ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ13 ਵਾਂ ਜੱਥਾ ਦਿੱਲੀ ਨੂੰ ਰਵਾਨਾ ।
May 14th, 2021 | Post by :- | 341 Views
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 13 ਵਾ ਜਥਾ ਦਿੱਲੀ ਨੂੰ ਰਵਾਨਾ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਕਲੇਰ ਬਾਲਾਂ, ਸਕੱਤਰ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਦੇ ਬਿਆਸ ਪੁੱਲ ਤੋਂ 13 ਵਾਂ ਜਥਾ ਦਿੱਲੀ ਸਿੰਗੂ ਬਾਰਡਰ ਕੁੰਡਲੀ ਚੌਕ ਲੲੀ ਰਵਾਨਾ ਹੋਇਆ, ਇਸ ਸਮੇਂ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਆਗੂਆਂ ਨੇ ਕਿਹਾਂ ਕਿ,  ਕੇਂਦਰ ਦੀ ਮੌਦੀ ਸਰਕਾਰ ਵੱਲੋ ਦੇਸ਼ ਦਾ ਨਿੱਜੀ ਕਰਨ ਕਰਨ ਲਈ ਲਿਆਂਦੇ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਬੀਤੇ 6 ਮਹੀਨੇ ਤੋਂ ਲਗਾਤਾਰ  ਦਿੱਲੀ ਵਿੱਚ ਸ਼ਾਂਤਮਈ ਅੰਨਦੋਲਣ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹਜ਼ਾਰਾਂ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਬੀਬੀਆਂ , ਨੌਜਵਾਨਾਂ ਦੇ   ਜਥੇ  ਦਿੱਲੀ ਲਈ ਰਵਾਨਾ ਹੋ ਰਹੇ ਹਨ,
 ਇਸ ਤਰ੍ਹਾਂ ਕਣਕ ਦੀ ਵਾਢੀ ਦੇ ਚੱਲਦਿਆਂ ਅੱਜ 14 ਮਈ ਨੂੰ ਅੰਮਿ੍ਤਸਰ ਤੋ 13 ਵਾਂ ਜਥਾ ਰਵਾਨਾ ਹੋਇਆ,
     ਕਰੋਨਾ ਦੀ ਆੜ ਵਿੱਚ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਪੂਰਾਂ ਦੇਸ਼ ਇੱਕਜੁਟ ਹੋ ਰਿਹਾ ਹੈ, ਦੂਜੇ ਪਾਸੇ ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਵੱਡਾ ਛਲ ਕੀਤਾ ਹੈ, ਮੰਡੀਆਂ ਵਿੱਚ ਬਾਰਦਾਨਾਂ ਨਾ ਮਿਲਣ ਕਰਕੇ ਖੁੱਲ੍ਹੇ ਅਸਮਾਨ ਥੱਲੇ ਕਣਕ ਦੇ ਢੇਰ ਲੱਗੇ ਹੋਏ ਹਨ, ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਨੂੰ ਪੇਮੈਟ ਨਹੀਂ ਮਿਲ ਰਹੀ, ਮਾਰਕਿਟ ਵਿੱਚ ਝੋਨੇ ਦੇ ਗੈਰ ਪ੍ਰਮਾਣਿਤ  ਬੀਜਾਂ ਦੀ ਵਿਕਰੀ ਧੜੱਲੇ ਨਾਲ ਚੱਲ ਰਹੀ ਹੈ, ਕਰੋਨਾ ਦੀ ਵੈਕਸਿਨ ਦੇ ਮਾਮਲੇ ਵਿੱਚ ਧਾਦਲੀ, ਪੂਰੇ ਜ਼ੋਰਾਂ ਨਾਲ ਹੋ ਰਹੀ ਹੈ,ਇੱਕ ਪਾਸੇ ਦੇਸ਼ ਦੀ ਆਰਥਿਕਤਾ ਦਾ ਬੂਰਾ ਹਾਲ ਹੈ ਦੂਜੇ ਪਾਸੇ 13ਹਜਾਰ 45ਕਰੋੜ ਦੀ ਲਾਗਤ ਨਾਲ ਮੋਦੀ ਹਾਊਸ ਦੀ ਤਿਆਰੀ ਕੀਤੀ ਜਾ ਰਹੀ ਹੈ, ਖਾਂਦਾ, ਪੈਟਰੋਲ, ਡੀਜ਼ਲ, ਅਤੇ ਗੈਸ ਦੀਆਂ ਕੀਮਤਾਂ ਵਿੱਚ ਬੇਲੋੜਾ  ਵਾਦਾ ਦੇਸ਼ ਦੀ ਜਨਤਾਂ ਦਾ ਖੂਨ ਨਚੌੜਿਆ ਜਾ ਰਿਹਾਂ ਹੈ,ਉਧਰ ਕਰੋਨਾ ਨੂੰ ਮਹਾਂਮਾਰੀ ਦੱਸ ਕੇ ਸਕੂਲ ਕਾਲਜ, ਦੁਕਾਨਾਂ, ਮਜ਼ਦੂਰੀ ਕਿਤਾ ਬੰਦ ਕੀਤਾਂ ਗਿਆਂ ਹੈ, ਜਦੋਂ ਕਿ ਇਸ ਬਿਮਾਰੀ ਦਾ  ਕੋਈ ਵਿਗਿਆਨਕ ਹੱਲ ਕਰਨ ਲਈ ਸੇਹਤ ਵਿਭਾਗ ਨੂੰ ਹੁਕਮ ਦੇਣੇ ਚਾਹੀਦੇ ਸਨ।
ਕੇਂਦਰ ਅਤੇ ਪੰਜਾਬ ਸਰਕਾਰ ਦੀ ਮਨਸ਼ਾ ਦਿੱਲੀ ਅੰਨਦੋਲਣ ਨੂੰ ਫੇਲ੍ਹ ਕਰਨਾਂ ਹੈ, ਜ਼ੋ ਪੰਜਾਬ ਦੇ ਲੋਕ ਕਦੇ ਵੀ ਨਹੀਂ ਹੋਣ ਦੇਣਾ ਗੇ, ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਰੱਦ ਕਰਾਉਣ ਤੱਕ  ਅੰਦੋਲਨ ਜਾਰੀ ਰਹੇ ਗਾਂ।
ਇਸੇ ਤਰਾਂ 20 ਮਈ ਨੂੰ ਤਰਨਤਾਰਨ ਤੋਂ ਬਹੁਤ ਵੱਡਾ ਜਥਾਂ, ਦਿੱਲੀ ਲਈ ਰਵਾਨਾ ਹੋਵੇਗਾ।
ਇਸ ਮੌਕੇ–ਸੁਖਦੇਵ ਸਿੰਘ ਚਾਟੀਵਿੰਡ,ਗੁਰਦੇਵ  ਸਿੰਘ ਵਰਪਾਲ, ,ਚਰਨ ਸਿੰਘ ਕਲੇਰ ਘੁਮਾਣ,ਅਜੀਤ ਸਿੰਘ ਠੱਠੀਆਂ, ਕਿਰਪਾਲ ਸਿੰਘ ਕਲੇਰ ਮਾਂਗਟ,ਸਾਬ ਸਿੰਘ ਕੱਕੜ, ਅਮਰਦੀਪ ਸਿੰਘ ਬਾਗੀ, ਸਤਨਾਮ ਸਿੰਘ ਤਲਵੰਡੀ, ਬਲਵਿੰਦਰ ਸਿੰਘ ਬਿੰਦੂ, ਲਖਵਿੰਦਰ ਸਿੰਘ ਡਾਲਾਂ, ਕਵਲਜੀਤ ਸਿੰਘ, ਮੁਖਬੈਨ ਸਿੰਘ ਜੋਧਾ ਨਗਰੀ, ਅਮਰਪਾਲ ਸਿੰਘ ਰੋਮੀ,ਆਦਿ ਹਾਜ਼ਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।