ਕਿਸਾਨ ਮਜ਼ਦੂਰ ਜੱਥੇਬੰਦੀ ਦਾ ਹਜ਼ਾਰਾਂ ਕਿਸਾਨਾਂ ,ਮਜ਼ਦੂਰਾਂ, ਬੀਬੀਆਂ,ਨੌਜਵਾਨਾਂ ਦਾ ਜੱਥਾ ਬਿਆਸ ਪੁੱਲ ਤੋਂ ਦਿੱਲੀ ਮੋਰਚੇ ਲਈ ਰਵਾਨਾ ।
May 5th, 2021 | Post by :- | 57 Views

ਕਿਸਾਨ ਮਜ਼ਦੂਰ ਜਥੇਬੰਦੀ ਦਾ ਹਜਾਰਾਂ ਕਿਸਾਨਾਂ,ਮਜਦੂਰਾਂ,ਬੀਬੀਆਂ, ਨੌਜਵਾਨਾਂ ਦਾ ਜੱਥਾ ਬਿਆਸ ਪੁਲ ਤੋਂ ਦਿੱਲੀ ਮੋਰਚੇ ਲਈ ਰਵਾਨਾ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ,ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਸੈਕੜੇ ਪਿੰਡਾਂ ਦੇ ਹਜਾਰਾਂ ਕਿਸਾਨਾਂ,ਮਜਦੂਰਾਂ,ਬੀਬੀਆਂ, ਨੌਜਵਾਨਾਂ ਦਾ ਜੱਥਾ ਅੱਜ ਬਿਆਸ ਪੁਲ ਤੋਂ ਦਿੱਲੀ ਮੋਰਚੇ ਲਈ ਰਵਾਨਾ ਕੀਤਾ ਗਿਆ।ਆਗੂਆਂ ਨੇ ਦੱਸਿਆ ਕਿ ਕਈ ਕਿਲੋਮੀਟਰ ਲੰਮੇ ਹਜਾਰਾਂ ਟਰੈਕਟਰ ਟਰਾਲੀਆਂ ਦੇ ਇਸ ਕਾਫਲੇ ਵਿੱਚ ਬੀਬੀਆਂ ਦੀ ਭਰਵੀਂ ਸ਼ਮੂਲੀਅਤ ਰਹੀ।ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਰੋਨਾ ਦੀ ਆੜ ਵਿੱਚ ਦਿੱਲੀ ਮੋਰਚੇ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ,ਪਰ ਦੇਸ਼ ਦੇ ਕਿਸਾਨ ਮਜ਼ਦੂਰ ਕੇਂਦਰ ਦੇ ਇਸ ਮਨਸੂਬੇ ਨੂੰ ਸਫ਼ਲ ਨਹੀਂ ਹੋਣ ਦੇਣਗੇ। ਮੋਰਚੇ ਦੀ ਮਜਬੂਤੀ ਲਈ ਜਥੇਬੰਦੀ ਵੱਲੋਂ ਲਗਾਤਾਰ ਕਾਫਲੇ ਭੇਜੇ ਜਾ ਰਹੇ ਹਨ।ਇਹ ਅੰਦੋਲਨ ਕਾਲੇ ਕਾਨੂੰਨਾਂ ਦੀ ਵਾਪਸੀ ਅਤੇ ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲਾਗੂ ਕਰਾਉਣ ਤਕ ਜਾਰੀ ਰਹੇਗਾ।ਇਸ ਮੌਕੇ ਸਕੱਤਰ ਸਿੰਘ ਕੋਟਲਾ,ਕੁਲਵੰਤ ਸਿੰਘ ਰਾਜਾਤਾਲ, ਬਾਜ ਸਿੰਘ ਸਾਰੰਗੜਾ,ਬਲਦੇਵ ਸਿੰਘ ਬੱਗਾ,ਚਰਨਜੀਤ ਸਿੰਘ ਸਫੀਪੁਰ, ਮੁਖਤਾਰ ਸਿੰਘ ਭੰਗਵਾਂ, ਅਮੋਲਕਜੀਤ ਸਿੰਘ,ਮੰਗਜੀਤ ਸਿੰਘ ਸਿੱਧਵਾਂ, ਅਮਰਦੀਪ ਸਿੰਘ ਗੋਪੀ ਆਦਿ ਆਗੂ ਵੀ ਹਾਜ਼ਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।