ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਗੁਰਵਿੰਦਰ ਸਿੰਘ ਦਾ ਜ਼ੋਰਦਾਰ ਸਵਾਗਤ ਕੀਤਾ ।
May 11th, 2021 | Post by :- | 151 Views

 

ਮੋਰਚੇ ਦੇ 167ਵੇਂ ਦਿਨ, ਗੁਰਵਿੰਦਰ ਸਿੰਘ 600 ਕਿਲੋਮੀਟਰ ਦੌੜ ਕੇ ਸਿੰਘੂ-ਕੁੰਡਲੀ ਬਾਰਡਰ ’ਤੇ ਲੱਗੇ ਧਰਨੇ ’ਚ ਪਹੁੰਚਿਆ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਗੁਰਵਿੰਦਰ ਸਿੰਘ ਦਾ ਜੋਰਦਾਰ ਸਵਾਗਤ ਕੀਤਾ

ਜੰਡਿਆਲਾ ਗੁਰੂ ਕੁਲਜੀਤ ਸਿੰਘ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਕਮੇਟੀ ਮੈਂਬਰ ਗੁਰਬਚਨ ਸਿੰਘ ਚੱਬਾ ਅਤੇ ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕ ਕੋਰੋਨਾ ਦੀ ਆੜ ਹੇਠ ਪੰਜਾਬ ਸੂਬੇ ਅਤੇ ਕੇਂਦਰ ਦੀ ਮੋਦੀ ਹਕੂਮਤ ਲੋਕਾਂ ਅੰਦੋਲਨ ਤੋਂ ਦੂਰ ਕਰਨ ਲਈ ਪੂਰਾ ਟਿੱਲ ਲਾ ਰਹੀਆਂ ਹਨ। ਪਰ ਲੋਕਾਂ ਦਾ ਦਿੱਲੀ ਮੋਰਚੇ ਵਿੱਚ ਉਤਸ਼ਾਹ ਵਧ ਰਿਹਾ ਹੈ। ਇਸ ਲੜੀ ਦੇ ਤਹਿਤ ਅੰਮ੍ਰਿਤਸਰ ਤੋਂ ਗੁਰਵਿੰਦਰ ਸਿੰਘ ਸਪੁੱਤਰ ਹਰਜਿੰਦਰ ਸਿੰਘ ਕਿਲੇ ਵਾਲੇ ਅਤੇ ਉਹਨਾਂ ਦੀ ਟੀਮ ਸਿੰਘੂ ਬਾਰਡਰ ’ਤੇ ਪਹੁੰਚੀ। ਇਹ ਨੌਜਵਾਨ 600 ਕਿਲੋਮੀਟਰ ਦਾ ਸਫਰ ਤਹਿ ਕਰਕੇ ਅੱਜ ਸਿੰਘੂ ਬਾਰਡਰ ’ਤੇ ਪਹੁੰਚਿਆ। ਨੌਜਵਾਨਾਂ ਦਾ ਕਿਈਸਾਨ ਅੰਦੋਲਨ ਲਈ ਇਹ ਉਤਸ਼ਾਹ ਸਰਕਾਰਾਂ ਦੇ ਮਨਸੂਬਿਆਂ ’ਤੇ ਪਾਣੀ ਫੇਰਦਾ ਹੈ। ਜਥੇਬੰਦੀ ਵੱਲੋਂ ਇਹਨਾਂ ਨੌਜਵਾਨਾਂ ਦਾ ਸਵਾਗਤ ਕੀਤਾ ਗਿਆ। ਬੀਬੀਆਂ ਦੀ ਮੋਰਚੇ ਵਿੱਚ ਆਮਦ ਅਤੇ ਲਗਾਤਾਰ ਵਧਦਾ ਉਤਸ਼ਾਹ ਮੋਰਚੇ ਨੂੰ ਹੋਰ ਕਾਮਯਾਬ ਬਣਾਏਗਾ। ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਇਹ ਮੋਰਚਾ ਜਾਰੀ ਰਹੇਗਾ। ਅੱਜ ਦੀ ਸਟੇਜ ਦਾ ਸੰਚਾਲਨ ਲਖਵਿੰਦਰ ਸਿੰਘ ਵਰਿਆਮਨੰਗਲ, ਸਕੱਤਰ ਸਿੰਘ ਕੋਟਲਾ ਅਤੇ ਬਾਜ ਸਿੰਘ ਸਾਰੰਗੜਾ ਨੇ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।