ਸੰਯੁਕਤ ਕਿਸਾਨ ਮੋਰਚਾ ਨੇ ਬੰਦ ਦੁਕਾਨਾਂ ਖੁਲਵਾ ਕੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ ।।ਸਰਕਾਰ ਖ
May 10th, 2021 | Post by :- | 91 Views

 

ਕਿਸਾਨ ਸੰਯੁਕਤ  ਸੰਯੁਕਤ ਮੋਰਚੇ ਨੇ ਲੌਕਡਾਊਨ ‘ਚ ਬੰਦ ਦੁਕਾਨਾਂ ਖੁਲਵਾਈਆਂ ਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ

ਜੰਡਿਆਲਾ ਗੁਰੂ, 10 ਮਈ ਕੁਲਜੀਤ ਸਿੰਘ

ਇੱਥੋਂ ਨਜ਼ਦੀਕੀ ਸਥਿਤ ਨਵਾਂ ਪਿੰਡ ਅਤੇ ਅੱਡਾ ਡੱਡੂਆਣਾ ਵਿਖੇ ਕਿਸਾਨਾਂ ਨੇ ਕੋਰੋਨਾ ਕਾਰਨ ਸਰਕਾਰ ਵੱਲੋਂ ਲੌਕਡਾਊਨ ਦੀਆਂ ਹਦਾਇਤਾਂ ਕਾਰਨ ਬੰਦ ਬਜ਼ਾਰ ਖੁਲਵਾਏ ਗਏ ਅਤੇ ਇਸ ਮੌਕੇ ਕਿਸਾਨਾਂ, ਮਜਦੂਰਾਂ ਤੇ ਦੁਕਨਦਾਰਾਂ ਨੇ ਸਰਕਾਰ ਖਿਲਾਫ ਜੰਮ ਕੇ ਨਾਹਰਬਾਜ਼ੀ ਕਰਦਿਆਂ ਭਾਰੀ ਰੋਸ ਪ੍ਰਦਰਸ਼ਨ ਵੀ ਕੀਤਾ।ਇਸ ਮੌਕੇ ਕਿਸਾਨ ਆਗੂ ਰਾਜਬੀਰ ਸਿੰਘ ਜੋਸਨ ਅਤੇ ਕਾਮਰੇਡ ਲ਼ਖਬੀਰ ਸਿੰਘ ਨਿਜਾਮਪੁਰ ਨੇ ਆਪਣੇ ਸਾਥੀਆਂ ਸਮੇਤ ਜਾਣਕਾਰੀ ਦਿੰਦੇ ਹੋਏ ਕਿਹਾ ਸਰਕਾਰ ਕੋਰੋਨਾ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਜਿਸ ਨੂੰ ਕਿਸਾਨ ਸੰਯੁਕਤ ਮੋਰਚਾ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ।ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ ਭੋਲਾ ਤੀਰਥਪੁਰਾ, ਤਰਸੇਮ ਸਿੰਘ ਨੰਗਲ ਦਿਆਲ ਸਿੰਘ ਤੇ ਸਾਬਕਾ ਐਸਡੀਓ ਬਲਵੰਤ ਸਿੰਘ ਤੀਰਥਪੁਰਾ ਨੇ ਮੌਕੇ ‘ਤੇ ਇਕੱਤਰ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਕਾਰੋਬਾਰ ਬਿਨਾ ਕਿਸੇ ਡਰ ਤੋਂ ਖੋਲਣ ਲਈ ਕਿਹਾ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਸਾਥ ਦੇਣ ਦਾ ਵੀ ਭਰੋਸਾ ਦਿੱਤਾ।ਇਸ ਮੌਕੇ ਸਰਵਨ ਸਿੰਘ ਜੋਧਪੁਰੀ, ਪ੍ਰਤਾਪ ਸਿੰਘ ਛੀਨਾਂ, ਅਮਰਜੀਤ ਸਿੰਘ, ਜਗਬੀਰ ਸਿੰਘ, ਮਨਧੀਰ ਸਿੰਘ, ਇਕਬਾਲ ਸਿੰਘ, ਨਿਰਮਲ ਸਿੰਘ ਫੌਜੀ, ਬਲਦੇਵ ਸਿੰਘ ਨਿਜਾਮਪੁਰਾ, ਅਜੀਤ ਸਿੰਘ ਮਾਨ, ਧਰਮਿੰਦਰ ਸਿੰਘ ਆਦਿ ਵੀ ਮੌਜੂਦ ਸਨ।

ਕੈਪਸ਼ਨ:-ਲਖਬੀਰ ਸਿੰਘ ਨਿਜਾਮਪੁਰਾ ਬੰਦ ਬਜ਼ਾਰ ਖੁਲਵਾ ਕਿ ਸਰਕਾਰ ਖਿਲਾਫ ਨਾਅਬਾਜ਼ੀ ਕਰਦੇ ਹੋਏ।

 

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।