ਹਰਿਆਣਾ ਹਾਂਸੀ ਵਿੱਚ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਖਟਰ ਸਰਕਾਰ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਕੀਤੀ ਨਿਖੇਧੀ ।
May 16th, 2021 | Post by :- | 90 Views
172ਵੇਂ ਦਿਨ ਵਿੱਚ ਔਰਤਾਂ ਸਮੇਤ ਵਿਸਾਲ ਇਕੱਠ, ਮੋਦੀ ਤੇ ਸੂਬਾ ਸਰਕਾਰਾਂ ਵੱਲੋਂ ਕਰੋਨਾ ਦੀ ਆੜ ਵਿੱਚ ਮੋਰਚੇ ਦੀ ਗਿਣਤੀ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣ ਦਿਆਂਗੇ।
ਹਰਿਆਣਾ ਹਾਂਸੀ ਵਿੱਚ ਸਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਖੱਟੜ ਸਰਕਾਰ ਵੱਲੋਂ ਕੀਤਾ ਲਾਠੀਚਾਰਜ ਅਤੇ ਕੀਤੀਆਂ ਗ੍ਰਿਫਤਾਰੀਆਂ ਦੀ ਜਥੇਬੰਦੀ ਵੱਲੋਂ ਕੀਤੀ ਸਖਤ ਨਿਖੇਧੀ:-ਪੰਧੇਰ।
ਜੰਡਿਆਲਾ  ਗੁਰੂ ਕੁਲਜੀਤ ਸਿੰਘ
ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਅਤੇ ਜਿਲ੍ਹਾ ਟੀਮ ਅੰਮ੍ਰਿਤਸਰ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ,ਸਕੱਤਰ ਸਿੰਘ ਕੋਟਲਾ, ਬਾਜ ਸਿੰਘ ਸਾਰੰਗੜਾ ਆਗੂਆਂ ਨੇ ਕਿਹਾ ਕਿ ਮੋਦੀ ਤੇ ਸੂਬਿਆਂ ਦੀਆਂ ਸਰਕਾਰਾਂ ਪਹਿਲਾ ਵੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਹਰ ਹੀਲਾ ਵਰਤ ਚੁਕੀਆਂ ਹਨ,ਉਹਨਾਂ ਦੇ ਦਾਅ ਪੰਜਾਬ ਤੇ ਭਾਰਤੀ ਜੰਨਤਾਂ ਨੇ ਫੇਲ ਕਰ ਦਿੱਤੇ ਹਨ,ਅੰਦੋਲਨ ਵਿੱਚ ਲਗਾਤਾਰ ਕਿਸਾਨਾਂ ਮਜਦੂਰਾਂ ਦੀ ਵੱਧ ਰਹੀ ਗਿਣਤੀ ਅਤੇ ਉਤਸ਼ਾਹ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਕਰੋਨਾ ਕਾਲ ਵਿੱਚ ਸਹਿਤ ਮਹਿਕਮਾ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ,ਤੇ ਉਹ ਸਰਕਾਰਾਂ ਆਪਣੀ ਨਾਕਾਮਯਾਬੀ ਦਾ ਠੀਕਰਾ ਕਿਸਾਨਾਂ ਸਿਰ ਭੰਨ ਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੀਆਂ ਹਨ। ਕਿਸਾਨ ਅੰਦੋਲਨ ਲਗਾਤਾਰ ਆਪਣੀ ਜਿੱਤ ਵੱਲ ਵੱਧ ਰਿਹਾ ਹੈ,ਅਤੇ ਆਮ ਕਿਸਾਨਾ ਮਜਦੂਰਾਂ ਨੇ ਇਸ ਮੋਰਚੇ ਵਿੱਚ ਪੱਕੇ ਪੈਰੀਂ ਬੈਠਣ ਦਾ ਤੇ ਦਿੱਲੀ ਮੋਰਚਾ ਲੰਮੇ ਦਾਅ ਤੋਂ ਲੜਨ ਦਾ ਮੰਨ ਬਣਾ ਲਿਆ ਹੈ।
ਅੱਗੇ ਸੂਬਾਈ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰਿਆਣਾ ਹਾਂਸੀ ਵਿੱਚ ਸਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਕਿਸਾਨਾਂ,ਮਜਦੂਰਾਂ ਤੇ ਖੱਟੜ ਸਰਕਾਰ ਵੱਲੋਂ ਬੁਖਲਾਹਟ ਵਿੱਚ ਕੀਤੇ ਲਾਠੀਚਾਰਜ,ਸੁੱਟੇ ਅੱਥਰੂ ਗੈਸ ਦੇ ਗੋਲੇ,ਚਲਾਈਆਂ ਰਬੜ ਦੀਆਂ ਗੋਲੀਆਂ ਅਤੇ ਕਿਸਾਨਾਂ,ਮਜਦੂਰਾਂ ਦੀਆਂ ਕੀਤੀਆਂ ਗ੍ਰਿਫਤਾਰੀਆਂ ਦੀ ਜਥੇਬੰਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੀ ਹੈ। ਅੱਗੇ ਉਹਨਾਂ ਕਿਹਾ ਕਿ ਜਥੇਬੰਦੀ ਭਾਜਪਾ ਦੇ ਹਰਿਆਣੇ ਵਿੱਚ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦੇਵਾਂਗੇ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।