ਪਿੰਗਲਵਾੜਾ ਵਿੱਖੇ ਕੋਵਿਡ ਵਾਰਡ ਦੀ ਕੀਤੀ ਸਥਾਪਨਾ ।
May 7th, 2021 | Post by :- | 221 Views
ਪਿੰਗਲਵਾੜਾ ਵਿਖੇ ਕੋਵਿਡ ਵਾਰਡ ਦੀ ਸਥਾਪਨਾ ਕੀਤੀ ਗਈ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਪਿੰਗਲਵਾੜਾ ਦੀ ਭਾਈ ਪਿਆਰਾ ਸਿੰਘ ਵਾਰਡ ਵਿਖੇ ਇਕ ਕਰੋਨਾ ਵਾਰਡ ਦਾ ਉਦਘਾਟਨ ਕੀਤਾ ਗਿਆ ਹੈ । ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਰੋਨਾ ਦੀ ਗੰਭੀਰ ਹਾਲਤ ਕਾਰਨ ਗਰੀਬ ਆਦਮੀ ਇਸ ਬਿਮਾਰੀ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਘਬਰਾ ਗਿਆ ਹੈ । ਲਗਾਤਾਰ ਆਕਸੀਜਨ ਦਾ ਲੈਵਲ ਡਿੱਗਣ ਕਾਰਨ ਉਨ੍ਹਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ । ਵੱਡੇ-ਵੱਡੇ ਹਸਪਤਾਲਾਂ ਜਾਂ ਸਰਕਾਰੀ ਹਸਪਤਾਲਾਂ ਵਿਚ ਪੂਰੀ ਤਰ੍ਹਾਂ ਆਕਸੀਜਨ ਅਤੇ ਦਵਾਈਆਂ ਦਾ ਪੂਰਾ ਬੰਦੋਬਸਤ ਨਾ ਹੋਣ ਕਾਰਨ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ।
ਪਿੰਗਲਵਾੜੇ ਵਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੀਮਾਰੀ ਦੇ ਸ਼ੁਰੂਆਤੀ ਦੌਰ ਵਿਚ ਹੀ ਬਿਮਾਰਾਂ ਨੂੰ ਦਵਾਈਆਂ ਅਤੇ ਆਕਸੀਜਨ ਲਗਾ ਕੇ ਉਨ੍ਹਾਂ ਨੂੰ ਸਟੇਬਲ ਕਰਕੇ ਘਰ ਅੰਦਰ ਰਹਿ ਕੇ ਠੀਕ ਹੋਣ ਬਾਰੇ ਜਾਗਰੂਕ ਕੀਤਾ ਜਾਵੇਗਾ । ਇਸ ਥਾਂ ਦਵਾਈਆਂ ਅਤੇ ਆਕਸੀਜਨ ਬਿਲਕੁਲ ਮੁਫਤ ਦਿਤੀ ਜਾਵੇਗੀ । ਇਸ ਮੰਤਵ ਲਈ ਖਾਲਸਾ ਏਡ ਵੱਲੋਂ 2 ਆਕਸੀਜਨ ਕਨਸਨਟਰੇਟਰ ਦਿੱਤੇ ਗਏ ਹਨ । ਇਸ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਵਲੋਂ ਸਹਿਯੋਗ ਮਿਲਣ ਦੀ ਆਸ ਹੈ । ਇਸ ਵਾਰਡ ਵਿਚ 20 ਬੈਡਾਂ ਦਾ ਬੰਦੋਬਸਤ ਕੀਤਾ ਗਿਆ ਹੈ ਅਤੇ ਇਸ ਥਾਂ ਕਰੋਨਾ ਹਿਦਾਇਤਾਂ ਦਾ ਪੂਰਾ ਪਾਲਣ ਕੀਤਾ ਜਾਵੇਗਾ ।
ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਪਿੰਗਲਵਾੜੇ ਵਲੋਂ ਸ਼ਹਿਰ ਦੇ ਲੋਕਾਂ ਵਾਸਤੇ ਸਸਕਾਰ ਕਰਨ ਦੀ ਸਹੂਲਤ ਵਾਸਤੇ ਇਕ ਐਂਬੂਲੈਂਸ ਹਮੇਸ਼ਾ ਮੁੱਖ ਦਫਤਰ ਪਿੰਗਲਵਾੜਾ ਵਿਚ ਤਿਆਰ ਰੱਖੀ ਜਾਵੇਗੀ । ਇਸ ਦਾ ਸੰਪਰਕ ਨੰ. 97814-01140, 0183-2584713 ਅਤੇ ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਪਿੰਗਲਵਾੜਾ (98145-35937) ਹੋਣਗੇ । ਇਹ ਸੇਵਾ ਭੇਟਾ ਰਹਿਤ ਹੋਵੇਗੀ ।
ਇਸ ਵਾਰਡ ਵਾਸਤੇ ਡਾਕਟਰਾਂ ਦੀ ਟੀਮ ਜਿਵੇਂ ਡਾ. ਤੇਜਪਾਲ ਸਿੰਘ, ਡਾ. ਦੀਪਤੀ, ਡਾ. ਕਰਨਜੀਤ ਸਿੰਘ, ਡਾ. ਜਗਤੇਸ਼ ਸਿੰਘ ਆਦਿ ਵਲੋਂ ਪੂਰਾ ਸਹਿਯੋਗ ਦਿਤਾ ਜਾਵੇਗਾ ।
ਇਸ ਮੌਕੇ ਸ੍ਰ. ਮੁਖਤਾਰ ਸਿੰਘ ਆਨਰੇਰੀ ਸਕੱਤਰ, ਸ੍ਰ: ਰਾਜਬੀਰ ਸਿੰਘ ਟਰੱਸਟੀ, ਸ੍ਰ. ਰਵਿੰਦਰਜੀਤ ਸਿੰਘ ਸੋਢੀ ਵਾਈਸ ਪ੍ਰਧਾਨ ਪਿੰਗਲਵਾੜਾ ਅੰਟਾਰੀਓ ਕਨੇਡਾ, ਸ੍ਰ. ਪਰਮਿੰਦਰ ਸਿੰਘ ਭੱਟੀ, ਬੀਬੀ ਸੁਰਿੰਦਰ ਕੌਰ ਭੱਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ੍ਰੀ ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।