ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਭਾਸ਼ਣ ਕਰਵਾਇਆ ਗਿਆ ।
May 4th, 2021 | Post by :- | 40 Views
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੋ ਸਾਲਾ ਜਨਮ ਸਤਾਬਦੀ ਨੂੰ ਸਮਰਪਿਤ ਭਾਸ਼ਣ
ਅੰਮ੍ਰਿਤਸਰ 4 ਮਈ:–ਕੁਲਜੀਤ ਸਿੰਘ- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਕਾਲਜ ਦੇ ਪ੍ਰਿਸੀਪਲ ਡਾ. ਇਕਬਾਲ ਸਿੰਘ ਭੌਮਾ ਦੀ ਅਗਵਾਈ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੋ ਸਾਲਾ ਜਨਮ ਸਤਾਬਦੀ ਨੂੰ ਸਮਰਪਿਤ ਭਾਸ਼ਣ ਲੜੀ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਚਾਧਾਰਾ ਦੀ ਅਜੋਕੇ ਪ੍ਰਸੰਗ ਵਿੱਚ ਵਿਸ਼ੇਸਤਾ ਅਤੇ ਮਹੱਤਤਾ ਵਿਸ਼ੇ ਤਹਿਤ ਆਨ ਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ।
 ਇਸ ਵੈਬੀਨਾਰ ਦੇ ਮੁੱਖ ਬੁਲਾਰੇ ਵਜੋਂ ਕਾਲਜ ਦੇ ਪ੍ਰਿਸੀਪਲ ਡਾ. ਇਕਬਾਲ ਸਿੰਘ ਭੋਮਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਗੁਰੂ ਜੀ ਦੀ ਬਾਣੀ ਦੀ ਵਿਚਾਰਧਾਰਾ ਮਨੁੱਖ ਭਲਾਈ ਅਤੇ ਵਿਕਾਸ ਦੇ ਸਿਧਾਂਤ ਨਾਲ ਸਬੰਧਤ ਹੈ। ਉਨ੍ਹਾਂ ਦਾ ਸਮੁੱਚੀ ਮਾਨਵਤਾ ਲਈ ਨਿਰਸੁਆਰਥ ਬਲੀਦਾਨ ਮਨੁੱਖ ਨੂੰ ਇਸ ਗੱਲ ਦਾ ਸੰਦੇਸ਼ ਦਿੰਦਾ ਹੈ ਕਿ ਉਹ ਕੇਵਲ ਆਪਣੀ ਨਿੱਜੀ ਜਿੰਦਗੀ ਦੀਆਂ ਜਰੂਰਤਾਂ ਜਾ ਹਿੱਤਾਂ ਤੱਕ ਹੀ ਸੀਮਿਤ ਨਹੀ ਸਗੋਂ ਇਹਨਾਂ ਤੋਂ ਉੱਪਰ ਉਠ ਕੇ ਸਰਬੱਤ ਦੇ ਭਲੇ ਦੀ ਕਾਮਨਾ ਨੂੰ ਆਪਣਾਏ। ਡਾ. ਭੋਮਾ ਨੇ ਕਿਹਾ ਕਿ ਇਹ ਸਿਧਾਂਤ ਮਨੁੱਖ ਵਿੱਚ ਪਿਆਰ ਆਦਰ ਅਤੇ ਸਮਰਪਣ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ  ਬਾਣੀ ਵਿਰਾਗ ਦੀ ਭਾਵਨਾ ਪ੍ਰਮਾਤਮਾ ਨਾਲ ਜੋੜਨ ਦਾ ਉਦੇਸ਼ ਦਿੰਦੀ ਹੈ। ਇਸ ਵੈਬੀਨਾਰ ਵਿੱਚ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਉਚੇਚੇ ਤੌਰ ਤੇ ਆਨ ਲਾਈਨ ਸਮੂਲੀਅਤ ਕੀਤੀ ਜਿੰਨਾਂ ਵਿੱਚ ਅਧਿਆਪਕ ਡਾ. ਨਿਸ਼ਾ ਛਾਬੜਾ, ਅਧਿਆਪਕ ਜਤਿੰਦਰ ਕੌਰ, ਡਾ ਰੁਪਿੰਦਰਪ੍ਰੀਤ, ਡਾ. ਮਨਜੀਤ ਕੌਰ, ਡਾ. ਜੇਪੀ ਸਿੰਘ, ਡਾ. ਅਮਾਨਤ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।