ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਜੱਥੇਦਾਰ ਮੀਰਾਂਕੋਟ ਤੇ ਸੋਨੂੰ ਜੰਡਿਆਲਾ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ।
May 9th, 2021 | Post by :- | 97 Views
ਵਿਧਾਨਸਭਾ 2022 ਦੀਆਂ ਚੌਣਾਂ ਦੇ ਸਬੰਧ ਚ ਜਥੇਦਾਰ ਮੀਰਾਂਕੋਟ ਤੇ ਸੋਨੂੰ ਜੰਡਿਅਾਲਾ ਵਲੋਂ ਹਲਕਾ ਜੰਡਿਆਲਾ ਗੁਰੂ ਦੇ ਵੱਖ ਵੱਖ ਪਿੰਡਾਂ ਚ ਮੀਟਿੰਗਾਂ ਦਾ ਸਿਲਸਿਲਾ ਜਾਰੀ
ਜੰਡਿਆਲਾ ਗੁਰੂ, 10 ਮਈ (   ਕੁਲਜੀਤ ਸਿੰਘ   )
ਅਗਾਮੀ ਵਿਧਾਨਸਭਾ 2022 ਦੀਆਂ ਚੌਣਾਂ ਦੇ ਸਬੰਧ ਚ ਸ਼ੋ੍ਮਣੀ ਅਕਾਲੀ ਬਾਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਪਾਰਟੀ ਵਰਕਰਾਂ ਚ ਉਤਸ਼ਾਹ ਪੈਦਾ ਕਰਨ ਲਈ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਅਤੇ ਪਨਸਪ ਪੰਜਾਬ ਦੇ ਸਾਬਕਾ ਚੇਅਰਮੈਨ ਜਥੇਦਾਰ ਅਜੈਪਾਲ ਸਿੰਘ ਮੀਰਾਂਕੋਟ ਵਲੋਂ ਆਪਣੇ ਸਾਥੀਆਂ ਸਮੇਤ ਨਿਰੰਤਰ ਹਲਕਾ ਜੰਡਿਆਲਾ ਗੁਰੂ ਦੇ ਵੱਖ ਵੱਖ ਪਿੰਡਾਂ ਚ ਅਕਾਲੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਮੱਦੇਨਜ਼ਰ ਪਿੰਡ ਬਾਲੀਆ ਮੰਝਪੁਰ ਚ ਪ੍ਗਟ ਸਿੰਘ ਦੇ ਗ੍ਹਹਿ ਵਿਖੇ ਅਤੇ ਪਿੰਡ ਟਾਂਗਰਾ ਚ ਗੁਰਮੁੱਖ ਸਿੰਘ ਵਸੀਕਾ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਜਥੇਦਾਰ ਅਜੈਪਾਲ ਸਿੰਘ ਮੀਰਾਂਕੋਟ ਨੇ ਮੀਟਿੰਗ ਦੌਰਾਨ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਮਾਤਰ ਅਜਿਹੀ ਪਾਰਟੀ ਹੈ ਜਿਸ ਵਿਚ ਹਰੇਕ ਵਰਕਰ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਚ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਸਰਕਾਰ ਵਲੋਂ ਵਪਾਰਕ ਵਰਗ ਤੋਂ ਇਲਾਵਾ ਹਰੇਕ ਵਰਗ ਦੁੱਖੀ ਹੈ।ਇਸ ਮੋਕੇ ਹਿਊਮਨ ਰਾਈਟਸ ਦੇ ਚੇਅਰਮੈਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਪੰਜਾਬ ਸਰਕਾਰ ਦੀ ਨਿਖੇਦੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਲਾਕਡਾਊਣ ਲਗਾਉਣ ਤੋਂ ਪਹਿਲਾਂ ਸਾਰੇ ਵਪਾਰਕ ਵਰਗ ਬਾਰੇ ਸੋਚਣਾ ਚਾਹੀਦਾ ਸੀ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਹਰਦੀਪ ਸਿੰਘ, ਅਨਮੋਲਪੀ੍ਤ ਸਿੰਘ, ਜੋਧਾ ਸਿੰਘ, ਸਾਹਿਬ ਸਿੰਘ, ਜਗਪੀ੍ਤ ਸਿੰਘ, ਰਮਨਜੀਤ ਸਿੰਘ, ਜਗਜੀਤ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਦਲਬੀਰ ਸਿੰਘ ਠੇਕੇਦਾਰ, ਬੇਅੰਤ ਸਿੰਘ ਨਿੱਕਾ, ਰਵਿੰਦਰ ਸਿੰਘ ਵੇਰਕਾ, ਜੱਗੂ ਪੰਡੋਰੀ, ਪਵਿੱਤਰ ਸਿੰਘ, ਸੁਬਕਰਮਨਜੀਤ ਸਿੰਘ,ਰਣਜੀਤ ਸਿੰਘ ਰਾਣਾ, ਸੁਖਜਿੰਦਰ ਸਿੰਘ, ਦਵਿੰਦਰ ਸਿੰਘ, ਬਿਕਰਮਜੀਤ ਸਿੰਘ,ਦਲਜੀਤ ਸਿੰਘ, ਵਿਕਰਮਜੀਤ ਸਿੰਘ ਰਾਣਾ,ਲਖਬੀਰ ਸਿੰਘ, ਸੁਰਜੀਤ ਸਿੰਘ, ਰਕੇਸ਼, ਅਜੈ ਕੁਮਾਰ ਅਤੇ ਲਖਵਿੰਦਰ ਸਿੰਘ ਆਦਿ ਹਾਜਰ ਸਨ |

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।