ਕਣਕ ਦੀ ਖਰੀਦ ਵਿੱਚ ਪਨਗਰੇਨ ਮੋਹਰੀ ਏਜੇਂਸੀ :ਡਿਪਟੀ ਕਮਿਸ਼ਨਰ ।
May 7th, 2021 | Post by :- | 130 Views
ਕਣਕ ਦੀ ਖਰੀਦ ਵਿੱਚ ਪਨਗ੍ਰੇਨ ਮੋਹਰੀ ਏਜੰਸੀ- ਡਿਪਟੀ ਕਮਿਸ਼ਨਰ
ਅੰਮ੍ਰਿਤਸਰ ਜ਼ਿਲੇ ਵਿੱਚ ਹੁਣ ਤੱਕ 551587 ਲੱਖ ਮੀਟ੍ਰਿਕ ਟਨ ਕਣਕ ਖਰੀਦੀ
 ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ 746.95 ਕਰੋੜ ਰੁਪਏ ਦੀ ਅਦਾਇਗੀ
ਅੰਮ੍ਰਿਤਸਰ, 07 ਮਈ :ਕੁਲਜੀਤ ਸਿੰਘ
 ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ‘ਚੋ ਵੱਖ-ਵੱਖ ਏਜੰਸੀਆਂ ਵੱਲੋਂ 551587 ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ ਅਤੇ ਕਣਕ ਦੀ ਖਰੀਦ ਵਿੱਚ ਪਨਗ੍ਰੇਨ ਮੋਹਰੀ ਏਜੰਸੀ ਵਜੋਂ ਉਭਰੀ ਹੈ ਅਤੇ ਪਨਗ੍ਰੇਨ ਵੱਲੋਂ ਹੁਣ ਤੱਕ 141941 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ । ਇਸੇ ਤਰ੍ਹ ਮਾਰਕਫੈਡ ਵੱਲੋਂ 122571 ਮੀਟ੍ਰਿਕ, ਪਨਸਪ ਵੱਲੋਂ 139836 ਮੀਟ੍ਰਿਕ ਟਨ, ਪੰਜਾਬ ਵੇਅਰ ਹਾਊਸ ਵੱਲੋਂ 74743 ਮੀਟ੍ਰਿਕ ਟਨ ਅਤੇ ਐਫ:ਸੀ:ਆਈ ਵੱਲੋਂ 76496 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਖਰੀਦੀ ਗਈ ਕਣਕ ਦੀ ਚੁਕਾਈ ਵਿੱਚ ਤੇਜ਼ੀ ਲਿਆਉਣ ਲਈ ਸਬੰਧਿਤ ਖਰੀਦ ਏਜੰਸੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਹਨ ਤਾਂ ਜੋ ਕਣਕ ਸਰਕਾਰੀ ਗੋਦਾਮਾਂ ਵਿੱਚ ਭੰਡਾਰ ਕੀਤੀ ਜਾ ਸਕੇ ਅਤੇ ਕਿਸਾਨਾਂ ਨੂੰ ਖਰੀਦ ਕੀਤੀ ਕਣਕ ਦੀ ਅਦਾਇਗੀ ਵਜੋਂ 746.95 ਕਰੋੜ ਰੁਪਏ ਅਦਾ ਕੀਤੇ ਗਏ ਹਨ।
 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਲਈ ਪਨਗ੍ਰੇਨ ਏਜੰਸੀ ਵੱਲੋਂ 193.25 ਕਰੋੜ ਰੁਪਏ, ਮਾਰਕਫੈਡ ਵੱਲੋਂ 175.37 ਕਰੋੜ ਰੁਪਏ, ਪਨਸਪ ਵੱਲੋਂ 225.73 ਕਰੋੜ  ਰੁਪਏ, ਵੇਅਰਹਾਊਸ ਵੱਲੋਂ 117.99 ਕਰੋੜ ਰੁਪਏ ਅਤੇ ਐਫ:ਸੀ:ਆਈ ਵੱਲੋਂ 34.61 ਕਰੋੜ ਰੁਪੲੈ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਖਰੀਦ ਕੀਤੀ ਫਸਲ ਦੀ ਅਦਾਇਗੀ 48 ਘੰਟਿਆਂ ਵਿੱਚ ਯਕੀਨੀ ਬਣਾਈ ਜਾ ਰਹੀ ਹੈ।
 ਉਨਾਂ ਦੱਸਿਆ ਕਿ ਸਾਡਾ ਅੰਦਾਜਾ 7 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਹੈ ਅਤੇ ਹੁਣ ਤੱਕ ਅਸੀਂ 75 ਫੀਸਦੀ ਤੋਂ ਵੱਧ ਦੀ ਖਰੀਦ ਕਰ ਚੁੱਕੇ ਹਾਂ। ਆਸ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ ਖਰੀਦ ਵੀ ਸੁਖਾਵੇਂ ਅਤੇ ਸੁਰੱਖਿਅਤ ਢੰਗ ਨਾਲ ਆਪਣਾ ਟੀਚਾ ਪੂਰਾ ਕਰਾਂਗੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।