ਮੱਖਣ ਭੈਣੀਵਾਲਾ ਦਾ ਸਭਿਆਚਾਰਕ ਗੀਤ”ਮੈਨੂੰ ਪੜ੍ਹਣੇ ਪਾ ਦੇ” ਲੋਕ ਅਰਪਿਤ
May 7th, 2021 | Post by :- | 119 Views

ਬਾਬਾ ਬਕਾਲਾ ਸਾਹਿਬ 7 ਮਈ (ਮਨਬੀਰ ਸਿੰਘ ਧੂਲਕਾ.) ਪਿਛਲੇ 35 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਹਿਤਕ ਕਾਰਜਾਂ ਵਿੱਚ ਰੁੱਝੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਸਬੰਧਿਤ ਕੇਂਦਰੀ ਪੰਜਾਬੀ ਲੇਖਕ ਸਭਾ) ਵੱਲੋਂ ਮਰਹੂਮ ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਲਾਇਬਰੇਰੀ, ਬਾਬਾ ਬਕਾਲਾ ਸਾਹਿਬ ਵਿਖੇ ਇਕ ਸਾਹਿਤਕ ਸਮਾਗਮ ਸਰਕਾਰੀ ਹਿਦਾਇਤਾਂ ਨੂੰ ਮੁੱਖ ਰੱਖਦਿਆਂ ਬਹੁਤ ਹੀ ਸੰਖੇਪ ਰੂਪ ਵਿੱਚ ਕੀਤਾ ਗਿਆ । ਇਸ ਮੌਕੇ ਬਹੁਤ ਹੀ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਪ੍ਰਧਾਨ ਮਹਿਲਾ ਵਿੰਗ ਮੈਡਮ ਸੁਖਵੰਤ ਕੌਰ ਵੱਸੀ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਜਨਰਲ ਸਕੱਤਰ ਅਵਤਾਰ ਸਿੰਘ ਗੋਇੰਦਵਾਲ ਨੇ ਸਾਂਝੇ ਤੌਰ ਤੇ ਕੀਤੀ । ਇਸ ਮੌਕੇ ਅਨਮੋਲ ਅਸੀਸ ਕ੍ਰਿਏਸ਼ਨ ਚੈਨਲ ਦੀ ਪੇਸ਼ਕਸ਼, ਨਾਮਵਰ ਗਾਇਕ ਅਤੇ ਗੀਤਕਾਰ ਮੱਖਣ ਸਿੰਘ ਭੈਣੀਵਾਲਾ ਦਾ ਧੀਆਂ ਨੂੰ ਸਮਰਪਿਤ ਸਭਿਆਚਾਰਕ ਗੀਤ “ਮੈਨੂੰ ਪੜ੍ਹਣੇ ਪਾ ਦੇ” ਗੀਤ ਦਾ ਪੋਸਟਰ ਅਤੇ ਟੀਜ਼ਰ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਸਭਾ ਦੇ ਖਜ਼ਾਨਚੀ ਮਾਸਟਰ ਮਨਜੀਤ ਸਿੰਘ ਵੱਸੀ, ਮਾ: ਬਲਬੀਰ ਸਿੰਘ ਬੀਰ, ਧਰਮਿੰੰਦਰ ਸਿੰਘ ਭੈਣੀ, ਨਵਦੀਪ ਸਿੰਘ ਬਦੇਸ਼ਾ, ਮਾ: ਮਨਜੀਤ ਸਿੰਘ ਕੰਬੋ, ਜਸਪਾਲ ਸਿੰਘ ਧੂਲ਼ਕਾ, ਬਲਵਿੰਦਰ ਸਿੰਘ ਅਠੌਲਾ, ਪ੍ਰੀਤਪਾਲ ਸਿੰਘ ਗੋਇੰਦਵਾਲੀਆ, ਅਮਰਜੀਤ ਸਿੰਘ ਘੁੱਕ, ਸਰਬਜੀਤ ਸਿੰਘ ਪੱਡਾ, ਸੰਨਪ੍ਰੀਤ ਸਿੰਘ ਮਣੀ, ਅਮਨਪ੍ਰੀਤ ਸਿੰਘ ਅਠੌਲਾ, ਅਮਰਜੀਤ ਸਿੰਘ ਰਤਨਗੜ੍ਹ ਆਦਿ ਨੇ ਹਾਜ਼ਰੀ ਭਰੀ । ਮੰਚ ਸੰਚਾਲਨ ਦੇ ਫਰਜ਼ ਸ: ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ ।

 

ਗਾਇਕ ਮੱਖਣ ਸਿੰਘ ਭੈਣੀਵਾਲਾ ਦਾ ਧੀਆਂ ਨੂੰ ਸਮਰਪਿਤ ਸਭਿਆਚਾਰਕ ਗੀਤ “ਮੈਨੂੰ ਪੜ੍ਹਣੇ ਪਾ ਦੇ” ਲੋਕ ਅਰਪਿਤ ਕਰਦੇ ਹੋਏ ਸ਼ੇਲਿੰਦਰਜੀਤ ਸਿੰਘ ਰਾਜਨ, ਸੰਤੋਖ ਸਿੰਘ ਗੁਰਾਇਆ, ਅਵਤਾਰ ਸਿੰਘ ਗੋਇੰਦਵਾਲੀਆ ਅਤੇ ਹੋਰ ।

ਫੋਟੋ :

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।