾਂ ਅਤੇ ਛਬੀਲਾਂ ਤੋਂ ਇਲਾਵਾ ਗੁਰੂ ਕਾ ਲੰਗਰ ਥਾਂ ਥਾਂ ਅਟੁੱਟ ਵਰਤਿਆ। ਸੰਗਤਾਂ ‘ਚ ਗੁਰੂ ਸਾਹਿਬ ਪ੍ਰਤੀ ਸ਼ਰਧਾ, ਵੈਰਾਗ ਅਤੇ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਨਗਰ ਕੀਰਤਨ ਦੇ ਪ੍ਰਬੰਧਕ ਗਿਆਨੀ ਜੀਵਾ ਸਿੰਘ ਅਤੇ ਗਿਆਨੀ ਸਾਹਿਬ ਸਿੰਘ ਨੇ ਦਸਿਆ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਪ੍ਰਬੰਧ ਅਧੀਨ ਚਲ ਰਹੇ ਡੇਰਾ ਬਾਬਾ ਜਵਾਹਰ ਦਾਸ ਜੀ ਵਿਖੇ ਹਰ ਸਾਲ ਸੰਗਤਾਂ ਦੀ ਭਾਰੀ ਹਾਜਰੀ ਵਿਚ ਸੰਤ ਬਾਬਾ ਜਵਾਹਰ ਦਾਸ ਦੀ ਬਰਸੀ ਭਾਰੀ ਸ਼ਰਧਾ ਅਤੇ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਰਹੀ ਹੈ। ਅਜ ਦਾ ਨਗਰ ਕੀਰਤਨ ਪਿੰਡ ਸੂਸਾਂ ਤੋਂ  ‘ਚ ਚਲ ਕੇ ਪਿੰਡ ਗਰੋਆ, ਲੰਮੇ, ਕਾਣੇ, ਪੰਡੋਰੀ ਫੰਬੀਆਂ, ਨੰਦਾਚੌਰ, ਪੱਜੋਦਿਓਤਾ, ਕਾਲੂ ਵਾਹਰ, ਬੂਬਾਂ, ਬਹਿਰਾਮ ਭੋਗਪੁਰਾ, ਬਿਨਪਾਲਕੇ, ਘੋੜਾਬਾਹੀ, ਲਾਹਦੜਾ, ਚੱਕ ਝੰਡੂ, ਮਾਣਕਰਾਏ, ਇੱਟਾਂਬੱਧੀ, ਧਮੂਲੀ ਤੋਂ ਹੁੰਦਾ ਹੋਇਆ ਡੇਰਾ ਜਵਾਹਰ ਦਾਸ ਵਿਖੇ ਸਮਾਪਤੀ ਕੀਤੀ ਗਈ। ਉਹਨਾਂ ਦਸਿਆ ਕਿ 100ਵੀਂ ਬਰਸੀ ਸੰਬੰਧੀ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ 26 ਤੋਂ 28 ਸਤੰਬਰ ਤੱਕ ਮਨਾਇਆ ਜਾਵੇਗਾ। ਜਿਸ ਵਿਚ ਅਹਿਮ ਪੰਥਕ ਸ਼ਖਸ਼ੀਅਤਾਂ ਹਾਜਰੀਆਂ ਭਰਨਗੀਆਂ।
ਨਗਰ ਕੀਰਤਨ ‘ਚ ਹੋਰਨਾਂ ਤੋਂ ਇਲਾਵਾ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ, ਗਿਆਨੀ ਜੀਵਾ ਸਿੰਘ, ਗਿਆਨੀ ਸਾਹਿਬ ਸਿੰਘ, ਜਥੇ: ਜਰਨੈਲ ਸਿੰਘ, ਜਥੇ: ਸੁਖਦੇਵ ਸਿੰਘ ਅਨੰਦਪੁਰ ਸਾਹਿਬ, ਜਥੇ: ਤਰਲੋਚਨ ਸਿੰਘ ਹੁਸ਼ਿਆਰਪੁਰ, ਭਾਈ ਰਵਿੰਦਰਪਾਲ ਸਿੰਘ ਰਾਜੂ, ਭਾਈ ਹਰਵਿੰਦਰ ਸਿੰਘ ਰਿਪਲ, ਮਾ: ਸੁਖਵਿੰਦਰ ਸਿੰਘ, ਭਾਈ ਹਰਦੇਵ ਸਿੰਘ, ਮਾ: ਰੋਬੀ, ਭਾਈ ਹਰਵਿੰਦਰ ਸਿੰਘ , ਗੁਰਦੀਪ ਸਿੰਘ, ਭਾਈ ਗੁਰਦੇਵ ਸਿੰਘ ਹੈਡ ਗ੍ਰੰਥੀ, ਮਾ: ਹਰਭਜਨ ਸਿੰਘ, ਸਰਪੰਚ ਬੀਬੀ ਬਲਬੀਰ ਕੌਰ, ਰਸ਼ਪਾਲ ਸਿੰਘ ਗੋਨਾ, ਬਿਟੂ ਨੰਬਰਦਾਰ, ਸ: ਅਵਤਾਰ ਸਿੰਘ, ਸ: ਨਸੀਬ ਸਿੰਘ ਪ੍ਰਮਜੀਤ ਸਿੰਘ ਕਾਨੂਵਾਹਰ, ਰਾਜ ਕੁਮਾਰ ਰਾਜਾ ਪ੍ਰਧਾਨ, ਗੁਰਵਿੰਦਰ ਸਿੰਘ ਕਿਸ਼ਨ ਪੁਰ, ਹਰਵਿੰਦਰ ਸਿੰਘ ਸਿੱਧੂ, ਧਰਮਿੰਦਰ ਸਿੰਘ ਕਾਕਾ, ਬਲਵੰਤ ਸਿੰਘ ਬਹਿਰਾਮ ਫਰਿਸ਼ਤਾ, ਮਨਪ੍ਰੀਤ ਸਿੰਘ ਨੰਦਾ ਚੌਰ, ਸਰਪੰਚ ਨਵਰੂਪ ਸਿੰਘ ਕਾਲੂਵਾਹਰ, ਮਨਜੀਤ ਸਿੰਘ ਬਹਿਰਾਮ , ਬੀਬੀ ਬਲਬੀਰ ਕੌਰ ਬੁਬ, ਗੁਰਵਿੰਦਰ ਸਿੰਘ ਆਹਰ, ਬਲਵੀਰ ਸਿੰਘ ਆਹਰ, ਮਨਜਿੰਦਰ ਸਿੰਘ ਸਰਪੰਚ, ਗਬਰਜੀਤ ਸਿੰਘ ਨੰਦਾ ਚੌਹਰ, ਬਲਵੰਤ ਸਿੰਘ ਬਰਿਆਲ, ਜਗਵਿੰਦਰ ਸਿੰਘ ਨੰਦਾ ਚਾਰ, ਬਲਵੀਰ ਸਿੰਘ ਕਾਣੇ, ਅਸ਼ੌਕ ਕੁਮਾਰ ਸਰਪੰਚ ਕਾਣੇ ਅਤੇ ਸਰਪੰਚ ਸੁਰਿੰਦਰ ਸਿੰਘ ਲੰਮੇ ਵੀ ਮੌਜੂਦ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।