ਪੰਜਾਬ ਸਰਕਾਰ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਕੈਸ਼ ਲੈਸ ਇਲਾਜ ਦੇਵੇ :ਸਾਬਕਾ ਈ ਟੀ ਓ ਹਰਭਜਨ ਸਿੰਘ।
May 17th, 2021 | Post by :- | 75 Views
ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੈਸ਼ ਲੈਸ ਇਲਾਜ਼ ਦੀ ਸਹੂਲਤ ਦੇਵੇ
: ਹਰਭਜਨ ਸਿੰਘ  ਸਾਬਕਾ ਈ ਟੀ ਓ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਹਰਭਜਨ ਸਿੰਘ ਈ ਟੀ ਓ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੈਸ਼ ਲੈਸ਼ ਇਲਾਜ ਦੀ ਸਹੂਲਤ ਦੇਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਕਰੋਨਾ ਕਾਲ ਦੌਰਾਨ ਮਹਿੰਗੇ ਇਲਾਜ ਨਾਲ ਜੂਝ ਰਹੇ ਹਨ ਅਤੇ ਮੈਡੀਕਲ ਬਿੱਲਾਂ ਦੀ ਰੀਇੰਬਰਸਮੈਂਟ ਲਈ ਦਰ ਦਰ ਧੱਕੇ ਖਾ ਰਹੇ ਹਨ ਅਤੇ ਹਜ਼ਾਰਾਂ ਮੈਡੀਕਲ ਬਿੱਲ ਪੈਂਡਿੰਗ ਪਏ ਹਨ। ਉਨਾਂ ਕਿਹਾ ਕਿ ਮੈਡੀਕਲ ਰੀਇੰਬਰਸਮੈਂਟ ਬਿੱਲ ਤੁਰੰਤ ਪਾਸ ਕਰਕੇ ਅੱਗੇ ਤੋਂ ਕੈਸ਼ਲੈਸ  ਇਲਾਜ ਦੀ ਸਹੂਲਤ ਦਿੱਤੀ ਜਾਵੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।